India

ਮਾਤਾ ਵੈਸ਼ਨੋ ਦੇਵੀ ਦੀ ਕੰਟਰੋਲ ਹੋਵੇਗੀ ਭੀੜ ਤੇ ਸੁਰੱਖਿਅਤ ਹੋਵੇਗੀ ਯਾਤਰਾ

ਜੰਮੂ – ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਭਵਨ ’ਤੇ ਮੁਡ਼ ਕੋਈ ਮਾਡ਼ੀ ਘਟਨਾ ਨਾ ਹੋਵੇ, ਇਸ ਲਈ ਯਾਤਰਾ ਦੌਰਾਨ ਭੀਡ਼ ਨੂੰ ਕੰਟਰੋਲ ਕਰਨ ਸਮੇਤ ਕਈ ਅਹਿਮ ਕਦਮ ਚੁੱਕੇ ਜਾਣਗੇ। ਭਵਨ ’ਤੇ ਯਾਤਰੀਆਂ ਦੇ ਦਰਸ਼ਨ ਲਈ ਦਾਖ਼ਲੇ ਤੇ ਬਾਹਰ ਆਉਣ ਦੇ ਵੱਖ-ਵੱਖ ਰਸਤੇ ਹੋਣਗੇ। ਯਾਤਰਾ ਮਾਰਗ ’ਤੇ ਚਾਰ ਵਿਸ਼ਰਾਮ ਸਥਾਨ ਬਣਾਏ ਜਾਣਗੇ, ਜਿੱਥੇ ਭੀਡ਼ ਵਧਣ ’ਤੇ ਸ਼ਰਧਾਲੂਆਂ ਨੂੰ ਰੋਕਿਆ ਜਾ ਸਕੇਗਾ।

ਗਰੁੱਪ ਸਿਸਟਮ ਨੂੰ ਬਹਾਲ ਕੀਤਾ ਜਾਵੇਗਾ ਤੇ ਯਾਤਰੀਆਂ ਦੀ ਟ੍ਰੈਕਿੰਗ ਵੀ ਕੀਤੀ ਜਾਵੇਗੀ। ਇਸ ਸਾਲ ਨਵੇਂ ਸਾਲ ’ਤੇ ਭਵਨ ’ਚ ਮਚੀ ਭਾਜਡ਼ ’ਚ 12 ਯਾਤਰੀਆਂ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਗਠਿਤ ਕਮੇਟੀ ਨੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਰਿਪੋਰਟ ’ਚ ਘਟਨਾ ਦੇ ਕਾਰਨਾਂ ਦੇ ਇਲਾਵਾ ਯਾਤਰਾ ਦੇ ਬਿਹਤਰ ਸੰਚਾਲਨ ਤੇ ਭੀਡ਼ ਕੰਟਰੋਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਗ੍ਰਹਿ ਸਕੱਤਰ ਸ਼ਾਲੀਨ ਕਾਬਰਾ ਦੀ ਦੇਖਰੇਖ ’ਚ ਗਠਿਤ ਕਮੇਟੀ ’ਚ ਜੰਮੂ ਦੇ ਐਡੀਸ਼ਨਲ ਡੀਜੀਪੀ ਮੁਕੇਸ਼ ਸਿੰਘ ਤੇ ਜੰਮੂ ਦੇ ਡਵੀਜ਼ਨਲ ਕਮਿਸ਼ਨਰ ਡਾ. ਰਾਘਵ ਲੰਗਰ ਸ਼ਾਮਲ ਸਨ।

ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਵੀ ਹਾਲ ਹੀ ’ਚ ਸੰਸਦ ’ਚ ਕਿਹਾ ਕਿ ਨਵੇਂ ਸਾਲ ’ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਭਵਨ ’ਤੇ ਭਾਜਡ਼ ’ਚ ਯਾਤਰੀਆਂ ਦੀ ਮੌਤ ਦੇ ਬਾਅਦ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਨੇ ਯਾਤਰਾ ਦੇ ਬਿਹਤਰ ਪ੍ਰਬੰਧ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਆਧਾਰਤ ਭੀਡ਼ ਮੈਨੇਜਮੈਂਟ, ਵਾਧੂ ਸੀਸੀਟੀਵੀ, ਭਵਨ ’ਚ ਜੰਮੂ ਕਸ਼ਮੀਰ ਪੁਲਿਸ ਤੇ ਸੀਆਰਪੀਐੱਫ ਦੀ ਹੋਰ ਤਾਇਨਾਤੀ ਲਈ ਕਦਮ ਚੁੱਕੇ ਗਏ ਹਨ।

Related posts

ਦਹਿਸ਼ਤ ‘ਚ ਦਿੱਲੀ …’, ਕੇਜਰੀਵਾਲ ਦਾ ਅਮਿਤ ਸ਼ਾਹ ‘ਤੇ ਵੱਡਾ ਹਮਲਾ; ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ

Bunty

ਪਹਿਲੀ ਵਾਰ ਭਾਜਪਾ ਨੇ ਯੂਪੀ ਵਿੱਚ ਸੰਗਠਨ ਦੀ ਕਮਾਨ ਕਿਸੇ ਜਾਟ ਨੇਤਾ ਨੂੰ ਸੌਂਪੀ, ਸਮਝੋ ਇਸ ਰਣਨੀਤਕ ਤਜਰਬੇ ਨੂੰ

Bunty

ਮੁਨਾਫ਼ੇ ’ਚ ਚੱਲ ਰਹੀ ਆਈ.ਐਮ.ਪੀ.ਸੀ.ਐਲ. ਦੇ ਨਿੱਜੀਕਰਨ ਦੀ ਯੋਜਨਾ ਹੈਰਾਨੀਜਨਕ: ਪ੍ਰਿਅੰਕਾ ਗਾਂਧੀ

Bunty