India

ਕੁਪਵਾੜਾ ’ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ, ਮੁਕਾਬਲਾ ਜਾਰੀ

ਸ੍ਰੀਨਗਰ – ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਦੇ ਸਫ਼ਾਏ ਲਈ ਕਸ਼ਮੀਰ ’ਚ ਆਪ੍ਰੇਸ਼ਨ ਆਲਆਊਟ ਜਾਰੀ ਹੈ। ਕੁਪਵਾੜਾ ਜ਼ਿਲ੍ਹਾ ਦੇ ਜੁਮਾਗੁੰਡ ਖੇਤਰ ’ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ, ਜਦੋਂਕਿ ਮੁਕਾਬਲਾ ਅਜੇ ਵੀ ਜਾਰੀ ਹੈ। ਦੋਵੇਂ ਪਾਸਿਓਂ ਰੁਕ-ਰੁਕ ਕੇ ਫਾਇਰਿੰਗ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਕੁਪਵਾੜਾ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਜੁਮਾਗੁੰਡ ਇਲਾਕੇ ’ਚ ਕੁਝ ਅੱਤਵਾਦੀ ਲੁਕੇ ਹਨ। ਪੁਲਿਸ ਨੇ ਤੁਰੰਤ ਸੁਰੱਖਿਆ ਬਲਾਂ ਨਾਲ ਸਾਂਝਾ ਤਲਾਸੀ ਅਭਿਆਨ ਛੇੜਿਆ। ਜਿਉਂ ਹੀ ਸੁਰੱਖਿਆ ਬਲ ਅਤੇ ਪੁਲਿਸ ਦੀ ਟੀਮ ਜਾਮਗੁੰਡ ਇਲਾਕੇ ’ਚ ਪਹੁੰਚੀ ਤਾਂ ਤੁਰੰਤ ਇਕ ਜਗ੍ਹਾ ’ਤੇ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆਬਲਾਂ ਨੇ ਤੁਰੰਤ ਮੋਰਚਾ ਸੰਭਾਲਦੇ ਹੋਏ ਅੱਤਵਾਦੀਆਂ ਨੂੰ ਸਭ ਤੋਂ ਪਹਿਲਾਂ ਆਤਮਸਮਰਪਣ ਕਰਨ ਦੀ ਚਿਤਾਵਨੀ ਦਿੱਤੀ। ਅੱਤਵਾਦੀਆਂ ਨੇ ਇਸ ਚਿਤਾਵਨੀ ਨੂੰ ਅਨੁਸੁਣਾ ਕਰ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਕਾਰਵਾਈ ’ਚ ਹੁਣ ਤਕ ਇਕ ਅੱਤਵਾਦੀ ਨੂੰ ਮਾਰ ਮੁਕਾਉਣ ’ਚ ਸਫਲਤਾ ਮਿਲੀ ਹੈ, ਜਦੋਂਕਿ ਦੋ ਤੋਂ ਤਿੰਨ ਦੇ ਕਰੀਬ ਅੱਤਵਾਦੀ ਅਜੇ ਵੀ ਸੁਰੱਖਿਆਬਲਾਂ ਦੀ ੇਘਰਾਬੰਦੀ ’ਚ ਫਸੇ ਹੋਏ ਹਨ। ਕਸ਼ਮੀਰ ਪੁਲਿਸ ਨੇ ਇਸ ਸਬੰਧੀ ਇੰਟਰਨੈਟ ਮੀਡੀਆ ’ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਤਕ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ। ਬਾਕੀਆਂ ਦਾ ਵੀ ਖਾਤਮਾ ਜਲਦ ਕਰ ਦਿੱਤਾ ਜਾਵੇਗਾ।

Related posts

ਗ੍ਰਹਿ ਮੰਤਰੀ ਸ਼ਾਹ ਤੇ ਕੈਨੇਡਾ ਦੇ ਦੋਸ਼ਾਂ ਨੂੰ ਭਾਰਤ ਨੇ ਦੱਸਿਆ ਬੇਬੁਨਿਆਦ, ਲਾਈ ਫਟਕਾਰ

Bunty

ਭਾਰਤ ਨੂੰ ਚੋਟੀ ਦੇ ਦਸ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਨ ਦਾ ਟੀਚਾ : ਮਾਂਡਵੀਆ

admin

ਨੂਪੁਰ ਸ਼ਰਮਾ ਦੀ ਮੁਸੀਬਤ ਵਧਾਉਣ ਜਾ ਰਹੀ ਹੈ ਦਿੱਲੀ ਪੁਲਿਸ, ਅਗਲੇ ਹਫ਼ਤੇ ਕਿਸੇ ਵੀ ਸਮੇਂ ਹੋ ਸਕਦੀ ਹੈ ਪੁੱਛਗਿੱਛ

Bunty