India

ਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ’ਤੇ ਰੋਕ

ਜੰਮੂ – ਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਉੱਚੀ ਗੁਫਾ ਅਸਥਾਨ ਦੇ ਅਧਾਰ ਕੈਂਪਾਂ ਤੱਕ ਕਿਸੇ ਵੀ ਨਵੇਂ ਜਥੇ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ ਯਾਤਰਾ ਲਈ ਇਥੇ ਪੁੱਜੇ ਸ਼ਰਧਾਲੂਆਂ ਨੇ ਘਰਾਂ ਨੂੰ ਵਾਪਸੀ ਸ਼ੁਰੂ ਕਰ ਦਿੱਤੀ ਹੈ। ਗੁਫਾ ਅਸਥਾਨ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 40 ਲੋਕ ਲਾਪਤਾ ਹਨ।
ਅਮਰਨਾਥ ਯਾਤਰਾ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਮੁਲਤਵੀ ਰਹੀ, ਕਿਉਂਕਿ ਅਮਰਨਾਥ ਗੁਫ਼ਾ ਨੇੜੇ ਲਾਪਤਾ ਲੋਕਾਂ ਦਾ ਪਤਾ ਬਚਾਅ ਮੁਹਿੰਮ ਜਾਰੀ ਸੀ। ਲਗਭਗ 3 ਹਜ਼ਾਰ ਤੀਰਥ ਯਾਤਰੀ ਬਾਲਟਾਲ ਕੈਂਪ ’ਚ ਦਰਜ ਹੋੋਣ ਲਈ ਗੁਫ਼ਾ ਮੰਦਰ ਵੱਲ ਜਾਣ ਦੇ ਅਧਿਕਾਰਤ ਆਦੇਸ਼ ਦਾ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਯਾਤਰਾ ਅੱਜ ਲਗਾਤਾਰ ਦੂਜੇ ਦਿਨ ਦੋਹਾਂ ਪਾਸਿਓਂ ਅਸਥਾਈ ਰੂਪ ਨਾਲ ਮੁਲਤਵੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ 1.13 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਅਮਰਨਾਥ ਦੀ ਪਵਿੱਤਰ ਗੁਫ਼ਾ ’ਚ ਦਰਸ਼ਨ ਕੀਤੇ।
ਅਮਰਨਾਥ ਗੁਫ਼ਾ ਕੋਲ ਸ਼ੁੱਕਰਵਾਰ ਸ਼ਾਮ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਤੀਰਥ ਯਾਤਰੀਆਂ ਅਤੇ ਕਮਿਊਨਿਟੀ ਲੰਗਰਾਂ ਦੇ ਕਈ ਤੰਬੂ ਰੁੜ੍ਹ ਗਏ। ਇਸ ਹਾਦਸੇ ’ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 35 ਜ਼ਖ਼ਮੀ ਹੋ ਗਏ, ਜਦੋਂ ਕਿ ਕਈ ਲਾਪਤਾ ਹਨ। ਜੰਮੂ-ਕਸ਼ਮੀਰ ਪੁਲਿਸ, ਫ਼ੌਜ, ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀ.ਆਰ.ਪੀ.ਐੱਫ.), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਹੋਰ ਏਜੰਸੀਆਂ ਵਲੋਂ ਗੁਫ਼ਾ ਮੰਦਰ ਕੋਲੋਂ ਮਲਬਾ ਹਟਾਉਣ ਅਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਵੱਡੇ ਪੈਮਾਨੇ ’ਤੇ ਸਾਂਝੀ ਮੁਹਿੰਮ ਚਲ ਰਹੀ ਹੈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਮੌਸਮ ਦੇ ਲਗਾਤਾਰ ਵਿਗੜਣ ਕਾਰਨ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਵਰਗੇ ਹਾਲਾਤ ਫਿਰ ਬਣਦੇ ਜਾ ਰਹੇ ਹਨ। ਹਾਲਾਂਕਿ ਮਿਲਟਰੀ ਦੁਆਰਾ ਬਚਾਓ ਕਾਰਜ ਆਰੰਭੇ ਹੋਏ ਹਨ ਪਰ ਲੋਕ ਹੁਣ ਮੌਸਮ ਨੂੰ ਦੇਖਦੇ ਹੋਏ ਵਾਪਸ ਜਾਣ ਲੱਗੇ ਹਨ ਅਤੇ ਸ਼ਰਧਾਲੂਆਂ ਨੂੰ ਹੁਣ ਅੱਗੇ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਹੈ।

 

Related posts

‘ਸਾਡੀ ਰਾਖੀ ਕਰਨ ਉਪ ਰਾਸ਼ਟਰਪਤੀ’, ਸੀਨੀਅਰ ਕਾਂਗਰਸੀ ਆਗੂਆਂ ਨੇ ਪੁਲਿਸ ਕਾਰਵਾਈ ਵਿਰੁੱਧ ਕੀਤੀ ਅਪੀਲ

Bunty

ਮਹਿਲਾ ਕਰਮਚਾਰੀ ਹੁਣ ਪਤੀ ਦੀ ਥਾਂ ਆਪਣੇ ਬੱਚਿਆਂ ਨੂੰ ਪੈਨਸ਼ਨ ਲਈ ਨਾਮਜ਼ਦ ਕਰ ਸਕਣਗੀਆਂ: ਕੇਂਦਰ

Bunty

ਜੰਮੂ ਕਸ਼ਮੀਰ : ਕੁਲਗਾਮ ’ਚ ਪੁਲਸ ਨੇ ਕੁਰਕ ਕੀਤੀ ਡਰੱਗ ਤਸਕਰ ਦੀ ਜਾਇਦਾਦ

Bunty