India

ਸ਼੍ਰੀਕ੍ਰਿਸ਼ਨ ਜਨਮ ਅਸਥਾਨ ‘ਤੇ ਬੰਦ ਹੋਇਆ ਲਾਊਡਸਪੀਕਰ, ਈਦਗਾਹ ‘ਚ ਸ਼ਾਸਨ ਆਦੇਸ਼ ਦਾ ਇੰਤਜ਼ਾਰ

ਮਥੁਰਾ – ਯੋਗੀ ਸਰਕਾਰ ਦੇ ਧਾਰਮਿਕ ਸਥਾਨਾਂ ਦੇ ਅੰਦਰ ਹੀ ਲਾਊਡ ਸਪੀਕਰ ਵਜਾਉਣ ਦੇ ਹੁਕਮਾਂ ਤੋਂ ਬਾਅਦ ਸ਼੍ਰੀਕ੍ਰਿਸ਼ਨ ਜਨਮ ਅਸਥਾਨ ਨੇ ਇਸ ਦੇ ਲਈ ਪਹਿਲ ਕੀਤੀ ਹੈ। ਸ਼੍ਰੀਕ੍ਰਿਸ਼ਨ ਜਨਮ ਅਸਥਾਨ ਮੈਨੇਜਮੈਂਟ ਨੇ ਮੰਦਰ ਦੇ ਟਾਪ ‘ਤੇ ਲੱਗੇ ਲਾਊਡ ਸਪੀਕਰ ਮੰਗਲਵਾਰ ਨੂੰ ਬੰਦ ਕਰ ਦਿੱਤੇ ਜਦਕਿ ਮੰਦਰ ਦੇ ਅੰਦਰ ਲੱਗੇ ਮਾਈਕ ਦੀ ਆਵਾਜ਼ ਵੀ ਹੌਲੀ ਕਰ ਦਿੱਤੀ ਹੈ। ਉੱਥੇ ਹੀ ਮੰਦਰ ਕੰਪਲੈਕਸ ਨਾਲ ਲਗਦੀ ਸ਼ਾਹੀ ਮਸਜਿਦ ਈਦਗਾਹ ਮੈਨੇਜਮੈਂਟ ਨੂੰ ਫਿਲਹਾਲ ਸਰਕਾਰੀ ਹੁਕਮਾਂ ਦਾ ਇੰਤਜ਼ਾਰ ਹੈ। ਸ਼੍ਰੀਕ੍ਰਿਸ਼ਨ ਜਨਮਭੂਮੀ ਟਰੱਸਟ ਦੇ ਸਕੱਤਰ ਕਪਿਲ ਸ਼ਰਮਾ ਨੇ ਦੱਸਿਆ ਕਿ ਮੰਦਰ ਦੇ ਸਿਖਰ ‘ਤੇ ਲੱਗੇ ਲਾਊਡ ਸਪੀਕਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਲਾਊਡ ਸਪੀਕਰ ਤੋਂ ਸਵੇਰੇ ਮੰਗਲਾ ਆਰਤੀ ਦੀ ਆਵਾਜ਼ ਗੂੰਜਦੀ ਸੀ। ਮੰਦਰ ਦੇ ਅੰਦਰ ਭਾਗਵਤ ਭਵਨ ‘ਚ ਲੱਗੇ ਛੋਟੇ ਸਪੀਕਰ ਦੀ ਆਵਾਜ਼ ਵੀ ਹੌਲੀ ਕਰ ਦਿੱਤੀ ਗਈ ਹੈ ਤਾਂ ਜੋ ਆਵਾਜ਼ ਮੰਦਰ ਤੋਂ ਬਾਹਰ ਨਾ ਜਾਵੇ। ਇਸੇ ਕੰਪਲੈਕਸ ਨਾਲ ਲਗਦੀ ਸ਼ਾਹੀ ਮਸਜਿਦ ਈਦਗਾਹਗ ‘ਚ ਲਾਊਡਸਪੀਕਰ ਬੰਦ ਨਹੀਂ ਕੀਤੇ ਗਏ ਹਨ। ਸ਼ਾਹੀ ਮਸਜਿਦ ਈਦਗਾਹ ਕਮੇਟੀ ਦੇ ਸਕੱਤਰ ਤਨਵੀਰ ਅਹਿਮਦ ਨੇ ਦੱਸਿਆ ਕਿ ਇਸ ਵੇਲੇ ਰਮਜ਼ਾਨ ਚੱਲ ਰਹੇ ਹਨ। ਪੰਜਾਂ ਵੇਲਿਆਂ ਦੀ ਨਮਾਜ਼ ਲਈ ਲਾਊਡਸਪੀਕਰ ਤੋਂ ਅਜਾਨ ਹੁੰਦੀ ਹੈ। ਇਹ ਵੀ ਕੁਝ ਮਿੰਟ ਲਈ, ਅਜੇ ਸਾਨੂੰ ਹੁਕਮ ਨਹੀਂ ਮਿਲੇ ਹਨ। ਹੁਕਮ ਮਿਲਦਿਆਂ ਹੀ ਉਸਦਾ ਪਾਲਣ ਕੀਤਾ ਜਾਵੇਗਾ ਤੇ ਲਾਊਡਸਪੀਕਰ ਬੰਦ ਕਰਵਾ ਦਿੱਤਾ ਜਾਵੇਗਾ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin