Punjab

ਚੰਡੀਗੜ੍ਹ ’ਚ ਸਾਖ਼ਰਤਾ ਅਲਖ਼ ਜਗਾਏਗੀ ਐਜੂਕੇਸ਼ਨ ਹੱਟ

ਚੰਡੀਗੜ੍ਹ – ਸਿੱਖਿਆ ਨਾਲ ਹੀ ਇਨਸਾਨ ਹਰ ਮੁਕਾਮ ਹਾਸਿਲ ਕਰ ਸਕਦਾ ਹੈ। ਇਸੀ ਸੋਚ ਦੇ ਨਾਲ ਸ਼ਹਿਰ ਦੇ ਸੰਦੀਪ ਕੁਮਾਰ ਨੇ ਮੌਲੀਜਾਗਰਾਂ ’ਚ ਐਜੂਕੇਸ਼ਨ ਹੱਟ ਦਾ ਨਿਰਮਾਣ ਕੀਤਾ ਹੈ। ਇਸ ’ਚ ਮੌਲੀਜਾਗਰਾਂ ’ਚ ਬਣੀਆਂ ਕਰੀਬ 50 ਝੁੱਗੀਆਂ ਦੇ ਬੱਚੇ ਸਕੂਲ ’ਚ ਪੜ੍ਹਾਈ ਕਰਨ ਤੋਂ ਬਾਅਦ ਸ਼ਾਮ ਨੂੰ ਪੜ੍ਹਾਈ ਕਰਨਗੇ। ਉਨ੍ਹਾਂ ਨੂੰ ਦੁਬਾਰਾ ਤੋਂ ਪੜ੍ਹਾਈ ਕਰਵਾਉਣ ਲਈ ਸ਼ਹਿਰ ਦੇ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਕਰਮਚਾਰੀ ਪਹੁੰਚਣਗੇ। ਐਤਵਾਰ ਨੂੰ ਸ਼ੁਰੂ ਕੀਤੇ ਗਏ ਐਜੂਕੇਸ਼ਨ ਹੱਟ ਦਾ ਸ਼ੁਭ-ਅਰੰਭ ਓਂਕਾਰ ਚੈਰੀਟੇਬਲ ਟਰੱਸਟ ਦੇ ਫਾਊਂਡਰ ਰਵਿੰਦਰ ਬਿੱਲਾ ਨੇ ਕੀਤਾ। ਐਜੂਕੇਸ਼ਨ ਹੱਟ ਵਿੱਚ ਵਿਦਿਆਰਥੀਆਂ ਦੇ ਬੈਠਣ, ਕੁਰਸੀਆਂ, ਕਿਤਾਬਾਂ ਅਤੇ ਸਟੇਸ਼ਨਰੀ ਰੱਖਣ ਲਈ ਅਲਮੀਰਾ ਲਗਾਈ ਗਈ ਹੈ। ਇੱਥੇ ਸ਼ਾਮ ਤਿੰਨ ਵਜੇ ਤੋਂ ਬਾਅਦ ਪੜ੍ਹਾਈ ਸ਼ੁਰੂ ਹੋਵੇਗੀ। ਸਕੂਲ ਜਾਣ ਵਾਲੇ ਸਾਰੇ ਬੱਚੇ ਸ਼ਾਮ ਨੂੰ ਆ ਕੇ ਐਜੂਕੇਸ਼ਨ ਹੱਟ ਵਿੱਚ ਹੋਮਵਰਕ ਕਰ ਸਕਦੇ ਹਨ। ਜਿਹੜੇ ਬੱਚੇ ਕਿਸੇ ਕਾਰਨ ਸਕੂਲ ਨਹੀਂ ਜਾਂਦੇ, ਉਹ ਵੀ ਇੱਥੇ ਆ ਕੇ ਪੜ੍ਹ ਸਕਦੇ ਹਨ। ਅਧਿਐਨ ਦੁਪਹਿਰ 3 ਵਜੇ ਤੋਂ ਸ਼ਾਮ 6-7 ਵਜੇ ਤਕ ਚੱਲੇਗਾ। ਇਸ ਵਿੱਚ ਪੜ੍ਹ ਰਹੇ ਅਧਿਆਪਕ ਮੁਫਤ ਸੇਵਾਵਾਂ ਦੇਣਗੇ ਅਤੇ ਪੜ੍ਹਾਈ ਲਈ ਕਿਤਾਬਾਂ ਤੋਂ ਲੈ ਕੇ ਸਟੇਸ਼ਨਰੀ ਦਾ ਸਮਾਨ ਸੰਦੀਪ ਕੁਮਾਰ ਵੱਲੋਂ ਚਲਾਏ ਜਾ ਰਹੇ ਓਪਨ ਆਈਜ਼ ਫਾਊਂਡੇਸ਼ਨ ਵੱਲੋਂ ਦਿੱਤਾ ਜਾਵੇਗਾ।