Punjab

ਮੁੱਖ ਮੰਤਰੀ ਦਿੱਲੀ ਜਾਣ ਦੀ ਬਜਾਏ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾ ਦੇ ਘਰਾਂ ਵਿਚ ਜਾਂਦੇ ਤਾਂ ਜਿਆਦਾ ਚੰਗਾ ਸੀ:ਪ੍ਰੋ. ਚੰਦੂਮਾਜਰਾ

ਪਟਿਆਲਾ – ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਹਿਲਾਂ ਗੁਜਰਾਤ, ਫੇਰ ਹਿਮਾਂਚਲ ਅਤੇ ਹੁਣ ਦਿੱਲੀ ਦੌਰੇ ’ਤੇ ਕਰਾਰਾ ਵਾਰ ਕਰਦਿਆਂ ਕਿਹਾ ਕਿ ਇਥੇ ਕਿਸਾਨਾ ਖੁਦਕੁਸ਼ੀਆਂ
ਕਰ ਰਹੇ ਹਨ ਅਤੇ ਮੁੱਖ ਮੰਤਰੀ ਦਿੱਲੀ ਅਤੇ ਬਾਕੀ ਰਾਜਾਂ ਦੇ ਦੌਰੇ ’ਤੇ ਘੁੰਮ ਰਹੇ ਹਨ। ਚੰਗਾ ਹੁੰਦਾ ਮੁੱਖ ਮੰਤਰੀ ਮਿ੍ਰਤਕ ਕਿਸਾਨਾ ਦੇ ਘਰਾਂ ਵਿਚ ਜਾਂਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਾਰ ਲੈਂਦੇ। ਉਨ੍ਹਾਂ ਦੱਸਿਆ ਕਿ ਇਕੱਲ ਮਾਲਵਾ ਵਿਚ ਪਿਛਲੇ ਇੱਕ ਮਹੀਨੇ  ਵਿਚ 15 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਸਰਕਾਰ ਸਾਰ ਹੀ ਨਹੀਂ ਲੈ ਰਹੀ।
ਕਣਕ ਦੇ ਘੱਟ ਝਾਣ ਦਾ ਕੇਸ ਕੇਂਦਰ ਸਰਕਾਰ ਦੇ ਕੋਲ ਰੱਖ ਕੇ,ਇਸ ਨੂੰ ਕੁਦਰਤੀ ਪ੍ਰਕੋਪੀ ਐਲਾਨ ਮੁਆਵਜੇ ਦਾ ਕੇਸ ਤਿਆਰ ਕਰਨ ਦੀ ਬਜਾਏ ਸਰਕਾਰ ਦੇ ਬੁਲਾਰੇ ਦਾ ਇਹ ਕਹਿਣਾ ਕਿ ਕਣਕ ਤਾਂ ਪੁਰੀ ਨਿਕਲੀ ਹੈ ਪ੍ਰਾਈਵੇਟ ਖਰੀਦ ਜਿਆਦਾ ਹੋ ਗਈ ਹੈ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ  ਕਿ ਮਿ੍ਰਤਕ ਕਿਸਾਨਾ ਦੇ ਘਰਾਂ ਵਿਚ ਜਾ ਕੇ ਦੇਖੋਂ
10 ਹਜ਼ਾਰ ਪ੍ਰਤੀ ਏਕੜ ਘੱਟ ਝਾੜ ਨਿਕਲਿਆ ਹੈ। ਜਿਹੜਾ ਭਗਵੰਤ ਮਾਨ ਬਿਨ੍ਹਾ ਗਿਰਦਾਵਰੀਆਂ ਤੋਂ ਮੁਆਵਜੇ ਦੀਆਂ ਗੱਲਾਂ ਕਰਦਾ ਸੀ, ਉਹ ਗਿਰਦਾਵਰੀਆਂ ਦੇ ਕਈ ਮਹੀਨਿਆ ਤੋਂ ਬਾਅਦ ਵੀ ਮੁਆਵਜ਼ੇ ਦੀ ਗੱਲ ਨਹੀਂ ਕਰ ਰਿਹਾ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਪੁਲਸ ਦਾ ਸਿਆਸੀਕਰਨ
