Punjab

ਫਿਰੋਜ਼ਪੁਰ ‘ਚ DRM ਦਫਤਰ ਦੇ ਬਾਹਰ ਲਿਖੇ ਖ਼ਾਲਿਸਤਾਨੀ ਨਾਅਰੇ, ਅਧਿਕਾਰੀਆਂ ਨੇ ਮਲ਼ੀ ਕਾਲਖ਼

ਫਿਰੋਜ਼ਪੁਰ – ਬੀਤੇ ਕੁਝ ਸਮੇਂ ਤੋਂ ਪੰਜਾਬ ਭਰ ‘ਚ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦਾ ਸਿਲਸਿਲਾ ਅਚਾਨਕ ਵਧ ਗਿਆ ਹੈ। ਇਸੇ ਸਿਲਸਿਲੇ ‘ਚ ਸੋਮਵਾਰ ਨੂੰ ਡੀਆਰਐਮ ਦਫਤਰ ਦੇ ਬਾਹਰ ਵੀ ਜਦੋਂ ਸੋਮਵਾਰ ਨੂੰ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਵੇਖੇ ਗਏ। ਪੰਜਾਬ ਪੁਲਿਸ ਦੇ ਨਾਲ-ਨਾਲ ਰੇਲਵੇ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸਭ ਦਾ ਪਤਾ ਲੱਗਦਿਆਂ ਹੀ ਰੇਲਵੇ ਪੁਲਿਸ ਵੱਲੋਂ ਖ਼ਾਲਿਸਤਾਨ ਪੱਖੀ ਨਾਅਰੇ ਉੱਤੇ ਕਾਲਖ਼ ਮਲ਼ ਦਿੱਤੀ ਗਈ। ਫਿਲਹਾਲ ਪੁਲਿਸ ਵੱਲੋਂ ਵੱਖ-ਵੱਖ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ।

Related posts

ਸੰਵਾਦ ਤੋਂ ਸੜਕ ਤੱਕ: ਨਵੀਂ ਚੇਤਨਾ ਅਤੇ ਅੰਦੋਲਨਾਂ ਦੇ ਕੇਂਦਰ ਵਿੱਚ ਖੜ੍ਹੀਆਂ ਲੜਕੀਆਂ

admin

ਜਨਤਕ ਖੇਤਰ ਵਿਚ ਭਰੋਸੇਯੋਗ ਸੂਚਨਾ ਲੀਕਿ ਮੁੱਖ ਮੰਤਰੀ ਨੂੰ ਵੱਧ ਸ਼ਰਾਬ ਪੀਣ ਕਾਰਣਵਰ ਦੀ ਹੋਈ ਘਾਤਕ ਬਿਮਾਰੀ ਕਾਰਣ ਮੁਹਾਲੀ ਦੇ ਹਸਪਤਾਲ ਦਾਖਲ ਕਰਨਾ ਪਿਆ: ਬਿਕਰਮ ਸਿੰਘ ਮਜੀਠੀਆ

Bunty

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਅੱਜ ਹੋਵੇਗੀ ਸਲਾਨਾ ਸ਼ਹੀਦੀ ਜੋੜ ਮੇਲ ਦੀ ਆਰੰਭਤਾ  ਸ਼ਹੀਦੀ ਜੋੜ ਮੇਲ ਮੌਕੇ ਨਤਮਸਤਕ ਹੋਣ ਵਾਲੀ ਸੰਗਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ : ਐਡਵੋਕੇਟ ਧਾਮੀ 

Bunty