India

ਭਾਰਤ ਵਲੋਂ ਵਿਦੇਸ਼ੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ !

ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰਾਲੇ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਤਹਿਤ 72 ਘੰਟੇ ਪਹਿਲਾਂ ਤਕ ਦੀ ਨੈਗੇਟਿਵ ਆਰਟੀ-ਪੀਸੀਆਰ ਜਾਂਚ ਰਿਪੋਰਟ ਵਾਲੇ ਯਾਤਰੀਆਂ ਨੂੰ ਹੀ ਭਾਰਤ ਆਉਣ ਦੀ ਇਜਾਜ਼ਤ ਮਿਲੇਗੀ। ਪਰ, ਜਿਨ੍ਹਾਂ ਦੇਸ਼ਾਂ ਨਾਲ ਰਾਸ਼ਟਰੀ ਜਾਂ ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਦੀ ਮਾਨਤਾ ਵਾਲੀ ਵੈਕਸੀਨ ਨੂੰ ਮਾਨਤਾ ਦੇਣ ਦਾ ਸਮਝੌਤਾ ਹੋਇਆ ਹੈ, ਉੱਥੋਂ ਦੇ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਜਾਵੇਗਾ। ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਏਅਰਪੋਰਟ ’ਤੇ ਮੁੜ ਆਰਟੀ-ਪੀਸੀਆਰ ਟੈਸਟ ਕਰਾਉਣਾ ਪਵੇਗਾ ਤੇ ਇਸ ਦੇ ਨੈਗੇਟਿਵ ਆਉਣ ’ਤੇ ਹੀ ਬਾਹਰ ਜਾਣ ਦਿੱਤਾ ਜਾਵੇਗਾ, ਪਰ ਅੱਠਵੇਂ ਦਿਨ ਮੁੜ ਤੋਂ ਆਰਟੀ-ਪੀਸੀਆਰ ਟੈਸਟ ਕਰਾਉਣਾ ਪਵੇਗਾ ਤੇ ਉਸਦੇ ਨੈਗੇਟਿਵ ਆਉਣ ਦੇ ਬਾਵਜੂਦ ਸੱਤ ਦਿਨਾਂ ਤਕ ਖ਼ੁਦ ਕੁਆਰੰਟਾਈਨ ’ਚ ਰਹਿਣਾ ਪਵੇਗਾ। ਨਵੇਂ ਦਿਸ਼ਾ ਨਿਰਦੇਸ਼ 25 ਅਕਤੂਬਰ ਦੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੇ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੁਨੀਆ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਨੂੰ ਦੇਖਦੇ ਹੋਏ 17 ਫਰਵਰੀ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਗਾਈਡਲਾਈਨ ਜਾਰੀ ਕੀਤੀ ਗਈ ਸੀ, ਪਰ ਕਈ ਦੇਸ਼ਾਂ ’ਚ ਵੱਡੇ ਪੱਧਰ ’ਤੇ ਟੀਕਾਕਰਨ ਨੂੰ ਦੇਖਦੇ ਹੋਏ ਇਸ ਨੂੰ ਸੋਧਿਆ ਗਿਆ ਹੈ। ਵੈਕਸੀਨ ਲੈਣ ਵਾਲੇ ਸਾਰੇ ਯਾਤਰੀਆਂ ਨੂੰ ਇਜਾਜ਼ਤ ਦੇਣ ਦੀ ਬਜਾਏ ਭਾਰਤ ਨੇ ਸਾਫ਼ ਕਰ ਦਿੱਤਾ ਕਿ ਉਹ ਸਿਰਫ਼ ਉਨ੍ਹਾਂ ਦੇਸ਼ਾਂ ਨੂੰ ਇਸ ਦੀ ਇਜਾਜ਼ਤ ਦੇਵੇਗਾ, ਜਿਹੜੇ ਆਪਣੇ ਇੱਥੇ ਉਸਦੀ ਵੈਕਸੀਨ ਨੂੰ ਇਜਾਜ਼ਤ ਦੇਣਗੇ। ਸਿਹਤ ਮੰਤਰਾਲੇ ਦੇ ਮੁਤਾਬਕ ਬਰਤਾਨੀਆ, ਫਰਾਂਸ, ਜਰਮਨੀ ਸਮੇਤ ਕੁੱਲ 11 ਦੇਸ਼ਾਂ ਨੇ ਭਾਰਤ ’ਚ ਦਿੱਤੀ ਗਈ ਵੈਕਸੀਨ ਨੂੰ ਮਾਨਤਾ ਦਿੱਤੀ ਹੈ ਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਅਜਿਹੇ ਯਾਤਰੀਆਂ ਨੂੰ ਜਿਨ੍ਹਾਂ ਨੇ ਦੋਵੇਂ ਡੋਜ਼ ਲਈਆਂ ਹੋਣ, ਏਅਰਪੋਰਟ ’ਤੇ ਟੈਸਟ ਕਰਾਉਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਵੈਕਸੀਨ ਨਹੀਂ ਲਗਵਾਉਣ ਵਾਲੇ ਜਾਂ ਸਿਰਫ਼ ਇਕ ਡੋਜ਼ ਲੈਣ ਵਾਲੇ ਯਾਤਰੀਆਂ ਨੂੰ ਆਰਟੀ-ਪੀਸੀਆਰ ਟੈਸਟ ਤੇ ਕੁਆਰੰਟਾਈਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

Related posts

ਮੀਂਹ ਨਾ ਪਾਉਣ ‘ਤੇ ਇੰਦਰ ਦੇਵਤਾ ‘ਤੇ ਹੋਵੇਗੀ ਕਾਰਵਾਈ, ਤਹਿਸੀਲਦਾਰ ਨੇ ਡੀਐੱਮ ਨੂੰ ਭੇਜੀ ਦਰਖ਼ਾਸਤ

Bunty

ਸਬਰੀਮਾਲਾ ਅਯੱਪਾ ਮੰਦਰ ਦੇ ਦਰਵਾਜ਼ੇ ਕੱਲ੍ਹ ਤੋਂ ਮੁੜ ਖੁੱਲ੍ਹਣਗੇ

Bunty

ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਕੇ ਆਪਣਾ ਅਸਲੀ ਰੰਗ ਦਿਖਾ ਦਿੱਤਾ: ਆਤਿਸ਼ੀ

admin