Punjab

ਸੀਐੱਮ ਚੰਨੀ ਬੋਲੇ – ਪੀਐੱਮ ਦੀ ਸੁਰੱਖਿਆ ‘ਚ ਨਹੀਂ ਹੋਈ ਕੋਈ ਚੂਕ

ਚੰਡੀਗੜ੍ਹ  – ਪੰਜਾਬ ਦੇ ਫਿਰੋਜ਼ਪੁਰ ‘ਚ ਰੈਲੀ ਕਰਨ ਲਈ ਆ ਰਹੇ ਪੀਐੱਮ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਚੂਕ ਦੇ ਕਾਰਨ ਵਾਪਸ ਪਰਤਣਾ ਪਿਆ। ਪੀਐੱਮ ਦੀ ਸੁਰੱਖਿਆ ‘ਚ ਚੂਕ ਤੋਂ ਬਾਅਦ ਦੇਸ਼ਭਰ ‘ਚ ਰਾਜਨੀਤੀ ਭੱਖ ਗਈ ਹੈ। ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਸਬੰਧੀ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਵਿਭਾਗ ਦੇਖ ਰਹੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਬੈਠਕ ਕੀਤੀ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਫਿਰੋਜ਼ਪੁਰ ਦੇ ਐੱਸਐੱਸਪੀ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਬਾਅਦ ਚੰਨੀ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਪੀਐੱਮ ਮੋਦੀ ਨੂੰ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਦੌਰੇ ਦੌਰਾਨ ਵਾਪਸ ਪਰਤਣਾ ਪਿਆ । ਅਸੀ ਆਪਣੇ ਪੀਐੱਮ ਦਾ ਸਨਮਾਨ ਕਰਦੇ ਹਾਂ । ਇਸਦੇ ਨਾਲ ਹੀ ਚੰਨੀ ਨੇ ਕਿਹਾ ਕਿ ਪੀਐੱਮ ਨੂੰ ਪੰਜਾਬ ‘ਚ ਕੋਈ ਖ਼ਤਰਾ ਨਹੀਂ ਸੀ। ਇਸ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ । ਕਿਸਾਨ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਸਨ ।

Related posts

ਗ੍ਰਾਮ ਵਿਕਾਸ ਤੋਂ ਸਵਰਾਜ ਦੀ ਅਵਧਾਰਣਾ ਨੂੰ ਸਾਕਾਰ ਕਰ ਰਹੀ ਮਨੋਹਰ ਸਰਕਾਰ

Bunty

33 ਫੀਸਦੀ ਸਬਸਿਡੀ ਲੈਣ ਵਾਸਤੇ 14 ਅਗਸਤ ਅਰਜ਼ੀਆਂ ਜਮ੍ਹਾ ਕਰਾਉਣ ਦੀ ਆਖਰੀ ਤਰੀਕ !

admin

ਪਰਵਾਸੀ ਸਿੱਖ ਦਰਸ਼ਨ ਸਿੰਘ ਧਾਲੀਵਾਲ ਨੂੰ ਹਵਾਈ ਅੱਡੇ ਤੋਂ ਵਾਪਸ ਮੋੜਣਾ ਮੰਦਭਾਗਾ-ਬੀਬੀ ਜਗੀਰ ਕੌਰ

Bunty