Punjab

ਮੋਗਾ ਵਿਧਾਨ ਸਭਾ ਸੀਟ ਤੋਂ ਚੋਣ ਲੜੇਗੀ ਫਿਲਮ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ

ਮੋਗਾ – ਮੋਗਾ ਵਿਖੇ ਅਦਾਕਾਰ ਸੋਨੂੰ ਸੂਦ ਦੀ ਪ੍ਰੈੱਸ ਕਾਨਫੰਰਸ ਸ਼ੁਰੂ ਹੋ ਗਈ ਹੈ। ਦੱਖਣੀ ਫਿਲਮਾਂ ਦੇ ਅਭਿਨੇਤਾ ਸੋਨੂੰ ਸੂਦ ਨੇ ਖੁਦ ਕਿਸੇ ਵੀ ਪਾਰਟੀ ਲਈ ਚੋਣ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੀ ਭੈਣ ਮਾਲਵਿਕਾ ਸੂਦ ਨੂੰ ਇਸ ਖੇਤਰ ‘ਚ ਉਤਾਰਨ ਦਾ ਸੰਕੇਤ ਦਿੰਦਿਆਂ ਲੋਕ ਸੇਵਾ ‘ਚ ਹੋਰ ਗਤੀਵਿਧੀਆਂ ਨੂੰ ਤੇਜ ਕਰਨ ਲਈ ਕਿਹਾ ਹੈ। ਸੋਨੂੰ ਸੂਦ ਅੱਜ ਮੋਗਾ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਭਾਵੇਂ ਅਸਿੱਧੇ ਰੂਪ ਵਿਚ ਚੰਨੀ ਨੂੰ ਕੇਜਰੀਵਾਲ ਤੋਂ ਬਿਹਤਰ ਦੱਸਿਆ ਹੈ ਪਰ ਕਿਹੜੀ ਪਾਰਟੀ ਤੋਂ ਮਾਲਵਿਕਾ ਸੂਦ ਚੋਣ ਲੜੇਗੀ ਤੇ ਸਿੱਧੇ ਤੌਰ ‘ਤੇ ਸਪੱਸ਼ਟ ਨਹੀਂ ਕੀਤਾ। ਡੇਂਗੂ ਨਾਲ ਪੀੜਤ ਵਿਆਕਤੀ ਨੂੰ ਸੋਨੂੰ ਸੂਦ ਨੇ 5 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਲਵਿਕਾ ਕਿਹੜੀ ਪਾਰਟੀ ਤੋਂ ਚੋਣ ਲੜੇਗੀ, ਇਸ ਬਾਰੇ ਉਹ 10 ਦਿਨਾਂ ਬਾਅਦ ਐਲਾਨ ਕਰਨਗੇ। ਇਸ ਦੌਰਾਨ ਕਿਡਨੀ ਪੀੜਤ ਮਰੀਜ਼ਾਂ ਲਈ ਵੀ ਸੋਨੂੰ ਸੂਦ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਦ ਪਰਿਵਾਰਕਿਡਨੀ ਪੀੜਤ ਮਰੀਜ਼ਾਂ ਦੀ ਫਰੀ ਡਾਇਲੈਸਿਸ ਕਰਵਾਏਗਾ।ਦਰਅਸਲ ਪਹਿਲਾਂ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਕਿਆਫ਼ੇ ਲਾਏ ਜਾ ਰਹੇ ਸਨ ਪਰ ਦੋ ਦਿਨ ਪਹਿਲਾਂ ਅਚਾਨਕ ਚੰਡੀਗੜ੍ਹ ‘ਚ ਸੀਐੱਮ ਚੰਨੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਭ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ। ਇਸ ਕਰਕੇ ਉਨ੍ਹਾਂ ਦੇ ਕਾਂਗਰਸ ‘ਚ ਜਾਣ ਦੇ ਕਿਆਫ਼ੇ ਲਾਏ ਜਾਣ ਲੱਗੇ। ਹੁਣ ਘੱਟੋ-ਘੱਟ ਉਨ੍ਹਾਂ ਦੇ ਇਨਕਾਰ ਨਾਲ ਇਹ ਤਾਂ ਸਾਫ਼ ਹੋ ਹੀ ਗਿਆ ਕਿ ਉਹ ਸਿਆਸਤ ‘ਚ ਨਹੀਂ ਆਉਣਗੇ।

Related posts

ਸ਼ਹੀਦ ਬਖਸੀਸ ਮੋਰਕਰੀਮਾਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ

admin

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੁਰੰਤ ਅਸਤੀਫ਼ਾ ਦੇਵੇ: ਪੰਜਾਬ ਜਮਹੂਰੀ ਅਧਿਕਾਰ ਸਭਾ

admin

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾਸਾਂਸੀ, ਅਜਨਾਲਾ ਅਤੇ ਮਜੀਠਾ ਵਿੱਚ ਕੁਲਦੀਪ ਧਾਲੀਵਾਲ ਲਈ ਕੀਤਾ ਚੋਣ ਪ੍ਰਚਾਰ, ਅੰਮ੍ਰਿਤਸਰ ਦੇ ਲੋਕਾਂ ਨੇ ਭਾਰੀ ਵੋਟਾਂ ਨਾਲ ‘ਆਪ’ ਨੂੰ ਜਿਤਾਉਣ ਦਾ ਕੀਤਾ ਵਾਅਦਾ 

Bunty