India

ਹੁਣ 5-12 ਸਾਲ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ, DCGI ਦਾ ਵੱਡਾ ਫ਼ੈਸਲਾ

ਨਵੀਂ ਦਿੱਲੀ – ਹੁਣ 6-12 ਸਾਲ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਮੰਗਲਵਾਰ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ। ਇਸ ਤਹਿਤ 5-12 ਸਾਲ ਦੇ ਬੱਚਿਆਂ ਨੂੰ ਕਾਰਬੇਵੈਕਸ ਦੀ ਖੁਰਾਕ ਅਤੇ 6-12 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਭਾਰਤ ਬਾਇਓਟੈੱਕ ਦੀ ਕੋਰੋਨਾ ਵੈਕਸੀਨ ‘ਕੋਵੈਕਸੀਨ’ ਦੀ ਡੋਜ਼ ਬੱਚਿਆਂ ਨੂੰ ਦਿੱਤੀ ਜਾਵੇਗੀ। DCGI ਨੇ ਕੁਝ ਸ਼ਰਤਾਂ ਸਮੇਤ 6 ਤੋਂ 12 ਸਾਲ ਦੇ ਉਮਰ ਵਰਗ ਲਈ ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ, ਕੋਵੈਕਸੀਨ ਨੂੰ ਪਾਬੰਦੀਸ਼ੁਦਾ ਐਮਰਜੈਂਸੀ ਵਰਤਣ ਦੀ ਸਿਫ਼ਾਰਸ਼ ਕੀਤੀ ਹੈ।

ਪਿਛਲੇ ਹਫ਼ਤੇ DCGI ਦੀ ਵਿਸ਼ਾ ਮਾਹਿਰ ਕਮੇਟੀ (SEC) ਨੇ ਸਕੂਲਾਂ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ 6 ਤੋਂ 12 ਸਾਲ ਦੇ ਬੱਚਿਆਂ ਲਈ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੀ ਸਿਫਾਰਸ਼ ਕੀਤੀ ਸੀ। ਇਸ ਸਿਫਾਰਸ਼ ਨੂੰ ਆਖਰੀ ਫ਼ੈਸਲੇ ਲਈ DCGI ਕੋਲ ਭੇਜਿਆ ਗਿਆ ਸੀ। ਸ਼ੁਰੂਆਤੀ ਤੌਰ ‘ਤੇ ਬਾਲਗਾਂ ਨੂੰ ਦਿੱਤੀ ਜਾਣ ਵਾਲੀ ਕੋਵੈਕਸੀਨ ਫਿਲਹਾਲ 15-18 ਸਾਲ ਦੇ ਉਮਰ ਵਰਗ ਨੂੰ ਦਿੱਤੀ ਜਾ ਰਹੀ ਹੈ।

ਦੇੱਸ ਦੇਈਇ ਕ 15-18 ਸਾਲ ਉਮਰ ਵਰਗ ਲਈ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਜਨਵਰੀ ‘ਚ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ 16 ਮਾਰਚ ਤੋਂ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕਾਰਬਾਵੈਕਸ ਦੀ ਡੋਜ਼ੀ ਦੀ ਸ਼ੁਰੂਆਤ ਕੀਤੀ ਗਈ।

Related posts

FY23 ‘ਚ ਭਾਰਤ ਦੀ ਔਸਤ Retail ਮਹਿੰਗਾਈ ਦਰ ਰਹਿ ਸਕਦੀ ਹੈ 6.8 ਫ਼ੀਸਦੀ : CRISIL

Bunty

ਮਨਜਿੰਦਰ ਸਿੰਘ ਸਿਰਸਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਦਾ ਸੁਪਨਾ ਟੁੱਟਿਆ

Bunty

ਦੇਸ਼ ’ਚ ਭਿਆਨਕ ਗਰਮੀ ਕਾਰਨ 110 ਲੋਕਾਂ ਦੀ ਮੌਤ, 40 ਹਜ਼ਾਰ ਤੋਂ ਵਧੇਰੇ ਲੋਕ ਹੀਟਵੇਵ ਦਾ ਬਣੇ ਸ਼ਿਕਾਰ

Bunty