Punjab

ਪੰਜਾਬ ‘ਚ ਹਾਰ ਤੋਂ ਬਾਅਦ ਬਸਪਾ ਦੀ ਮੰਥਨ ਬੈਠਕ, ਚਾਰ ਹਲਕਿਆਂ ਦੇ ਆਗੂ ਹੋਏ ਸ਼ਾਮਲ

ਫ਼ਤਹਿਗੜ੍ਹ ਸਾਹਿਬ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਅਕਾਲੀ ਦਲ ਗਠਜੋੜ ਦਾ ਇਕੱਠੇ ਹੋ ਕੇ ਪੰਜਾਬ ਵਿਧਾਨ ਸਭਾ ਚੋਣ ਲੜਨ ਦਾ ਤਜਰਬਾ ਪੂਰੀ ਤਰ੍ਹਾਂ ਸਫਲ ਰਿਹਾ। ਆਸ ਹੈ ਕਿ ਇਹ ਗਠਜੋੜ ਅਗਲੀ ਲੋਕ ਸਭਾ ਚੋਣਾਂ ਵਿਚ ਵੀ ਪੰਜਾਬ ਵਿਚ ਇਕੱਠੇ ਹੋ ਕੇ ਚੋਣ ਲੜੇਗਾ। ਪਰ ਇਸ ਬਾਰੇ ਅੰਤਿਮ ਫੈਸਲਾ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਲੈਣਗੇ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਸਪਾ ਦੇ ਚਾਰ ਲੋਕ ਸਭਾ ਹਲਕਿਆਂ ਸੰਗਰੂਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੰਥਨ ਮੀਟਿੰਗ ਬਸਪਾ ਸੂਬਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਪਨ ਕੁਮਾਰ ਅਤੇ ਪਾਰਟੀ ਦੋ ਨਵਾਂਸ਼ਹਿਰ ਤੋਂ ਵਿਧਾਇਕ ਚੁਣੇ ਨਛੱਤਰਪਾਲ ਨੇ ਵੀ ਸ਼ਿਰਕਤ ਕੀਤੀ।ਪੱਤਰਕਾਰਾਂ ਨੂੰ ਸੁਰਜੀਤ ਗੜ੍ਹੀ ਨੇ ਦੱਸਿਆ ਕਿ ਬਾਬਾ ਸਾਹਬਿ ਡਾ.ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ ਨੂੰ ਪੰਜਾਬ ਭਰ ਵਿਖ। ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕੁਝ ਕਮੀਆਂ ਰਹਿ ਗਈਆਂ ਸਨ। ਭਵਿੱਖ ਵਿਚ ਇਹ ਕਮੀਆਂ ਦੂਰ ਕੀਤੀਆਂ ਜਾਣਗੀਆਂ। ਸੁਰਜੀਤ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਨਤੀਜੇ ਭਾਵੇਂ ਸਰਕਾਰ ਬਣਾਉਣ ਲਈ ਬਿਹਤਰ ਨਹੀਂ ਆਏ ਪ੍ਰੰਤੂ ਪੱਚੀ ਸਾਲ ਬਾਅਦ ਬਹੁਜਨ ਸਮਾਜ ਪਾਰਟੀ ਦਾ ਨਵਾਂ ਸ਼ਹਿਰ ਤੋਂ ਜਿੱਤਿਆ ਇਕ ਵਿਧਾਇਕ ਪਾਰਟੀ ਲਈ ਸੰਜੀਵਨੀ ਬੂਟੀ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਭਾਵੇਂ ਉਹ ਵਿਧਾਇਕ ਇਕ ਵਿਧਾਇਕ ਇੱਕ ਪੈਨਸ਼ਨ ਦਾ ਸੁਆਗਤ ਕਰਦੇ ਹਨ ਪ੍ਰੰਤੂ ਦਿੱਲੀ ’ਚ ਵੀ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਇਕ ਵਿਧਾਇਕ ਇੱਕ ਪੈਨਸ਼ਨ ਦੇਣ ਦੇ ਨਾਲ ਨਾਲ ਉਥੋਂ ਦੇ ਵਿਧਾਇਕਾਂ ਦੀਆਂ ਤਨਖਾਹਾਂ ਹੀ ਏਨੀਆਂ ਕਰ ਦਿੱਤੀਆਂ ਕਿ ਇਕ ਪੈਨਸ਼ਨ ਦੀ ਲੋੜ ਹੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਦਾਅਵੇ ਕੀਤੇ ਗਏ ਹਨ ਉਹ ਬੇਨਕਾਬ ਹੁੰਦੇ ਜਾ ਰਹੇ ਹਨ ਕਿਉਂਕਿ ਪਹਿਲਾਂ ਹੀ ਕੀਤੀਆਂ ਰਾਜ ਸਭਾ ਦੇ ਮੈਂਬਰਾਂ ਦੀਆਂ ਨਿਯੁਕਤੀਆਂ ’ਚ ਸਾਫ ਸਪੱਸ਼ਟ ਹੋ ਗਿਆ ਪੰਜਾਬੀਆਂ ਨੂੰ ਕਿੰਨੀ ਕੁ ਥਾਂ ਦਿੱੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ 300 ਯੂਨਿਤ ਮੁਫ਼ਤ ਦਿੱਤੀ ਜਾਣ ਵਾਲੀ ਬਿਜਲੀ ਦੇ ਐਲਾਨ ਬਾਰੇ ਵੀ ਦੇਖੋ ਸਰਕਾਰ ਕਿਵੇਂ ਹੱਲ ਕਰਦੀ। ਇਸ ਮੌਕੇ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਉਹ ਪੰਜਾਬ ਦੇ ਮਹੱਤਵਪੂਰਨ ਮਸਲੇ ਵਿਧਾਨ ਸਭਾ ਵਿਚ ਉਠਾਉਣਗੇ।

Related posts

ਭਗਵੰਤ ਮਾਨ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਸਰਕਾਰੀ ਅਧਿਆਪਕਾਂ ਤੋਂ ਸੁਝਾਅ ਲੈਣ ਵਾਸਤੇ ਆਨਲਾਈਨ ਪੋਰਟਲ ਲਾਂਚ

Bunty

ਡੀਟੀਐੱਫ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਮੋਰਚੇ ਦੀ ਹਮਾਇਤ ‘ਚ ਮੋਟਰਸਾਈਕਲ ਮਾਰਚ

admin

ਜਥੇਦਾਰ ਦਾਦੂਵਾਲ ਦੀ ਕੇਜਰੀਵਾਲ ਸਰਕਾਰ ਨੂੰ ਚਿਤਾਵਨੀ

Bunty