India

ਸੋਨੀਆ ਗਾਂਧੀ ਦੇ ਨਿੱਜੀ ਸਹਾਇਕ ਪੀਪੀ ਮਾਧਵਨ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ

ਨਵੀਂ ਦਿੱਲੀ – ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਨਿੱਜੀ ਸਹਾਇਕ ਪੀਪੀ ਮਾਧਵਨ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਮਾਮਲੇ ਦੇ ਸਬੰਧ ਵਿਚ ਇੱਕ ਬਿਆਨ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਉੱਤਮ ਨਗਰ ਪੁਲਿਸ ਸਟੇਸ਼ਨ ਵਿਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376 ਅਤੇ 506 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਨੂੰ 25 ਜੂਨ ਨੂੰ ਮਾਧਵਨ ਦੇ ਖ਼ਿਲਾਫ ਸ਼ਿਕਾਇਤ ਮਿਲਣ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਸੀ। ਰਿਪੋਰਟਾਂ ਦੇ ਅਨੁਸਾਰ, ਮੁਲਜ਼ਮ ਪੀਪੀ ਮਾਧਵਨ (71) ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਵਜੋਂ ਕੰਮ ਕਰਦਾ ਹੈ। ਮਾਮਲਾ ਦਰਜ ਹੋਣ ਤੋਂ ਬਾਅਦ, ਮਾਧਵਨ ਨੇ ਕਿਹਾ, “ਇਹ ਬਿਲਕੁਲ ਬੇਬੁਨਿਆਦ ਅਤੇ ਇਹ ਇਕ ਸਾਜ਼ਿਸ਼ ਹੈ।”

Related posts

ਡੀਪਫੇਕ ਤੇ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ, 24 ਨਵੰਬਰ ਨੂੰ ਆ ਸਕਦੈ ਨਵਾਂ ਕਾਨੂੰਨ

Bunty

ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਟਿਡ ‘ਚ 1,500 ਕਰੋੜ ਰੁਪਏ ਦੇ ਨਿਵੇਸ਼ ਦੀ ਮਨਜ਼ੂਰੀ

Bunty

ਐਸ਼ਵਰਿਆ ਰਾਏ ਹਮੇਸ਼ਾ ਸਫ਼ਰ ਦੌਰਾਨ ਕਾਲੇ ਕੱਪੜੇ ਹੀ ਕਿਉਂਂ ਪਾਉਂਦੀ ਹੈ ?

admin