International

ਰੂਸੀ ਸੰਸਦ ਨੇ ਬੁਲਾਈ ਐਮਰਜੈਂਸੀ ਬੈਠਕ, ਯੂਕਰੇਨ ਦੇ ਨਾਲ ਜਾਰੀ ਜੰਗ ਦੇ ਵਿਚਕਾਰ ਹੋ ਸਕਦਾ ਹੈ ਵੱਡਾ ਐਲਾਨ

ਖਾਰਕੀਵ – ਰੂਸੀ ਸੰਸਦ ਦੀ ਪ੍ਰਬੰਧਕੀ ਪ੍ਰੀਸ਼ਦ ਨੇ ਸੋਮਵਾਰ ਨੂੰ 15 ਜੁਲਾਈ ਨੂੰ ਸੰਸਦ ਦੀ ਅਸਾਧਾਰਨ ਬੈਠਕ ਬੁਲਾਉਣ ਬਾਰੇ ਫੈਸਲਾ ਕਰਨ ਲਈ ਮੀਟਿੰਗ ਕੀਤੀ। ਇਹ ਬੈਠਕ ਕਿਉਂ ਬੁਲਾਈ ਗਈ ਤੇ ਕਿਹੜੇ ਮੁੱਦਿਆਂ ‘ਤੇ ਚਰਚਾ ਹੋਈ, ਇਹ ਅਜੇ ਸਪੱਸ਼ਟ ਨਹੀਂ ਹੈ। ਸੰਸਦ ਦੇ ਹੇਠਲੇ ਸਦਨ ਨੇ ਕਿਹਾ ਕਿ ਮੀਟਿੰਗ ਇਸ ਲਈ ਬੁਲਾਈ ਗਈ ਸੀ ਤਾਂ ਜੋ ਜ਼ਰੂਰੀ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ ਤੇ ਸਰਕਾਰੀ ਪਹਿਲਕਦਮੀਆਂ ‘ਤੇ ਵਿਚਾਰ ਕੀਤਾ ਜਾ ਸਕੇ। ਦੱਸ ਦਈਏ ਕਿ ਪ੍ਰੀਸ਼ਦ ਦੀ ਬੈਠਕ ‘ਚ ਸ਼ੁਰੂ ‘ਚ ਕੋਈ ਏਜੰਡਾ ਨਹੀਂ ਸੀ।

ਦੂਜੇ ਪਾਸੇ ਸੋਮਵਾਰ ਨੂੰ ਉੱਤਰ-ਪੂਰਬੀ ਯੂਕਰੇਨ ਦੇ ਖਾਰਕੀਵ ਸ਼ਹਿਰ ‘ਤੇ ਰੂਸੀ ਬਲਾਂ ਦੇ ਹਮਲੇ ‘ਚ ਤਿੰਨ ਲੋਕ ਮਾਰੇ ਗਏ। ਜਦਕਿ 22 ਲੋਕ ਜ਼ਖਮੀ ਹੋ ਗਏ। ਖੇਤਰੀ ਗਵਰਨਰ ਨੇ ਇਹ ਜਾਣਕਾਰੀ ਦਿੱਤੀ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨਾਲ ਚੱਲ ਰਹੀ ਜੰਗ ਦਰਮਿਆਨ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਪੱਛਮ ਦੇ ਪਰਮਾਣੂ ਹਥਿਆਰਬੰਦ ਦੇਸ਼ਾਂ ਨੇ ਮਾਸਕੋ ਵਿਰੁੱਧ ਕੋਈ ਕਾਰਵਾਈ ਕੀਤੀ ਜਾਂ ਸਾਜ਼ਿਸ਼ ਰਚੀ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ।

– ਪੁਤਿਨ ਨੇ ਸੰਸਦ ਰਾਹੀਂ ਰੂਸੀ ਯੋਜਨਾ ਦੀ ਰੂਪ ਰੇਖਾ ਉਲੀਕੀ ਅਤੇ ਆਪਣੇ ਦੇਸ਼ ਦੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਕਿ ਪੱਛਮੀ ਦੇਸ਼ ਰੂਸ ਨੂੰ ਘੇਰਾ ਪਾ ਕੇ ਅਤੇ ਉਸ ਦੇ ਅਕਸ ਨੂੰ ਖਰਾਬ ਕਰਕੇ ਹਰਾਉਣਾ ਚਾਹੁੰਦੇ ਹਨ।

– ਚੀਨ ‘ਤੇ ਅਮਰੀਕਾ ਦੇ ਵਧਦੇ ਦਬਾਅ ਦਰਮਿਆਨ ਰੂਸ ਨੇ ਯੂਕਰੇਨ ਯੁੱਧ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।

– ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਯੂਕਰੇਨ ‘ਤੇ ਰੂਸੀ ਹਮਲੇ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਰੂਸ ਦੇ ਖਿਲਾਫ ਲਿਥੁਆਨੀਆ ਨੇ ਸੋਮਵਾਰ ਨੂੰ ਰੂਸ ਦੇ ਕੈਲਿਨਿਨਗ੍ਰਾਦ ਦੇ ਬਾਲਟਿਕ ਐਕਸਕਲੇਵ ਵਿੱਚ ਆਪਣੇ ਖੇਤਰ ਦੇ ਜ਼ਰੀਏ ਵਪਾਰ ‘ਤੇ ਪਾਬੰਦੀਆਂ ਦਾ ਵਿਸਥਾਰ ਕੀਤਾ। ਲਿਥੁਆਨੀਆ ਦੇ ਕਸਟਮ ਦੇ ਬੁਲਾਰੇ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਪਾਬੰਦੀਸ਼ੁਦਾ ਵਾਧੂ ਵਸਤੂਆਂ ਵਿੱਚ ਕੰਕਰੀਟ, ਲੱਕੜ, ਅਲਕੋਹਲ ਅਤੇ ਅਲਕੋਹਲ ਅਧਾਰਤ ਉਦਯੋਗਿਕ ਰਸਾਇਣ ਸ਼ਾਮਲ ਹਨ।

Related posts

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

admin

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

admin