India

ਅਗਨੀਪਥ ’ਤੇ ਰੱਖਿਆ ਮੰਤਰਾਲੇ ਦੀ ਸਲਾਹਕਾਰ ਕਮੇਟੀ ਕਰੇਗੀ ਬੈਠਕ

ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅਗਨੀਪਥ ਯੋਜਨਾ ’ਤੇ ਚਰਚਾ ਲਈ ਰੱਖਿਆ ਮੰਤਰਾਲੇ ਦੀ ਸਲਾਹਕਾਰ ਕਮੇਟੀ 8 ਜੁਲਾਈ ਨੂੰ ਬੈਠਕ ਕਰਨ ਵਾਲੀ ਹੈ। ਇਸ ਬੈਠਕ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ।

ਸੰਸਦ ਦਾ ਮੌਨਸੂਨ ਇਜਲਾਸ 18 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਇਜਲਾਸ ’ਚ ਅਗਨੀਪਥ ਯੋਜਨਾ ਨੂੰ ਲੈ ਕੇ ਸੰਸਦ ’ਚ ਭਾਰੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਇਸੇ ਲਈ ਕੇਂਦਰ ਸਰਕਾਰ ਪਹਿਲਾਂ ਤੋਂ ਹੀ ਸੰਸਦ ਮੈਂਬਰਾਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਣਾ ਚਾਹੁੰਦੀ ਹੈ ਤਾਂ ਕਿ ਭਰਮ ਦੀ ਕੋਈ ਸਥਿਤੀ ਨਾ ਰਹੇ ਅਤੇ ਹਮਾਇਤੀ ਤੇ ਵਿਰੋਧੀ ਸਰਕਾਰ ਦੀ ਮਨਸ਼ਾ ਤੋਂ ਪੂਰੀ ਤਰ੍ਹਾਂ ਵਾਕਫ਼ ਰਹਿਣ।

ਸਲਾਹਕਾਰ ਕਮੇਟੀ ਦੇ ਸੂਤਰਾਂ ਮੁਤਾਬਕ, ਇਸ ਬੈਠਕ ਦਾ ਉਦੇਸ਼ ਪੂਰੀ ਤਰ੍ਹਾਂ ਅਗਨੀਪਥ ਯੋਜਨਾ ਹੀ ਹੈ। ਸਾਰੇ ਸੰਸਦ ਮੈਂਬਰਾਂ ਨੂੰ ਰੱਖਿਆ ਮੰਤਰਾਲੇ ਵੱਲੋਂ ਇਸ ਯੋਜਨਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ। ਮੌਜੂਦਾ ਸਮੇਂ ’ਚ ਇਸ ਕਮੇਟੀ ’ਚ ਲੋਕ ਸਭਾ ਦੇ 13 ਮੈਂਬਰ ਤੇ ਰਾਜ ਸਭਾ ਦੇ 7 ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ ਕਮੇਟੀ ’ਚ ਵਿਰੋਧੀ ਧਿਰ ਦੇ ਕਈ ਸੀਨੀਅਰ ਆਗੂ ਜਿਵੇਂ ਮਲਿੱਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਸੁਦੀਪ ਬੰਦੋਪਾਧਿਆਏ, ਮਨੀਸ਼ ਤਿਵਾੜੀ, ਫਾਰੁਖ਼ ਅਬਦੁੱਲਾ ਤੇ ਰਾਕੇਸ਼ ਸਿੰਘ ਸ਼ਾਮਲ ਹਨ।

ਭਾਰਤੀ ਹਵਾਈ ਫ਼ੌਜ ਨੇ ਨਵੀਂ ਅਗਨੀਪਥ ਭਰਤੀ ਯੋਜਨਾ ਤਹਿਤ ਆਨਲਾਈਨ ਰਜਿਸਟ੍ਰੇਸ਼ਨ ’ਚ ਹੁਣ ਤਕ ਦੀਆਂ ਸਭ ਤੋਂ ਵੱਧ ਅਰਜ਼ੀਆਂ ਹਾਸਲ ਕੀਤੀਆਂ ਹਨ। ਅਗਨੀਵੀਰਾਂ ਲਈ ਹਵਾਈ ਫ਼ੌਜ ਕੋਲ ਕੁੱਲ 7,49,899 ਅਰਜ਼ੀਆਂ ਆਈਆਂ ਹਨ। ਹਵਾਈ ਫ਼ੌਜ ਨੇ ਟਵੀਟ ਕਰ ਕੇ ਦੱਸਿਆ ਕਿ 24 ਜੂਨ ਨੂੰ ਸ਼ੁਰੂ ਹੋਈ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ 5 ਜੁਲਾਈ ਨੂੰ ਬੰਦ ਹੋ ਗਈ ਹੈ। ਅਗਨੀਵੀਰ ਵਾਯੂ ਦੇ ਪਹਿਲੇ ਬੈਚ ਦੀ ਚੋਣ ਦਸੰਬਰ ਤਕ ਹੋਵੇਗੀ ਤੇ ਉਨ੍ਹਾਂ ਦੀ ਸਿਖਲਾਈ 30 ਦਸੰਬਰ ਤਕ ਸ਼ੁਰੂ ਹੋ ਜਾਵੇਗੀ। ਅਗਨੀਵੀਰ ਵਾਯੂ ਭਾਰਤੀ ਹਵਾਈ ਫ਼ੌਜ ’ਚ ਚਾਰ ਸਾਲਾਂ ਲਈ ਹਵਾਈ ਫ਼ੌਜ ਐਕਟ, 1950 ਤਹਿਤ ਭਰਤੀ ਕੀਤੇ ਜਾਣਗੇ। ਹਵਾਈ ਫ਼ੌਜ ’ਚ ਅਗਨੀਵੀਰ ਵਾਯੂ ਨੂੰ ਵੱਖਰਾ ਰੈਂਕ ਮਿਲੇਗਾ।

Related posts

ਰਾਮ ਰਹੀਮ ਨੂੰ ਫਰਲੋ: ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਨੋਟਿਸ

admin

ਸੁਪਰੀਮ ਕੋਰਟ ਦੀ ਮਹੱਤਵਪੂਰਨ ਟਿੱਪਣੀ

Bunty

2022 ਤਕ ਮੁਲਾਜ਼ਮਾਂ ਦੇ ਪੀਐੱਫ ਦਾ ਭੁਗਤਾਨ ਕਰੇਗੀ ਕੇਂਦਰ ਸਰਕਾਰ : ਵਿੱਤ ਮੰਤਰੀ

Bunty