ਐਜੂਕੇਸ਼ਨ ਹੱਟ ਵਿੱਚ 30 ਤੋਂ 40 ਵਿਦਿਆਰਥੀਆਂ ਲਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕੋਈ ਬਜ਼ੁਰਗ ਜਾਂ ਮਾਪੇ ਵੀ ਵਿਦਿਆਰਥੀਆਂ ਨਾਲ ਪੜ੍ਹਨਾ ਚਾਹੁੰਦੇ ਹਨ ਤਾਂ ਉਹ ਵੀ ਇਸ ਸਥਾਨ ‘ਤੇ ਆ ਕੇ ਪੜ੍ਹ ਸਕਦੇ ਹਨ।ਸੰਦੀਪ ਕੁਮਾਰ ਸਾਲ 2017 ਤੋਂ ਸ਼ਹਿਰ ਵਿੱਚ ਓਪਨ ਆਈਜ਼ ਫਾਊਂਡੇਸ਼ਨ ਚਲਾ ਰਿਹਾ ਹੈ। ਇਸ ਤਹਿਤ ਉਹ ਸ਼ਹਿਰ ਦੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਪ੍ਰਦਾਨ ਕਰਦਾ ਹੈ। ਸੰਦੀਪ ਟ੍ਰਾਈਸਿਟੀ ਤੋਂ ਕੂੜਾ ਚੁੱਕਣ ਦਾ ਕੰਮ ਕਰਦਾ ਹੈ, ਜੋ ਵੀ ਪੜ੍ਹਾਈ ਲਈ ਉਪਯੋਗੀ ਸਮੱਗਰੀ ਮਿਲਦੀ ਹੈ, ਉਸ ਨੂੰ ਛਾਂਟ ਕੇ ਲੋੜਵੰਦ ਬੱਚਿਆਂ ਤਕ ਪਹੁੰਚਾਉਂਦਾ ਹੈ। ਕੋਰੋਨਾ ਦੌਰ ਦੌਰਾਨ ਸਕੂਲ ਬੰਦ ਹੋਣ ਤੋਂ ਬਾਅਦ, ਸੰਦੀਪ ਨੇ ਐਜੂਕੇਸ਼ਨ ਆਨਵ੍ਹੀਲ ਪ੍ਰੋਜੈਕਟ ਲਾਂਚ ਕੀਤਾ। ਇਸ ਵਿਚ ਉਹ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਿੱਖਿਆ ਦਿੰਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁਫਤ ਕਿਤਾਬਾਂ ਦੇਣ ਲਈ ਸੰਦੀਪ ਦੀ ਤਾਰੀਫ ਕੀਤੀ ਹੈ। ਸੰਦੀਪ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਐਜੂਕੇਸ਼ਨ ਆਨਵ੍ਹੀਲ ਦੀ ਤਾਰੀਫ਼ ਕੀਤੀ ਜਾ ਚੁੱਕੀ ਹੈ।ਐਜੂਕੇਸ਼ਨ ਹੱਟ ਵਿੱਚ ਸਿੱਖਿਆ ਵਿਭਾਗ ਤੋਂ ਅਧਿਆਪਕ ਕ੍ਰਿਸ਼ਨਾ ਰਾਠੀ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵਿੱਚ ਕੰਮ ਕਰਦੇ ਮੁਲਾਜ਼ਮ ਅਮਨਦੀਪ ਪੰਨੂ ਅਤੇ ਸ਼ਾਮ ਸੁੰਦਰ ਸੇਵਾਵਾਂ ਦੇਣਗੇ। ਇਸ ਦੇ ਨਾਲ ਹੀ ਫਾਊਂਡੇਸ਼ਨ ਨਾਲ ਜੁੜੇ 30 ਦੇ ਕਰੀਬ ਵਲੰਟੀਅਰ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਪ੍ਰਦਾਨ ਕਰਨਗੇ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin