Punjab

ਭਾਰਤ ਨੇ ਪਾਕਿਸਤਾਨ ਨੂੰ ਦੀਵਾਲੀ ਦੀਆਂ ਮਠਿਆਈਆਂ ਦਿੱਤੀਆਂ

ਅੰਮ੍ਰਿਤਸਰ – ਭਾਰਤ ਪਾਕਿਸਤਾਨ ਦੇਸ਼ਾਂ ਦੇ ਸਮਝੌਤਿਆਂ ਤਹਿਤ ਭਾਰਤ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਦੀਵਾਲੀ ਦੀ ਮਠਿਆਈ ਦੇ ਕੇ ਦੀਵਾਲੀ ਮੁਬਾਰਕਬਾਦ ਕਹੀ। ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਤੇ ਭਾਰਤੀ ਸਰਹੱਦ ਦੇ ਰਖਵਾਲੇ ਬਾਰਡਰ ਸਕਿਓਰਿਟੀ ਫੋਰਸ ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਗੁਆਂਢੀ ਮੁਲਕ ਪਾਕਿਸਤਾਨ ਦੀ ਸਰਹੱਦ ਦੇ ਰਖਵਾਲੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਨੂੰ ਭਾਰਤ ਵਾਲੇ ਪਾਸਿਓਂ ਮਠਿਆਈਆਂ ਦੇ ਡੱਬੇ ਦੇ ਕੇ ਦੀਵਾਲੀ ਦੀ ਮੁਬਾਰਕਬਾਦ ਕਹੀ। ਇਸ ਮੌਕੇ ਭਾਰਤ ਵੱਲੋਂ ਮਠਿਆਈਆਂ ਦੇਣ ਮੌਕੇ ਬੀਐਸਐਫ ਦੇ ਕਾਰਜਕਾਰੀ ਕਮਾਂਡਰ ਸ੍ਰੀ ਅਨੰਤ ਰਾਮ ਸ਼ਰਮਾ ਨੇ ਵੀ ਵਿੰਗ ਕਮਾਂਡਰ ਪਾਕਿਸਤਾਨ ਰੇਂਜਰ ਮੁਹੰਮਦ ਆਮੀਰ ਨੂੰ ਮਠਿਆਈਆਂ ਦੇ ਡੱਬੇ ਦੇ ਕੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਕਹੀ। ਪਾਕਿਸਤਾਨ ਰੇਂਜਰ ਮੁਹੰਮਦ ਆਮਿਰ ਨੇ ਵੀ ਬੀਐਸਐਫ ਦੇ ਵਿੰਗ ਦੇ ਕਮਾਂਡਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਮਠਿਆਈਆਂ ਦੇ ਡੱਬੇ ਦੇ ਕੇ ਨਿਵਾਜਿਆ ਤੇ ਪਾਕਸਤਾਨ ਦੇਸ਼ ਭਗਤ ਸਨ ਆਵਾਮ ਤੇ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਨੂੰ ਦਿਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

Related posts

ਜਰਨਲਿਜ਼ਮ ਦੇ ਵਿਦਿਆਰਥੀਆਂ ਲਈ ਪਾਰਲੀਮੈਂਟ ਦਾ ਵਿਦਿਅਕ ਟੂਰ ਆਯੋਜਿਤ

admin

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਆਬਜ਼ਰਵਰਾਂ ਦੀ ਨਿਯੁਕਤੀ

admin

ਭਰੋਖਾ ਦੀ ਧੀ ਵੰਸ਼ਿਕਾ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 2026 ਲਈ ਚੁਣੀ ਗਈ

admin