International

ਨਾਟੋ ਵਲੋਂ ਰੂਸ ਤੇ ਬੇਲਾਰੂਸ ਦੇ ਸੰਯੁਕਤ ਮਿਲਟਰੀ ਅਭਿਆਸ ਦੀ ਨਿੰਦਾ

ਮਾਸਕੋ – ਰੂਸ ਦੇ ਯੂਕਰੇਨ ਦੀ ਸੀਮਾ ਨੇੜੇ ਸੈਨਿਕ ਵਧਾਉਣ ਨਾਲ ਚਿੰਤਤ ਅਮਰੀਕਾ ਅਤੇ ਨਾਟੋ ਨੇ ਰੂਸ ਅਤੇ ਬੇਲਾਰੂਸ ਦੇ 10 ਦਿਨੀਂ ਸੰਯੁਕਤ ਮਿਲਟਰੀ ਅਭਿਆਸ ਦੀ ਨਿੰਦਾ ਕੀਤੀ ਹੈ। ਸਪੂਤਨਿਕ ਸਮਾਚਾਰ ਏਜੰਸੀ ਨੇ ਰੂਸੀ ਸੁਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਅਤੇ ਬੇਲਾਰੂਸ ਦੀਆਂ ਸੈਨਾਵਾਂ ਨੇ 10 ਫਰਵਰੀ ਤੋਂ ਸੰਯੁਕਤ ਮਿਲਟਰੀ ਅਭਿਆਸ ”ਐਲਾਇਡ ਰਿਸਾਲਵ-2022” ਬੇਲਾਰੂਸ ਦੇ ਪਹਾੜੀ ਇਲਾਕਿਆਂ ਵਿੱਚ ਸ਼ੁਰੂ ਕੀਤਾ ਹੈ।

ਬੇਲਾਰੂਸ ਨਾਲ ਇਸ ਅਭਿਆਸ ਵਿੱਚ ਲਗਭਗ 30,000 ਸੈਨਿਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਨਾਟੋ ਨੇ ਕਿਹਾ ਕਿ ਸੀਤ ਯੁੱਧ ਦੇ ਬਾਅਦ ਤੋਂ ਸੰਯੁਕਤ ਅਭਿਆਸ ਦੇ ਨਾਮ ‘ਤੇ ਸਾਬਕਾ ਸੋਵੀਅਤ ਬੇਲਾਰੂਸ ਵਿੱਚ ਰੂਸੀ ਸੈਨਿਕਾਂ ਦੀ ਇਹ ਸਭ ਤੋਂ ਵੱਡੀ ਮੌਜੂਦਗੀ ਹੈ। ਵ੍ਹਾਈਟ ਹਾਊਸ ਨੇ ਇਸ ਮਿਲਟਰੀ ਅਭਿਆਸ ਨੂੰ ਰੂਸ ਦੀ ਪ੍ਰਸਾਰਵਾਦੀ ਕਾਰਵਾਈ ਦੱਸਿਆ ਹੈ। ਦੂਜੇ ਪਾਸੇ ਰੂਸ ਨੇ ਵਾਰ-ਵਾਰ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਉਹ ਸਰਹੱਦ ‘ਤੇ ਇਕ ਲੱਖ ਤੋਂ ਵੱਧ ਸੈਨਿਕਾਂ ਦੀ ਤਾਇਨਾਤੀ ਕਰ ਕੇ ਯੂਕਰੇਨ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਕੁਝ ਪੱਛਮੀ ਦੇਸ਼ਾਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਕਦੇ ਵੀ ਹਮਲਾ ਕਰ ਸਕਦਾ ਹੈ। ਇਸ ਸੰਘਰਸ਼ ਨੂੰ ਹੱਲ ਕਰਨ ਦੇ ਸਬੰਧ ਵਿੱਚ ਵੀਰਵਾਰ ਨੂੰ ਪੂਰੇ ਯੂਰਪ ਵਿੱਚ ਕੂਟਨੀਤਕ ਗੱਲਬਾਤਹੋਣ ਦੀ ਉਮੀਦ ਹੈ।

Related posts

ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਦਿੱਤਾ ਅਸਤੀਫਾ

Bunty

ਤਾਨਾਸ਼ਾਹ ਕਿਮ ਜੋਂਗ ਉਨ ਨੇ ਤੜਕਸਾਰ ਮਚਾਈ ਹਲਚਲ, ਦੱਖਣੀ ਕੋਰੀਆ ’ਤੇ ਦਾਗ਼ੇ 200 ਤੋਂ ਵੱਧ ਗੋਲੇ

Bunty

ਪਾਕਿਸਤਾਨੀ ਔਰਤ ਨੇ ਤਲਾਕ ਬਾਰੇ ਆਪਣਾ ਤਜਰਬਾ ਸੋਸ਼ਲ ਮੀਡੀਆ ‘ਤੇ ਕੀਤਾ ਸ਼ੇਅਰ ਤਾਂ ਗੁੱਸੇ ‘ਚ ਆਏ ਪਤੀ ਨੇ ਕਰ ਦਿੱਤਾ ਉਸ ਦਾ ਕਤਲ

Bunty