Sport

ਆਰ ਅਸ਼ਵਿਨ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣੇ

ਨਵੀਂ ਦਿੱਲੀ – ਆਰ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਆਰਸੀਬੀ ਦੇ ਖਿਲਾਫ਼ ਮੈਚ ‘ਚ ਫਿਰ ਦੇਖਣ ਨੂੰ ਮਿਲਿਆ। ਇਸ ਮੈਚ ‘ਚ ਉਸ ਨੇ 4 ਓਵਰਾਂ ‘ਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਇਸ ਮੈਚ ‘ਚ ਰਾਜਸਥਾਨ ਨੇ ਆਰਸੀਬੀ ਨੂੰ ਜਿੱਤ ਲਈ 145 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਰਾਜਸਥਾਨ ਦੀ ਮਾਰੂ ਗੇਂਦਬਾਜ਼ੀ ਦੇ ਸਾਹਮਣੇ ਆਰਸੀਬੀ ਦੀ ਟੀਮ 19.3 ਓਵਰਾਂ ‘ਚ 115 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਇਸ ਟੀਮ ਨੂੰ 29 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਆਰ ਅਸ਼ਵਿਨ ਨੇ ਆਰਸੀਬੀ ਦੇ ਮੱਧਕ੍ਰਮ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰਕੇ ਇਸ ਟੀਮ ਦੀ ਕਮਰ ਤੋੜ ਦਿੱਤੀ ਤੇ ਆਪਣੀ ਟੀਮ ਦੀ ਜਿੱਤ ਆਸਾਨ ਕਰ ਦਿੱਤੀ। ਹਾਲਾਂਕਿ ਰਾਜਸਥਾਨ ਲਈ ਕੁਲਦੀਪ ਸੇਨ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 4 ਵਿਕਟਾਂ ਲਈਆਂ ਪਰ ਅਸ਼ਵਿਨ ਨੇ ਤਿੰਨ ਵਿਕਟਾਂ ਲੈ ਕੇ ਨਵਾਂ ਇਤਿਹਾਸ ਰਚ ਦਿੱਤਾ। ਇਨ੍ਹਾਂ ਤਿੰਨ ਵਿਕਟਾਂ ਦੇ ਆਧਾਰ ‘ਤੇ ਅਸ਼ਵਿਨ ਹੁਣ ਟੀ-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।

ਆਰ ਅਸ਼ਵਿਨ ਦੇ ਕੋਲ ਹੁਣ ਟੀ-20 ਕ੍ਰਿਕਟ ‘ਚ ਕੁੱਲ 271 ਵਿਕਟਾਂ ਹਨ, ਜਦਕਿ ਪੀਯੂਸ਼ ਚਾਵਲਾ ਭਾਰਤ ਲਈ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਮਾਲਮੇ ‘ਚ ਪਹਿਲੇ ਖਿਡਾਰੀ ਸਨ। ਹੁਣ ਪਿਊਸ਼ ਚਾਵਲਾ ਦੂਜੇ ਨੰਬਰ ‘ਤੇ ਖਿਸਕ ਗਏ ਹਨ ਤੇ ਉਨ੍ਹਾਂ ਦੀਆਂ ਕੁੱਲ 270 ਵਿਕਟਾਂ ਹਨ। ਇਸ ਦੇ ਨਾਲ ਹੀ ਯੁਜਵੇਂਦਰ ਚਾਹਲ ਇਸ ਮਾਮਲੇ ‘ਚ ਤੀਜੇ ਨੰਬਰ ‘ਤੇ ਹਨ, ਜਿਨ੍ਹਾਂ ਦੇ ਨਾਂ ਟੀ-20 ਕ੍ਰਿਕਟ ‘ਚ ਕੁੱਲ 265 ਵਿਕਟਾਂ ਦਰਜ ਹਨ।

ਟੀ-20 ਕ੍ਰਿਕਟ ‘ਚ ਆਰ ਅਸ਼ਵਿਨ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਹੁਣ ਤਕ 272 ਮੈਚਾਂ ‘ਚ 271 ਵਿਕਟਾਂ ਲੈ ਚੁੱਕੇ ਹਨ ਅਤੇ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 8 ਦੌੜਾਂ ‘ਤੇ ਚਾਰ ਵਿਕਟਾਂ ਦਾ ਰਿਹਾ ਹੈ। ਉਹ ਚਾਰ ਵਾਰ ਇਕ ਮੈਚ ‘ਚ ਚਾਰ ਵਿਕਟਾਂ ਲੈਣ ਦਾ ਕਮਾਲ ਕਰ ਚੁੱਕਾ ਹੈ।

Related posts

ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਮਾਨਸਾ ‘ਚ 9ਵਾਂ ਟੀ-20 ਚੈਲੇਂਜਰ ਕੱਪ ਦਾ ਅਯੋਜਨ

admin

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin

ਪੰਜਾਬ ਸਰਕਾਰ ਕਰੇਗੀ ‘ਪੰਜਾਬ ਕ੍ਰਿਕਟ ਲੀਗ’ ਦੀ ਸ਼ੁਰੂਆਤ

admin