India

ਖਵਾਜਾ ਦੀ ਦਰਗਾਹ ‘ਤੇ ਵੀ ਹਿੰਦੂ ਮੰਦਰ ਹੋਣ ਦਾ ਕੀਤਾ ਦਾਅਵਾ, ਮਹਾਰਾਣਾ ਪ੍ਰਤਾਪ ਸੈਨਾ ਨੇ CM ਨੂੰ ਲਿਖੀ ਚਿੱਠੀ

ਅਜਮੇਰ – ਗਿਆਨਵਾਪੀ, ਤਾਜ ਮਹਿਲ ਅਤੇ ਕੁਤੁਬ ਮੀਨਾਰ ਤੋਂ ਬਾਅਦ ਹੁਣ ਅਜਮੇਰ ਵਿੱਚ ਸਥਿਤ ਖਵਾਜਾ ਗਰੀਬ ਨਵਾਜ਼ ਦੀ ਦਰਗਾਹ ਨੂੰ ਵੀ ਹਿੰਦੂ ਮੰਦਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਦਿੱਲੀ ਦੀ ਸੰਸਥਾ ਨੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਪੁਰਾਤੱਤਵ ਵਿਭਾਗ ਤੋਂ ਸਰਵੇਖਣ ਕਰਵਾਉਣ ਦੀ ਮੰਗ ਕੀਤੀ ਹੈ। ਜਥੇਬੰਦੀ ਵੱਲੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ਤੋਂ ਬਾਅਦ ਦਰਗਾਹ ਵਿੱਚ ਹਲਚਲ ਤੇਜ਼ ਹੋ ਗਈ ਹੈ। ਏਡੀਐਮ ਸਿਟੀ ਭਾਵਨਾ ਗਰਗ ਨੇ ਵੀਰਵਾਰ ਨੂੰ ਦਰਗਾਹ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਦਰਗਾਹ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਪੁਲਸ ਬਲ ਵੀ ਤਾਇਨਾਤ ਕੀਤੇ ਗਏ ਹਨ।
ਦਿੱਲੀ ਦੇ ਰਹਿਣ ਵਾਲੇ ਰਾਜਵਰਧਨ ਸਿੰਘ ਪਰਮਾਰ ਨਾਂ ਦੇ ਵਿਅਕਤੀ ਨੇ ਮਹਾਰਾਣਾ ਪ੍ਰਤਾਪ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਹ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਅਜਮੇਰ ਵਿੱਚ ਖਵਾਜਾ ਗਰੀਬ ਨਵਾਜ਼ ਦੀ ਦਰਗਾਹ ਪਹਿਲਾਂ ਹਿੰਦੂ ਮੰਦਰ ਸੀ। ਉਨ੍ਹਾਂ ਲਿਖਿਆ ਹੈ ਕਿ ਪੁਰਾਤੱਤਵ ਵਿਭਾਗ ਵੱਲੋਂ ਸਰਵੇਖਣ ਕਰਵਾਇਆ ਜਾਵੇ, ਜਿਸ ਵਿੱਚ ਤੁਹਾਨੂੰ ਉੱਥੇ ਹਿੰਦੂ ਮੰਦਰ ਹੋਣ ਦੇ ਪੁਖਤਾ ਸਬੂਤ ਮਿਲ ਜਾਣਗੇ।
ਸੀਐੱਮ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ‘ਚ ਇਹ ਵੀ ਲਿਖਿਆ ਗਿਆ ਹੈ ਕਿ ਦਰਗਾਹ ਦੇ ਅੰਦਰ ਕਈ ਥਾਵਾਂ ‘ਤੇ ਹਿੰਦੂ ਧਾਰਮਿਕ ਚਿੰਨ੍ਹ ਹਨ, ਜਿਨ੍ਹਾਂ ‘ਚ ਸਵਾਸਤਿਕ ਦਾ ਨਿਸ਼ਾਨ ਪ੍ਰਮੁੱਖ ਦੱਸਿਆ ਗਿਆ ਹੈ। ਉਨ੍ਹਾਂ ਲਿਖਿਆ ਹੈ ਕਿ ਇਸ ਤੋਂ ਇਲਾਵਾ ਹਿੰਦੂ ਧਰਮ ਦੇ ਹੋਰ ਚਿੰਨ੍ਹ ਵੀ ਮੌਜੂਦ ਹਨ।
ਹਾਲ ਹੀ ਵਿੱਚ ਖਵਾਜਾ ਗਰੀਬ ਨਵਾਜ਼ ਦਾ 810ਵਾਂ ਉਰਸ ਮਨਾਇਆ ਗਿਆ ਹੈ। ਇਸ ਦੇ ਨਾਲ ਹੀ ਦਰਗਾਹ ਦੇ ਮਾਹਿਰਾਂ ਅਨੁਸਾਰ ਇਸ ਦਾ ਇਤਿਹਾਸ 900 ਸਾਲ ਪੁਰਾਣਾ ਹੈ ਪਰ ਇਤਿਹਾਸ ਵਿੱਚ ਅੱਜ ਤੱਕ ਅਜਿਹਾ ਕੋਈ ਠੋਸ ਦਾਅਵਾ ਨਹੀਂ ਕੀਤਾ ਗਿਆ ਕਿ ਦਰਗਾਹ ਹਿੰਦੂ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ।
ਸੈਨਿਕ ਸਕੂਲ ਵੀ ਹੁੰਦੇ ਹਨ ਬੋਰਡਿੰਗ ਸਕੂਲ ਜੋ ਵਿਦਿਆਰਥੀਆਂ ਨੂੰ ਐਨਡੀਏ ਲਈ ਕਰਦੇ ਹਨ ਤਿਆਰ, ਇਸ ਤਰ੍ਹਾਂ ਮਿਲਦਾ ਹੈ ਦਾਖ਼ਲਾ ਤੇ ਇਹ ਹੈ ਫ਼ੀਸ
ਮਹਾਰਾਣਾ ਪ੍ਰਤਾਪ ਸੈਨਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਨੂੰ ਭੇਜੇ ਪੱਤਰ ਦੀ ਕਾਪੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਵੀ ਭੇਜੀ ਹੈ।

Related posts

ਕੈਮਰੂਨ ‘ਚ ਵੱਖਵਾਦੀਆਂ ਦਾ ਆਤੰਕ, 26 ਲੋਕਾਂ ਦੀ ਮੌਤ, ਵਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ

Bunty

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

admin

ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਸਮੱਸਿਆ ਕਾਰਨ ਪਰਤਿਆ

Bunty