ਦੀ ਵੀ ਨਿਖੇਧੀ ਕੀਤੀ। ਆਪਣੇ ਦਿੱਲੀ ਬੈਠੇ ਰਾਜਸੀ ਵਿਰੋਧੀਆਂ ਦੇ ਖਿਲਾਫ ਪੰਜਾਬ ਪੁਲਸ ਦਾ ਦੁਰਉਪਯੋਗ ਕਰਨਾ ਮੰਦਭਾਗਾ ਹੈ।  ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਘਨੋਰ ਵਿਚ ਫੇਰ ਤੋਂ ਪਿੰਡ ਰਾਜਗੜ੍ਹ ਵਿਚ ਲੁੱਕ ਦੀ ਫੈਕਟਰੀ ਚੱਲਣ, ਸ਼ਰਾਬ ਦੀ ਤਸਕਰੀ ਅਤੇ ਮਾਈਨਿੰਗ ਸ਼ੁਰੂ ਹੋਣ ਦਾ ਕਰਾਰ ਵਾਰ ਕਰਦਿਆਂ ਕਿਹਾ ਉਹ ਇਸ ਮਾਮਲੇ ਵਿਚ ਪਹਿਲਾਂ ਡਿਪਟੀ ਕਮਿਸ਼ਨਰ ਨਾਲ ਗੱਲ ਕਰਨਗੇ ਅਤੇ ਫੇਰ ਜੇਕਰ ਲੋੜ ਪਈ ਤਾਂ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇੱਕ ਵਫਦ ਮਿਲੇਗਾ ਅਤੇ ਜੇਕਰ ਕੋਈ ਐਕਸ਼ਨ ਨਾ ਹੋਇਆ ਤਾਂ ਇੱਕ ਹਫਤੇ ਬਾਅਦ ਅਕਾਲੀ ਦਲ ਸੜ੍ਹਕਾਂ ’ਤੇ ਉਤਰੇਗਾ।
 ਪ੍ਰੋ .ਚੰਦੂਮਾਜਰਾ ਨੇ ਕਿਹਾ ਕਿ ਉਹ ਨਵੀਂ ਸਰਕਾਰ ਦੇ ਕੰਮ ਵਿਚ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਪਰ ਜੇਕਰ ਸਰਕਾਰ ਗਲਤ ਕੰਮ ਕਰੇਗੀ ਤਾਂ ਉਹ ਚੁੱਪ ਵੀ ਨਹੀਂ ਬੈਠਣਗੇ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਪਿੰਡ ਸੇਹਰਾ ਸੇਹਰੀ ਦਾ 100 ਕਰੋੜ ਰੁਪਏ ਦਾ ਘੁਟਾਲਾ ਉਜਾਗਰ ਕੀਤਾ ਪਰ ਆਪ ਸਰਕਾਰ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾ ਹੀ ਦਿੱਤਾ। ਜੋ ਕਿ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਗੁਰਦੀਪ ਸਿੰਘ ਸੇਖੁਪੁਰਾ, ਸੁਖਬੀਰ ਅਬਲੋਵਾਲ, ਸੰਦੀਪ ਸਿੰਘ ਰਾਜਾ ਤੁੜ,
ਕੈਪਟਨ ਖੁਸ਼ਵੰਤ ਸਿੰਘ, ਦਵਿੰਦਰਪਾਲ ਸਿੰਘ ਚੱਢਾ, ਜਸਵਿੰਦਰਪਾਲ ਸਿੰਘ ਚੱਢਾ, ਸੈਬੀ ਚੱਢਾ, ਰੈਬੀ ਚੱਢਾ, ਅਮਨ ਢੋਟ, ਵਰਿੰਦਰ ਡਕਾਲਾ, ਗੁਰਜੰਟ ਸਿੰਘ ਮਹਿਦੂਦਾ, ਜਤਿੰਦਰ ਪਹਾੜੀਪੁਰ ਅਤੇ ਰਵੀ ਸਨੋਰ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

admin

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

admin

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ

admin