International

ਭਾਰਤਵੰਸ਼ੀ ਅਰੁਣ ਵੈਂਕਟਰਮਣ ਨੇ ਅਮਰੀਕਾ ਦੇ ਸਹਾਇਕ ਵਣਜ ਮੰਤਰੀ ਵਜੋਂ ਚੁੱਕੀ ਸਹੁੰ

ਵਾਸ਼ਿੰਗਟਨ – ਕੌਮਾਂਤਰੀ ਵਪਾਰ ਨੀਤੀ ਦੇ ਪ੍ਰਮੁੱਖ ਮਾਹਰ ਭਾਰਤਵੰਸ਼ੀ-ਅਮਰੀਕੀ ਅਰੁਣ ਵੈਂਕਟਰਮਣ ਨੇ ਆਲਮੀ ਬਾਜ਼ਾਰ ਲਈ ਸਹਾਇਕ ਵਣਜ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਹੈ। ਸਹਾਇਕ ਮੰਤਰੀ ਦੇ ਨਾਲ ਹੀ ਉਹ ਕੌਮਾਂਤਰੀ ਵਪਾਰ ਪ੍ਰਸ਼ਾਸਨ ਲਈ ਅਮਰੀਕਾ ਤੇ ਵਿਦੇਸ਼ੀ ਵਪਾਰ ਸੇਵਾ ਦੇ ਡਾਇਰੈਕਟਰ ਜਨਰਲ ਵੀ ਬਣਾਏ ਗਏ ਹਨ।

ਵੈਂਕਟਰਮਨ ਪੂਰੇ ਅਮਰੀਕਾ ‘ਚ 106 ਦਫ਼ਤਰਾਂ ਤੇ ਵਿਦੇਸ਼ ‘ਚ 78 ਬਜ਼ਾਰਾਂ ‘ਚ ਤਾਇਨਾਤ 1400 ਤੋਂ ਵੱਧ ਮੁਲਾਜ਼ਮਾਂ ਦੀ ਟੀਮ ਦੀ ਅਗਵਾਈ ਕਰਨਗੇ। ਇਹ ਮਜ਼ਬੂਤ ਟੀਮ ਵਿਸ਼ਵ ਪੱਧਰੀ ਸਕਲ ਘਰੇਲੂ ਉਤਪਾਦ (ਜੀਡੀਪੀ) ਦਾ 95 ਫ਼ੀਸਦੀ ਤੇ ਅਮਰੀਕੀ ਵਪਾਰ ਦੀ 97 ਫ਼ੀਸਦੀ ਨੁਮਾਇੰਦਗੀ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਦਾ ਸਮਰਥਨ ਕਰਦੀ ਹੈ। ਟੀਮ ‘ਚ ਇਕ ਹਜ਼ਾਰ ਤੋਂ ਵੱਧ ਅਜਿਹੇ ਪੇਸ਼ੇਵਰ ਸ਼ਾਮਿਲ ਹਨ ਜਿਹੜੇ ਬਰਾਮਦ ਨੂੰ ਉਤਸ਼ਾਹਤ, ਵਪਾਰਕ ਕੂਟਨੀਤੀ ਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ‘ਚ ਮੁਹਾਰਤ ਰੱਖਦੇ ਹਨ। ਇਸ ਨਾਲ ਅਮਰੀਕੀ ਕੰਪਨੀਆਂ ਨੂੰ ਕੌਮਾਂਤਰੀ ਬਾਜ਼ਾਰ ‘ਚ ਪੈਰ ਪਸਾਰਣ ਤੇ ਅਮਰੀਕਾ ‘ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਆਕਰਸ਼ਤ ਕਰਨ ‘ਚ ਮਦਦ ਮਿਲਦੀ ਹੈ।

ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਿਯੁਕਤ ਵੈਂਕਟਰਮਨ ਦੇ ਨਾਂ ਦੀ ਅਮਰੀਕੀ ਸੈਨੇਟ ਨੇ ਸੱਤ ਅਪ੍ਰਰੈਲ ਨੂੰ ਪੁਸ਼ਟੀ ਕੀਤੀ ਸੀ। ਇਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਦੇ ਬਰਾਮਦ ਨੂੰ ਉਤਸ਼ਾਹਤ ਤੇ ਵਿਦੇਸ਼ ਤੋਂ ਨਿਵੇਸ਼ ਆਕਰਸ਼ਤ ਕਰਨ ਦੇ ਯਤਨਾਂ ਨੂੰ ਬੜ੍ਹਾਵਾ ਦੇਣ ਲਈ ਵੈਂਕਟਰਮਨ ਦੀ ਨਿਯੁਕਤੀ ਕੀਤੀ ਗਈ ਹੈ।

Related posts

14 ਸ਼ਰਤਾਂ ‘ਤੇ ਅਮਰੀਕਾ-ਈਰਾਨ ਸਹਿਮਤ : 111 ਦਿਨਾਂ ਤੋਂ ਚੱਲ ਰਹੇ ਯੁੱਧ ਦੇ ਅੰਤ ਲਈ ਸਮਝੌਤੇ ‘ਤੇ ਦਸਤਖਤ !

admin

ਬਰਤਾਨੀਆ ’ਚ ਲੋਕਾਂ ਦੀਆਂ ਜੇਬਾਂ ਖਾਲ੍ਹੀ, ਕਰਜ਼ੇ ਤੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਵੀ ਹੋਏ ਅਸਮਰਥ

Bunty

ਫਲਸਤੀਨ-ਇਜ਼ਰਾਈਲ ਸਰਹੱਦ ‘ਤੇ ਅਲ-ਜਜ਼ੀਰਾ ਦੇ ਰਿਪੋਰਟਰ ਦੀ ਮੌਤ, ਇਜ਼ਰਾਈਲ ‘ਤੇ ਲੱਗਾ ਦੋਸ਼

Bunty