India

ਪਹਿਲੀ ਵਾਰ ਦਿੱਲੀ ਤੋਂ ਬਾਹਰ ਜੈਸਲਮੇਰ ’ਚ ਮਨਾਇਆ ਜਾਵੇਗਾ ਬੀਐੱਸਐੱਫ ਦਾ ਸਥਾਪਨਾ ਦਿਵਸ ਸਮਾਰੋਹ

ਜੈਪੁਰ – ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਸਥਾਪਨਾ ਦਿਵਸ ਸਮਾਰੋਹ ਇਕ ਦਸੰਬਰ ਨੂੰ ਪਹਿਲੀ ਵਾਰ ਦਿੱਲੀ ਤੋਂ ਬਾਹਰ ਮਨਾਇਆ ਜਾਵੇਗਾ। ਇਸ ਵਾਰ ਬੀਐੱਸਐੱਫ ਦਾ ਸਥਾਪਨਾ ਦਿਵਸ ਸਮਾਰੋਹ ਕੌਮਾਂਤਰੀ ਸਰਹੱਦ ਨਾਲ ਲਗਦੇ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਪੂਨਮ ਸਟੇਡੀਅਮ ’ਚ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸਮਾਰੋਹ ’ਚ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਹਾਲੇ ਉਨ੍ਹਾਂ ਦੇ ਇੱਥੇ ਆਉਣ ਦਾ ਅਧਿਕਾਰਕ ਪ੍ਰੋਗਰਾਮ ਤੈਅ ਨਹੀਂ ਹੋਇਆ ਹੈ।

ਬੀਐੱਸਐੱਫ ਦੇ ਡੀਆਈਜੀ ਅਰੁਣ ਕੁਮਾਰ ਨੇ ਦੱਸਿਆ ਕਿ ਬੀਐੱਸਐੱਫ ਦੀ ਸਥਾਪਨਾ 1965 ’ਚ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਪਿਛਲੇ ਸਾਲ ਤਕ ਸਥਾਪਨਾ ਦਿਵਸ ਸਮਾਰੋਹ ਦਿੱਲੀ ’ਚ ਹੀ ਆਯੋਜਿਤ ਹੁੰਦਾ ਰਿਹਾ ਹੈ, ਪਰ ਪਹਿਲੀ ਵਾਰ ਦਿੱਲੀ ਤੋਂ ਬਾਹਰ ਸਮਾਰੋਹ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਕਰੀਬ ਤਿੰਨ ਘੰਟੇ ਦਾ ਪ੍ਰੋਗਰਾਮ ਹੋਵੇਗਾ। ਇਸ ’ਚ ਜਵਾਨ ਆਪਣੇ ਸਾਹਸੀ ਕਾਰਨਾਮੇ ਦਿਖਾਉਣਗੇ। ਇਸ ਦੌਰਾਨ ਡੌਗ ਸ਼ੋਅ ਤੇ ਰਾਈਜ਼ਿੰਗ ਪਰੇਡ ਵੀ ਹੋਵੇਗੀ। ਬੀਐੱਸਐੱਫ ਨੇ ਸਮਾਰੋਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨਾਲ ਲਗਦੀ ਰਾਜਸਥਾਨ ਦੀ 1070 ਕਿਲੋਮੀਟਰ ਦੀ ਸਰਹੱਦ ’ਤੇ ਬੀਐੱਸਐੱਫ ਦੇ ਜਵਾਨ ਦਿਨ ਰਾਤ ਚੌਕਸੀ ਕਰਦੇ ਹਨ।

Related posts

ਬੰਗਲਾਦੇਸ਼ ਚ ਹਿੰਦੂਆਂ ਖ਼ਿਲਾਫ਼ ਹਿੰਸਾ ਚਿੰਤਾਜਨਕ, ਸਰਕਾਰ ਦੇਵੇ ਦਖ਼ਲ : ਪ੍ਰਿਅੰਕਾ ਗਾਂਧੀ

Bunty

ਭਾਰਤ ਨੇ ਬੈਲਜੀਅਮ ਨੂੰ ਰਾਸ਼ਟਰੀ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ !

admin

ਸਰਕਾਰ ਵਧ ਰਹੀ ਕਿਸਾਨ ਏਕਤਾ ਅਤੇ ਸਮੁੱਚੇ ਭਾਰਤ ਦੇ ਸੰਘਰਸ਼ਾਂ ਕਾਰਨ ਚਰਚਾ ਕਰਨ ਲਈ ਮਜ਼ਬੂਰ

admin