India

ਉਦੈਪੁਰ ‘ਚ ਪਿਤਾ ਨੇ ਕੀਤਾ ਸਕੀ ਧੀ ਨਾਲ ਜਬਰ-ਜਨਾਹ, ਪੁਲਿਸ ਨੇ ਕੀਤਾ ਗ੍ਰਿਫਤਾਰ

ਉਦੈਪੁਰ – ਰਾਜਸਥਾਨ ‘ਚ ਜਬਰ-ਜਨਾਹ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ‘ਚ ਅੱਧੇ ਤੋਂ ਵੱਧ ਜਬਰ-ਜਨਾਹ ਦੀਆਂ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ। ਅਜਿਹੀ ਹੀ ਇਕ ਘਟਨਾ ਉਦੈਪੁਰ ‘ਚ ਸਾਹਮਣੇ ਆਈ ਹੈ, ਜਿਸ ‘ਚ ਇਕ ਪਿਤਾ ਕਾਫੀ ਸਮੇਂ ਤੋਂ ਆਪਣੀ ਸਕੀ ਬੇਟੀ ਨਾਲ ਜਬਰ-ਜਨਾਹ ਕਰ ਰਿਹਾ ਸੀ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਛੋਟੀ ਬੇਟੀ ਨਾਲ ਛੇੜਛਾੜ ਕੀਤੀ। ਦੋਵੇਂ ਪੀੜਤ ਨਾਬਾਲਗ ਹਨ ਤੇ ਮੁਲਜ਼ਮ ਪਿਤਾ ਖ਼ਿਲਾਫ਼ ਸੇਮਾੜੀ ਥਾਣੇ ‘ਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਭੈਣਾਂ ਨੇ ਆਪਣੇ ਨਾਨਕੇ ਪਹੁੰਚ ਕੇ ਆਪਣੇ ਪਿਤਾ ਦੀ ਇਹ ਘਟੀਆ ਕਰਤੂਤ ਦੱਸੀ। ਫਿਰ ਮਾਮਾ ਪੀੜਤਾਂ ਨੂੰ ਥਾਣੇ ਲੈ ਗਿਆ ਅਤੇ ਪਿਤਾ ਦੇ ਖਿਲਾਫ ਛੇੜਛਾੜ ਅਤੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਉਦੈਪੁਰ ਜ਼ਿਲ੍ਹੇ ਦੇ ਸੇਮਾਰੀ ਥਾਣਾ ਖੇਤਰ ਦੀ ਹੈ। ਪੀੜਤਾਂ ਦੀ ਮਾਂ ਦੀ ਸਾਲ 2018 ‘ਚ ਮੌਤ ਹੋ ਚੁੱਕੀ ਹੈ ਅਤੇ ਦੋਸ਼ੀ ਪਿਤਾ ਆਪਣੀ 16 ਸਾਲਾ ਧੀ ਨੂੰ ਡਰਾ-ਧਮਕਾ ਕੇ ਲੰਬੇ ਸਮੇਂ ਤੋਂ ਜਬਰ-ਜਨਾਹ ਕਰਦਾ ਆ ਰਿਹਾ ਹੈ। ਜਦੋਂ ਉਸਨੇ ਆਪਣੀ 14 ਸਾਲ ਦੀ ਛੋਟੀ ਧੀ ਨਾਲ ਵੀ ਇਹੀ ਕਰਨਾ ਚਾਹਿਆ ਤਾਂ ਉਸਨੇ ਆਪਣੇ ਆਪ ਨੂੰ ਬਚਾਇਆ ਅਤੇ ਦੋਵੇਂ ਭੈਣਾਂ ਆਪਣੇ ਨਾਨਕੇ ਪਹੁੰਚ ਗਈਆਂ। ਪੁਲੀਸ ਨੇ ਦੋਵੇਂ ਭੈਣਾਂ ਦੇ ਬਿਆਨ ਦਰਜ ਕਰ ਲਏ ਹਨ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਪਿਛਲੇ 7 ਮਹੀਨਿਆਂ ਤੋਂ ਉਸਦੇ ਨਾਲ ਜਬਰ-ਜਨਾਹ ਕਰ ਰਿਹਾ ਸੀ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin