International

ਯੂਕਰੇਨ ਦੇ ਆਰਮਜ਼ ਡਿਪੂ ‘ਤੇ ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ

ਲੰਡਨ – ਯੂਕਰੇਨ ਦੇ ਪੱਛਮੀ ਇਵਾਨੀ-ਫ੍ਰੈਂਕਵਿਸਕ ਖੇਤਰ ‘ਚ ਸਥਿਤ ਇਕ ਆਰਮਜ਼ ਡਿਪੂ ‘ਤੇ ਰੂਸ ਨੇ ਸ਼ੁੱਕਰਵਾਰ ਨੂੰ ਹਾਈਪਰਸੋਨਿਕ ਮਿਜ਼ਾਈਲ ਕਿੰਜਲ (ਕਟਾਰ) ਨਾਲ ਹਮਲਾ ਕੀਤਾ। 24 ਫਰਵਰੀ ਤੋਂ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰੀ ਰੂਸ ਨੇ ਹਾਈਪਰਸੋਨਿਕ ਮਿਜ਼ਾਈਲ ਦੀ ਵਰਤੋਂ ਕੀਤੀ। ਹਮਲੇ ‘ਚ ਡਿਪੂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਡਿਪੂ ‘ਚ ਵੱਡੀ ਮਾਤਰਾ ‘ਚ ਮਿਜ਼ਾਈਲ ਤੇ ਗੋਲਾ ਬਾਰੂਦ ਰੱਖਿਆ ਸੀ। ਰੂਸ ਵੱਲੋਂ ਇਹ ਜਾਣਕਾਰੀ ਸ਼ਨਿਚਰਵਾਰ ਨੂੰ ਦਿੱਤੀ ਗਈ। ਉੱਥੇ ਰੂਸੀ ਫ਼ੌਜ ਨੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਚ ਹਮਲੇ ਤੇਜ਼ ਕਰ ਦਿੱਤੇ ਹਨ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਸ਼ਨਿਚਰਵਾਰ ਨੂੰ ਇਕ ਬ੍ਰੀਫਿੰਗ ‘ਚ ਕਿਹਾ ਕਿ ਸ਼ੁੱਕਰਵਾਰ ਨੂੰ ਯੂਕਰੇਨ ਦੇ ਅੰਡਰਗਰਾਊਂਡ ਆਰਮਜ਼ ਡਿਪੂ ਕਿੰਜਲ ਪ੍ਰਣਾਲੀ ਦੀ ਲਪੇਟ ‘ਚ ਆ ਕੇ ਤਬਾਹ ਹੋ ਗਿਆ। ਰੂਸ  ਨੇ ਕਿਹਾ ਕਿ ਯੂਕਰੇਨ ਜੰਗ ‘ਚ ਅਜਿਹਾ ਪਹਿਲੀ ਵਾਰੀ ਹੈ ਜਦੋਂ ਹਾਈਪਰਸੋਨਿਕ ਕਿੰਜਲ ਪ੍ਰਣਾਲੀ ਦੀ ਵਰਤੋਂ ਕੀਤੀ। ਉੱਧਰ, ਯੂਕਰੇਨ ਦੀ ਹਵਾਈ ਫ਼ੌਜ ਕਮਾਨ ਦੇ ਇਕ ਬੁਲਾਰੇ ਨੇ ਇਵਾਨੀ-ਫ੍ਰੈਂਕਵਿਸਕ ਖੇਤਰ ‘ਚ ਡੈਲਿਆਟਿਨ ‘ਚ ਸ਼ੁੱਕਰਵਾਰ ਦੀ ਰੂਸੀ ਮਿਜ਼ਾਈਲ ਦਾ ਹਮਲਾ ਹੋਣ ਦੀ ਪੁਸ਼ਟੀ ਕੀਤੀ। ਹਾਲਾਂਕਿ ਬੁਲਾਰੇ ਨੇ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਰੂਸ ਨੂੰ ਆਪਣੇ ਉੱਨਤ ਹਥਿਆਰਾਂ ‘ਤੇ ਹਮੇਸ਼ਾ ਤੋਂ ਮਾਣ ਰਿਹਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਸੰਬਰ ‘ਚ ਕਿਹਾ ਸੀ ਕਿ ਰੂਸ ਹਾਈਪਰਸੋਨਿਕ ਮਿਜ਼ਾਈਲਾਂ ਦੀ ਗਤੀਸ਼ੀਲਤਾ ਤੇ ਸਮਰੱਥਾਵਾਂ ‘ਚ ਦੁਨੀਆ ਭਰ ‘ਚ ਅੱਗੇ ਹਨ। ਇਨ੍ਹਾਂ ਮਿਜ਼ਾਈਲਾਂ ਦਾ ਪਤਾ ਲਗਾਉਣਾ ਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਹੋਰ ਦੇਸ਼ਾਂ ਲਈ ਬਹੁਤ ਮੁਸ਼ਕਲ ਹੈ। ਕਿੰਜਲ ਮਿਜ਼ਾਈਲਾਂ ਰੂਸ ਵੱਲੋਂ 2018 ‘ਚ ਲਾਂਚ ਕੀਤੇ ਗਏ ਹਥਿਆਰਾਂ ਦੀ ਲੜੀ ਦਾ ਹਿੱਸਾ ਹਨ।

ਰੂਸੀ ਫ਼ੌਜ ਦੇ ਬੁਲਾਰੇ ਕੋਨਾਸ਼ੇਨਕੋਵ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਰੂਸੀ ਫ਼ੌਜ ਨੇ ਬੈਸਟੀਅਨ ਕੋਸਟਲ ਮਿਜ਼ਾਈਲ ਸਿਸਟਮ ਦੀ ਵਰਤੋਂ ਕਰ ਕੇ ਪੋਰਟ ਸਿਟੀ ਓਡੇਸਾ ‘ਚ ਯੂਕਰੇਨ ਦੇ ਫ਼ੌਜੀ ਰੇਡੀਓ ਤੇ ਜਾਸੂਸੀ ਕੇਂਦਰਾਂ ਨੂੰ ਤਬਾਹ ਕਰ ਦਿੱਤਾ।

ਯੂਕਰੇਨ ਦੇ ਆਰਮਡ ਦਸਤਿਆਂ ਮੁਤਾਬਕ, ਜੰਗ ਦੌਰਾਨ ਰੂਸੀ ਲੈਫਟੀਨੈਂਟ ਜਨਰਲ ਆਂਦ੍ਰੇਈ ਮੋਰਦਵਿਚੇਵ ਦੀ ਜਾਨ ਚਲੀ ਗਈ। ਉਹ 8ਵੀਂ ਗਾਰਡ ਜੁਆਇੰਟ ਆਰਮਡ ਫੋਰਸ ਦੀ ਕਮਾਨ ਸੰਭਾਲ ਰਹੇ ਸਨ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin