India

ਮਹਾਰਾਸ਼ਟਰ ਵਿੱਚ ਬੱਸ ਹਾਦਸੇ ਵਿਚ 11 ਹਲਾਕ; 16 ਜ਼ਖ਼ਮੀ

ਮੁੰਬਈ – ਇੱਥੋਂ ਦੇ ਗੋਂਦੀਆ ਵਿਚ ਅੱਜ ਦੁਪਹਿਰ ਵੇਲੇ ਇਕ ਬੱਸ ਦੇ ਪਲਟਣ ਕਾਰਨ 11 ਯਾਤਰੀ ਹਲਾਕ ਹੋ ਗਏ ਜਦਕਿ 16 ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੱਸ (ਐਮਐਚ 09 ਈਐਮ 1273) ਭੰਡਾਰਾ ਤੋਂ ਗੋਂਦੀਆ ਆ ਰਹੀ ਸੀ ਕਿ ਬੱਸ ਦਾ ਡਰਾਈਵਰ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਬੱਸ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਫਰਾਰ ਹੋ ਗਿਆ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ। ਇਸ ਮੌਕੇ ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ ਨੇ ਘਟਨਾ ’ਤੇ ਅਫਸੋਸ ਜ਼ਾਹਰ ਕਰਦਿਆਂ ਮਰਨ ਵਾਲਿਆਂ ਦੇ ਪਰਿਵਾਰ ਨੂੰ ਦਸ ਦਸ ਲੱਖ ਰੁਪਏ ਹਰੇਕ ਦੇਣ ਦਾ ਐਲਾਨ ਕੀਤਾ।

Related posts

ਮੋਦੀ ਨੇ 22 ਜਨਵਰੀ ਨੂੰ ਸਾਰੇ ਘਰਾਂ ’ਚ ਜੋਤ ਜਗਾਉਣ ਦੀ ਕੀਤੀ ਅਪੀਲ

Bunty

PM ਮੋਦੀ ਤੇ ਸ਼ਾਹਬਾਜ਼ ਸ਼ਰੀਫ ਦੀ SCO ਸੰਮੇਲਨ ਦੌਰਾਨ ਹੋ ਸਕਦੀ ਹੈ ਮੁਲਾਕਾਤ

Bunty

ਮਿਸ ਵਿੰਟਰ ਕੁਈਨ 2025

admin