India

ਕੇਜਰੀਵਾਲ ਦਾ ਐਲਾਨ, ਦਿੱਲੀ ‘ਚ ਨਹੀਂ ਲੱਗੇਗਾ ਲਾਕਡਾਊਨ, ਕੋਵਿਡ ਪ੍ਰੋਟੋਕਾਲ ਦਾ ਕਰੋ ਪਲਾਨ

ਨਵੀਂ ਦਿੱਲੀ – ਕੋਵਿਡ-19 ਤੇ ਓਮੀਕ੍ਰੋਨ ਦੀ ਰਫ਼ਤਾਰ ਕਾਰਨ ਦਿੱਲੀ ਵਿਚ ਹਾਹਾਕਾਰ ਮਚੀ ਹੋਈ ਹੈ। ਇੰਨਾ ਹੀ ਨਹੀਂ, ਕੋਰੋਨਾ ਦੇ ਬੇਕਾਬੂ ਹੋਣ ਕਾਰਨ ਰਾਜਧਾਨੀ ‘ਚ ਰਾਤ ਦੇ ਕਰਫਿਊ ਦੇ ਨਾਲ-ਨਾਲ ਵੀਕੈਂਡ ਕਰਫਿਊ ਲਾਗੂ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਫਿਲਹਾਲ ਤਾਲਾਬੰਦੀ ਲਗਾਉਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਇਹ ਵੀ ਕਿਹਾ ਕਿ ਕੱਲ੍ਹ (ਸੋਮਵਾਰ) ਡੀਡੀਐਮਏ ਦੀ ਦੁਬਾਰਾ ਮੀਟਿੰਗ ਹੈ, ਉਸ ਮੀਟਿੰਗ ਵਿਚ ਅਸੀਂ ਮਾਹਰਾਂ ਨਾਲ ਸਥਿਤੀ ਦਾ ਜਾਇਜ਼ਾ ਲਿਆਵਾਂਗੇ।

Related posts

ਮਹਾਰਾਸ਼ਟਰ ਵਿੱਚ ਬੱਸ ਹਾਦਸੇ ਵਿਚ 11 ਹਲਾਕ; 16 ਜ਼ਖ਼ਮੀ

Bunty

ਔਰਤ ਨੂੰ ਲਿਫ਼ਟ ਲੈਣੀ ਪਈ ਭਾਰੀ, ਚਲਦੀ ਕਾਰ ‘ਚ ਛੇ ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਨਾਹ, ਬੱਚੀ ਦੀ ਹਾਲਤ ਨਾਜ਼ੁਕ

Bunty

ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਭਰੇ ਕਾਗਜ਼, ਜੇਲ੍ਹ ’ਚੋਂ ਹੀ ਲੜਨਗੇ ਚੋਣ

Bunty