International

ਬੀਜਿੰਗ ‘ਚ ਸਾਹਮਣੇ ਆਇਆ Omicron ਦਾ ਮਾਮਲਾ

ਬੀਜਿੰਗ – ਚੀਨ ਨੇ ਸੋਮਵਾਰ ਨੂੰ ਕਿਹਾ ਕਿ ਬੀਜਿੰਗ ‘ਚ ਮਿਲੇ ਓਮੀਕ੍ਰੋਨ ਦੇ ਇੱਕੋ ਇੱਕ ਮਾਮਲੇ ਲਈ ਅਮਰੀਕਾ ਤੇ ਹਾਂਗਕਾਂਗ ਰਾਹੀਂ ਕੈਨੇਡਾ ਤੋਂ ਆਈ ਡਾਕ ਜ਼ਿੰਮੇਵਾਰ ਹੈ। ਬੀਜਿੰਗ ‘ਚ ਅਗਲੇ ਮਹੀਨੇ ਤੋਂ ਵਿੰਟਰ ਓਲੰਪਿਕ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਲਈ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਚੀਨ ਦੀ ਜਿਸ ਔਰਤ ‘ਚ ਓਮੀਕ੍ਰੋਨ ਦੀ ਲਾਗ ਪਾਈ ਗਈ ਹੈ, ਉਸ ਨੂੰ 11 ਜਨਵਰੀ ਨੂੰ ਕੈਨੇਡਾ ਤੋਂ ਡਾਕ ਰਾਹੀ ਕੁੱਝ ਦਸਤਾਵੇਜ਼ ਮਿਲੇ ਸਨ। ਚੀਨ ਦਾ ਕਹਿਣਾ ਹੈ ਕਿ ਪਾਜ਼ੇਟਿਵ ਔਰਤ ‘ਚ ਜੋ ਸਟ੍ਰੇਨ ਮਿਲਿਆ ਹੈ ਉਹ ਉੱਤਰੀ ਅਮਰੀਕਾ ਤੇ ਸਿੰਗਾਪੁਰ ਵਿਚ ਵੀ ਪਾਇਆ ਜਾਂਦਾ ਹੈ।

ਬੀਜਿੰਗ ਦੇ Disease Control Department ਦੇ ਡਿਪਟੀ ਡਾਇਰੈਕਟਰ ਪੈਂਗ ਜ਼ਿੰਗੂਓ ਨੇ ਇਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਔਰਤ ਮੁਤਾਬਕ ਉਸਨੇ ਮੇਲ ਬਾਕਸ ਦੇ ਬਾਹਰਲੇ ਹਿੱਸੇ ‘ਤੇ ਇਸ ਵਿਚ ਮੌਜੂਦ ਕਾਗਜ਼ਾਂ ਦੇ ਅਗਲੇ ਪੰਨਿਆ ਨੂੰ ਛੂਹਿਆ ਸੀ। ਅਧਿਕਾਰੀਆਂ ਨੇ ਡਾਕ ਰਾਹੀਂ 22 ਹਵਾ ਦੇ ਨਮੂਨੇ ਲਏ ਸਨ ਤੇ ਸਾਰੇ ਨਿਊਕਲੀਕ ਐਸਿਡ ਟੈਸਟ ‘ਚ ਪਾਜ਼ੇਟਿਵ ਪਾਏ ਗਏ ਹਨ।

Related posts

ਰੂਸ ਵੱਲੋਂ ਪੱਤਰਕਾਰਾਂ ਸਣੇ 92 ਅਮਰੀਕੀਆਂ ਦੇ ਦਾਖ਼ਲੇ ’ਤੇ ਪਾਬੰਦੀ

Bunty

ਮੰਗਲ ਮਿਸ਼ਨ ਲਈ ਚੀਨ ਨੇ ਬਣਾਇਆ ਸੂਖਮ ਨਿਗਰਾਨੀ ਹੈਲੀਕਾਪਟਰ

Bunty

ਅਮਰੀਕਾ ‘ਚ 8 ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ, ਪੁਲਿਸ ਜਾਂਚ ‘ਚ ਜੁਟੀ

Bunty