Bollywood

ਸਲਮਾਨ ਖ਼ਾਨ ਦੀ ਫਿਲਮ ‘Antim’ ਨੂੰ ਲੋਕ ਕਿਉਂ ਕਰ ਰਿਹੈ ਬਾਈਕਾਟ

ਮੁੰਬਈ – ਸਲਮਾਨ ਖ਼ਾਨ  ਤੇ ਆਯੁਸ਼ ਸ਼ਰਮਾ   ਦੀ ਫਿਲਮ  ਨੇ ਸਿਨੇਮਾਘਰਾਂ ਵਿਚ ਦਸਤਕ ਦੇ ਦਿੱਤੀ ਹੈ। ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਨੇ ਵੀ ਫਿਲਮ ਦੀ ਤਾਰੀਫ ਕੀਤੀ ਹੈ ਪਰ ਨੇਟੀਜ਼ਨਾਂ ਦਾ ਇਕ ਸਮੂਹ ਹੈ, ਜੋ ਸਲਮਾਨ ਖਾਨ ਤੇ ਉਸ ਦੀ ਫਿਲਮ ਦਾ ਬਾਈਕਾਟ ਕਰ ਰਿਹਾ ਹੈ ਤੇ ਲੋਕਾਂ ਨੂੰ ਅਜਿਹਾ ਕਰਨ ਲਈ ਉਕਸਾਉਂਦਾ ਹੈ। ਆਖ਼ਰ ਉਹ ਅਜਿਹਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਕੀ ਸਲਮਾਨ ਨੇ ਕਿਸੇ ਦੇ ਖ਼ਿਲਾਫ਼ ਕੁਝ ਗਲਤ ਕਿਹਾ ਹੈ? ਕੀ ਕਿਸੇ ਨੂੰ ਨੁਕਸਾਨ ਹੋਇਆ ਹੈ?ਸਲਮਾਨ ਅਤੇ ਉਨ੍ਹਾਂ ਦੀ ਫਿਲਮ ਦਾ ਬਾਈਕਾਟ ਕਰਨ ਵਾਲੇ ਨੇਟੀਜ਼ਨਸ ਦੇ ਟਵੀਟਸ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦਾ ਇਸ ਦਾ ਕਾਰਨ ਪਤਾ ਲੱਗ ਜਾਂਦਾ ਹੈ। ਸਲਮਾਨ ਖਾਨ ਦੀ ਫਿਲਮ ਦਾ ਬਾਈਕਾਟ ਕਰਨਾ ਕਿਸ ਹੱਦ ਤੱਕ ਸਹੀ ਹੈ, ਤੁਸੀਂ ਵੀ ਇਸ ਟਵੀਟ ਨੂੰ ਦੇਖ ਕੇ ਜਾਣ ਸਕਦੇ ਹੋ ਅਤੇ ਸਮਝ ਸਕਦੇ ਹੋ। ਆਓ ਟਵਿੱਟਰ ‘ਤੇ ਕੁਝ ਪ੍ਰਤੀਕਰਮਾਂ ‘ਤੇ ਇਕ ਨਜ਼ਰ ਮਾਰੀਏ।ਫਿਲਮ ‘ਅੰਤਿਮ’ ਦੇ ਬਾਈਕਾਟ ਨਾਲ ਜੁੜੇ ਸਾਰੇ ਟਵੀਟ ਸਲਮਾਨ ਖਾਨ ਤੇ ਬਾਲੀਵੁੱਡ ਪ੍ਰਤੀ ਲੋਕਾਂ ਦੀ ਨਫਰਤ ਨੂੰ ਦਰਸਾਉਂਦੇ ਹਨ। ਕੁਝ ਲੋਕ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਨੂੰ ਇਨਸਾਫ ਦਿਵਾਉਣ ਦੇ ਨਾਂ ‘ਤੇ ਕੁਝ ਲੋਕ ਸਲਮਾਨ ਖ਼ਿਲਾਫ਼ ਨਫ਼ਰਤ ਫੈਲਾਉਂਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਸਲਮਾਨ ਖਾਨ ਤੇ ਆਯੂਸ਼ ਸ਼ਰਮਾ ਪਹਿਲੀ ਵਾਰ ਮਹੇਸ਼ ਮਾਂਜਰੇਕਰ ਦੀ ਫਿਲਮ ‘Antim: The Final Truth’ ਵਿਚ ਇਕੱਠੇ ਨਜ਼ਰ ਆਏ ਹਨ।

Related posts

ਸੋਨਾਕਸ਼ੀ ਸਿਨਹਾ ਨੇ ਕਲਾਕਾਰ ਸੰਗੀਤਾ ਬਬਾਨੀ ਦੀ ਮੂਰਤੀ ਲੜੀ ‘ਟੀ ਬ੍ਰੇਕ’ ਤੋਂ ਪਰਦਾ ਹਟਾਇਆ !

admin

ਰਣਵੀਰ ਸਿੰਘ ਦੇ ਘਰ ‘ਚ ਗੂੰਜੀਆਂ ਕਿਲਕਾਰੀਆਂ, ਦੀਪਿਕਾ ਪਾਦੂਕੋਣ ਬਣੀ ਮਾਂ

Bunty

ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਰਾਸ਼ਟਰਪਤੀ ਐਵਾਰਡ

Bunty