India

SFJ ਵੱਲੋਂ ਮੁੜ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼

ਨਵੀਂ ਦਿੱਲੀ – ਪਾਬੰਦੀਸ਼ੁਦਾ ਖ਼ਾਲਿਸਤਾਨ ਹਮਾਇਤੀ ਸੰਗਠਨ ‘ਸਿੱਖਸ ਫਾਰ ਜਸਟਿਸ’ ਨੇ ਇਕ ਵਾਰ ਫਿਰ ਭਾਰਤ ‘ਚ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਵਿਗਾੜਨ ਲਈ ਆਪਣੇ ਸਮਰਥਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਰਾਹ ਰੋਕਣ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਤਿਰੰਗਾ ਹਟਾਉਣ ਵਾਲੇ ਲਈ 1 ਮਿਲੀਅਨ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਆਪਣੇ ਖਾਲਿਸਤਾਨੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਨਾਮਾਂ ਦਾ ਐਲਾਨ ਕਰ ਕੇ ਉਹ ਨਵੀਂ ਦਿੱਲੀ ‘ਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਅਕਸਰ ਘੜਦਾ ਰਹਿੰਦਾ ਹੈ। SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਇਕ ਨਵੀਂ ਵੀਡੀਓ ‘ਚ ਉਹ ਆਪਣੇ ਮਨਸੂਬੇ ਜ਼ਾਹਿਰ ਕਰ ਰਿਹਾ ਹੈ। ਪਾਬੰਦੀਸ਼ੁਦਾ ਸੰਗਠਨ ਨੇ 26 ਜਨਵਰੀ ‘ਤੇ ਦਿੱਲੀ ‘ਚ ਭਾਰਤੀ ਤਿਰੰਗੇ ਦੀ ਬਜਾਏ ਖਾਲਿਸਤਾਨੀ ਝੰਡੇ ਲਹਿਰਾਉਣ ਵਾਲੇ ਵਿਅਕਤੀ ਨੂੰ 1 ਮਿਲੀਅਨ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ।

Related posts

ਮੱਧ ਪ੍ਰਦੇਸ਼ ’ਚ ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਿਕਾਰੀ ਖੇਤਰਾਂ ’ਚ ਬਹੁਤ ਸੰਭਾਵਨਾਵਾਂ: ਅਮਿਤ ਸ਼ਾਹ

admin

26 ਜਨਵਰੀ ਨੂੰ ਇੰਡੀਆ ਗੇਟ ਅਤੇ ਲਾਲ ਕਿਲ੍ਹੇ ‘ਤੇ ਹੋ ਸਕਦਾ ਹੈ ਅੱਤਵਾਦੀ ਹਮਲਾ

Bunty

ਸਨੈਪਚੈਟ ਲਿਆ ਰਿਹਾ ਡਾਇਨੈਮਿਕ ਸਟੋਰੀਜ਼ ਫੀਚਰ

Bunty