Australia & New Zealand

ਪੀਟਰ ਡਟਨ ਲਿਬਰਲ ਪਾਰਟੀ ਦੇ ਅਗਲੇ ਨੇਤਾ ਹੋਣਗੇ?

ਆਸਟ੍ਰੇਲੀਅਨ ਅਪੋਜ਼ੀਸ਼ਨ ਦੇ ਲੀਡਰ ਪੀਟਰ ਡਟਨ।

ਕੈਨਬਰਾ – 21 ਮਈ ਸ਼ਨੀਵਾਰ ਦੇ ਚੋਣ ਨਤੀਜਿਆਂ ਵਿੱਚ ਲਿਬਰਲ ਪਾਰਟੀ ਦੀ ਜ਼ਬਰਦਸਤ ਹਾਰ ਤੋਂ ਬਾਅਦ ਪਾਰਟੀ ਇੱਕ ਨਵੇਂ ਨੇਤਾ ਦੀ ਭਾਲ ਵਿੱਚ ਹੈ। ਲਿਬਰਲ ਪਾਰਟੀ ਦੇ ਨੇਤਾ ਦੀ ਇਸ ਦੌੜ ਦੇ ਵਿੱਚ ਪੀਟਰ ਡਟਨ ਸਭ ਤੋਂ ਅੱਗੇ ਚੱਲ ਰਹੇ ਹਨ।

ਲਿਬਰਲ ਸੂਤਰਾਂ ਦੇ ਅਨੁਸਾਰ ਕੁਲੀਸ਼ਨ ਦੇ ਤਿੰਨ ਕਾਰਜਕਾਲ ਦੌਰਾਨ ਸੀਨੀਅਰ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਡਟਨ ਮੌਰਿਸਨ ਦੀ ਥਾਂ ਲੈਣ ਲਈ ਸਭ ਤੋਂ ਅੱਗੇ ਹਨ।

ਫੈਡਰਲ ਚੋਣਾਂ ਦੇ ਵਿੱਚ ਖਜ਼ਾਨਚੀ ਜੋਸ਼ ਫਰਾਇਡਨਬਰਗ ਨੂੰ ਸਭ ਤੋਂ ਜਿਆਦਾ ਨੁਕਸਾਨ ਝੱਲਣਾ ਪਿਆ ਹੈ ਜਿਸਨੇ ਕੁਔਂਗ ਦੀ ਆਪਣੀ ਸੁਰੱਖਿਅਤ ਸੀਟ ਅਤੇ ਸੰਭਾਵਿਤ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਗੁਆਉਣਾ ਪਿਆ ਹੈ। ਸੂਤਰਾਂ ਦਾ ਮੰਨਣਾ ਹੈ ਕਿ ਜੋਸ਼ ਫ੍ਰਾਇਡਨਬਰਗ ਤੋਂ ਬਾਅਦ ਪੀਟਰ ਡਟਨ ਦੇ ਕੋਲ ਇਸ ਵੇਲੇ ਪਾਰਟੀ ਦਾ ਨੇਤਾ ਬਣਨ ਲਈ ਲੋੜੀਂਦੇ ਨੰਬਰ ਹਨ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਸਾਊਥ ਆਸਟ੍ਰੇਲੀਆ ਤੋਂ ਸੈਨੇਟਰ ਐਨੀ ਰਸਟਨ ਨੂੰ ਡਟਨ ਦੇ ਸੰਭਾਵੀ ਡਿਪਟੀ ਵਜੋਂ ਦੇਖਿਆ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਸਕੌਟ ਮੌਰਿਸਨ ਨੇ ਕਿਹਾ ਸੀ ਕਿ ਉਹ ਚੋਣਾਂ ਦੇ ਵਿੱਚ ਗੱਠਜੋੜ ਦੀ ਹਾਰ ਤੋਂ ਬਾਅਦ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਇਸੇ ਦੌਰਾਨ ਲਿਬਰਲ ਨੇਤਾ ਐਲਨ ਟੱਜ ਦਾ ਕਹਿਣਾ ਹੈ ਕਿ ਉਸਨੂੰ ਉਮੀਦ ਹੈ ਕਿ ਉਸਦੇ ਬਹੁਤ ਸਾਰੇ ਸਾਥੀ ਜਿਹਨਾਂ ਵਿੱਚ ਮੈਖੇਲੀਆ ਕੈਸ਼, ਜੇਨ ਹਿਊਮ ਅਤੇ ਸੂਜ਼ਨ ਲੇ ਡਿਪਟੀ ਲੀਡਰ ਦਾ ਅਹੁਦਾ ਨੂੰ ਸੰਭਾਲਣ ਦੇ ਯੋਗ ਹਨ।

ਇਥੇ ਇਹ ਵਰਨਣਯੋਗ ਹੈ ਕਿ ਲਿਬਰਲ ਪਾਰਟੀ ਦਾ ਸਭ ਤੋਂ ਵੱਡਾ ਨੁਕਸਾਨ ਆਜ਼ਾਦ ਉਮੀਦਵਾਰਾਂ ਨੇ ਕੀਤਾ ਹੈ ਅਤੇ ਆਜ਼ਾਦ ਔਰਤ ਉਮੀਦਵਾਰਾਂ ਨੇ ਸਿਡਨੀ, ਮੈਲਬੌਰਨ ਅਤੇ ਪਰਥ ਵਿੱਚ ਲਿਬਰਲ ਪਾਰਟੀ ਦੀਆਂ ਸੁਰੱਖਿਅਤ ਤੇ ਮੱਧ ਸੁਰੱਖਿਤ ਸੀਟਾਂ ‘ਤੇ ਲਿਬਰਲਾਂ ਦਾ ਸਫਾਇਆ ਕਰ ਦਿੱਤਾ ਹੈ।

Related posts

ਨਵੇਂ AI ‘ਡਿਜ਼ੀਟਲ ਸਾਥੀ’ ਮਨੁੱਖੀ ਰਿਸ਼ਤਿਆਂ ਦਾ ਬਦਲ ਨਹੀਂ ਹੋ ਸਕਦੇ !

admin

ਚਾਈਨਾਟਾਊਨ ਦੇ ਕਾਰੋਬਾਰਾਂ ਦੀ ਮਦਦ ਲਈ ਫੰਡਿਗ ਦਾ ਐਲਾਨ

admin

ਕੀ ਹੁਣ ਆਸਟ੍ਰੇਲੀਆ ਦੇ ਰਾਜਨੀਤਕ ਲੋਕ ਵੀ ਜ਼ੈਡ-ਸਕਿਉਰਟੀ ਲੈ ਕੇ ਘੁੰਮਿਆ ਕਰਨਗੇ?

admin