International

ਰੂਸ ਨੇ ਦਿੱਤੀ ਪਰਮਾਣੂ ਜੰਗ ਦੀ ਚਿਤਾਵਨੀ, ਸਰਗੇਈ ਦਾ ਦਾਅਵਾ Third World War ਲਈ ਭੜਕਾ ਰਿਹੈ ਯੂਕਰੇਨ

ਕੀਵ – ਯੂਕਰੇਨ ਨਾਲ ਜੰਗ ਦੌਰਾਨ ਰੂਸ ਨੇ ਪਰਮਾਣੂ ਜੰਗ ਦੀ ਚਿਤਾਵਨੀ ਦਿੱਤੀ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਤੀਜੀ ਸੰਸਾਰ ਜੰਗ ਦੇ ਖ਼ਤਰੇ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਸਰਗੇਈ ਨੇ ਇਹ ਦੋਸ਼ ਲਗਾਇਆ ਕਿ ਯੂਕਰੇਨ ਨੂੰ ਹਥਿਆਰ ਦੇ ਰਹੇ ਪੱਛਮੀ ਦੇਸ਼ ਤੇ ਨਾਟੋ ਰੂਸ ਖ਼ਿਲਾਫ਼ ਲੁਕਵੀਂ ਜੰਗ ਲੜ ਰਹੇ ਹਨ। ਏਧਰ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਦੋ ਮਹੀਨੇ ਪੂਰੇ ਹੋ ਗਏ ਹਨ। ਰੂਸੀ ਫ਼ੌਜ ਹੁਣ ਪੂਰਬੀ ਯੂਕਰੇਨ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਇਲਾਕੇ ‘ਚ ਹਵਾਈ ਹਮਲਿਆਂ ਦੇ ਨਾਲ ਹੀ ਮਿਜ਼ਾਈਲਾਂ ਵੀ ਦਾਗੀਆਂ ਜਾ ਰਹੀਆਂ ਹਨ।

ਰੂਸੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਸਰਗੇਈ ਨੇ ਇਕ ਇੰਟਰਵਿਊ ‘ਚ ਕਿਹਾ ਕਿ ਨਾਟੋ ਫ਼ੌਜ ਹਥਿਆਰ ਮੁਹਈਆ ਕਰਵਾ ਕੇ ਅੱਗ ‘ਚ ਿਘਓ ਪਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੱਛਮ ਚਾਹੁੰਦਾ ਹੈ ਕਿ ਯੂਕਰੇਨ ਜੰਗ ਜਾਰੀ ਰਹੇ। ਸਰਗੇਈ ਨੇ ਯੂਕਰੇਨੀ ਨੇਤਾਵਾਂ ‘ਤੇ ਦੋਸ਼ ਲਗਾਇਆ ਹੈ ਕਿ ਉਹ ਨਾਟੋ ਨੂੰ ਜੰਗ ‘ਚ ਸ਼ਾਮਿਲ ਹੋਣ ਲਈ ਕਹਿ ਕੇ ਰੂਸ ਨੂੰ ਉਕਸਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾਟੋ ਅਸਰਦਾਰ ਤੌਰ ‘ਤੇ ਰੂਸ ਨਾਲ ਜੰਗ ‘ਚ ਸ਼ਾਮਿਲ ਹੈ ਤੇ ਪਰਦੇ ਦੇ ਪਿੱਿਛਓਂ ਹਥਿਆਰ ਮੁਹਈਆ ਕਰਵਾ ਰਿਹਾ ਹੈ। ਹਰ ਕੋਈ ਇਹੀ ਕਹਿ ਰਿਹਾ ਹੈ ਕਿ ਅਸੀਂ ਕਿਸੇ ਵੀ ਸਥਿਤੀ ‘ਚ ਤੀਜੀ ਸੰਸਾਰ ਜੰਗ ਦੀ ਇਜਾਜ਼ਤ ਨਹੀਂ ਦੇ ਸਕਦੇ। ਸਰਗੇਈ ਦੇ ਇਸ ਬਿਆਨ ਦੇ ਜਵਾਬ ‘ਚ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੀ ਕੁਲੇਬਾ ਨੇ ਕਿਹਾ ਕਿ ਰੂਸ ਸਾਡੇ ਦੇਸ਼ ਦਾ ਸਮਰਥਨ ਕਰ ਰਹੀ ਦੁਨੀਆ ਨੂੰ ਡਰਾਉਣ ਦੀ ਆਖ਼ਰੀ ਉਮੀਦ ਗੁਆ ਚੁੱਕਿਆ ਹੈ। ਇਸ ਲਈ ਉਹ ਤੀਜੀ ਸੰਸਾਰ ਜੰਗ ਦੇ ਖ਼ਤਰੇ ਦੇ ਗੱਲ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਰੂਸ ਨੂੰ ਯੂਕਰੇਨ ‘ਚ ਹਾਰ ਦਾ ਅਹਿਸਾਸ ਹੈ।

ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਯੂਕਰੇਨੀ ਸ਼ਹਿਰ ਕ੍ਰੈਮਿੰਨਾ ‘ਤੇ ਰੂਸੀ ਬਲਾਂ ਨੇ ਕਬਜ਼ਾ ਕਰ ਲਿਆ ਹੈ। ਬਿ੍ਟਿਸ਼ ਮੰਤਰਾਲੇ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਟਵੀਟ ਜ਼ਰੀਏ ਦਿੱਤੀ। ਟਵੀਟ ‘ਚ ਕਿਹਾ ਹੈ ਕਿ ਕ੍ਰੈਮਿੰਨਾ ‘ਤੇ ਕਬਜ਼ੇ ਦੀ ਖ਼ਬਰ ਹੈ ਤੇ ਇਜੀਅਮ ‘ਚ ਵੱਡੇ ਪੱਧਰ ‘ਤੇ ਲੜਾਈ ਚੱਲ ਰਹੀ ਹੈ। ਜਦਕਿ ਰੂਸੀ ਬਲ ਪੂਰਬੀ ਯੂਕਰੇਨ ਦੇ ਸਲੋਵਿਆਂਸਕ ਤੇ ਕ੍ਰਾਮਟੋਰਸਕ ਵੱਲ ਵਧ ਰਹੇ ਹਨ। ਕ੍ਰੈਮਿੰਨਾ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਕਰੀਬ 575 ਕਿਲੋਮੀਟਰ ਦੂਰ ਹੈ। ਏਧਰ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੀਆਂ ਸੱਤ ਬੰਦਰਗਾਹਾਂ ‘ਤੇ 18 ਦੇਸ਼ਾਂ ਦੇ 76 ਬੇੜਿਆਂ ਨੂੰ ਰੋਕਿਆ ਗਿਆ ਹੈ।

ਸੰਯੁਕਤ ਰਾਸ਼ਟਰ (ਯੂਐੱਨ) ਪ੍ਰਮੁੱਖ ਐਂਟੋਨੀਓ ਗੁਤਰਸ ਮੰਗਲਵਾਰ ਨੂੰ ਰੂਸ ਦੀ ਰਾਜਧਾਨੀ ਮਾਸਕੋ ਪੁੱਜੇ। ਉਨ੍ਹਾਂ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ ਤੇ ਯੂਕਰੇਨ ‘ਚ ਜੰਗਬੰਦੀ ਦੀ ਅਪੀਲ ਕੀਤੀ। ਗੁਤਰਸ ਨੇ ਕਿਹਾ ਕਿ ਯੂਕਰੇਨ ‘ਚ ਚੱਲ ਰਹੀ ਲੜਾਈ ਦਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਖ਼ੁਰਾਕ ਸੁਰੱਖਿਆ ‘ਤੇ ਪੈ ਰਹੇ ਅਸਰ ਨੂੰ ਘੱਟ ਕਰਨਾ ਚਾਹੁੰਦੇ ਹਾਂ। ਯੂਐੱਨ ਜਨਰਲ ਸਕੱਤਰ ਇਸੇ ਹਫ਼ਤੇ ਯੂਕਰੇਨ ਦੀ ਰਾਜਧਾਨੀ ਕੀਵ ਵੀ ਜਾਣਗੇ।

Related posts

ਇਨਵੈਸਟਮੈਂਟ ਫਰਮਾਂ ਦਾ ਟਰੰਪ ਨੂੰ ਵੱਡਾ ਸਮਰਥਨ, ਹੁਣ ਤੱਕ ਇੱਥੋਂ 955 ਕਰੋੜ ਰੁਪਏ ਦਾ ਚੰਦਾ ਮਿਲਿਆ ਕਮਲਾ ਹੈਰਿਸ ਨੂੰ ਨੌਕਰੀਪੇਸ਼ਾ ਲੋਕਾਂ ਤੋਂ ਦਾਨ ਵਜੋਂ 34 ਕਰੋੜ ਰੁਪਏ ਮਿਲੇ

Bunty

ਇਮਰਾਨ ਸਰਕਾਰ ਖ਼ਿਲਾਫ਼ ‘ਵਿਦੇਸ਼ੀ ਸਾਜ਼ਿਸ਼’ ਦੀ ਜਾਂਚ ਲਈ ਬਣਾਏ ਕਮਿਸ਼ਨ ਦੀ ਅਗਵਾਈ ਕਰਨ ਤੋਂ ਪਾਕਿ ਫ਼ੌਜ ਨੇ ਕੀਤਾ ਇਨਕਾਰ

Bunty

ਇਟਲੀ ਦੇ ਵਿਦੇਸ਼ ਮੰਤਰੀ ਬੋਲੇ- ਤਾਲਿਬਾਨ ਨੂੰ ਸਮਝਣਾ ਮੁਸ਼ਕਲ

Bunty