Punjab

ਗੈਂਗਸਟਰ ਜੱਗੂ ਨੇ ਪੁਲਿਸ ਹਿਰਾਸਤ ’ਚ ਖੋਲ੍ਹੇ ਕਈ ਅਹਿਮ ਰਾਜ਼, ਇਸ ਲਈ ਸ਼ੁਭਮ ਨੂੰ ਕਰਵਾਇਆ ਸੀ ਫ਼ਰਾਰ

ਅੰਮ੍ਰਿਤਸਰ – ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੇ 1 ਸਤੰਬਰ 2017 ਨੂੰ ਆਪਣੇ ਸਾਥੀ ਸ਼ੁਭਮ ਨੂੰ ਪੁਲਿਸ ਹਿਰਾਸਤ ’ਚੋਂ ਫ਼ਰਾਰੀ ਕਰਵਾਈ ਸੀ ਤੇ 30 ਅਕਤੂਬਰ ਦੀ ਸ਼ਾਮ ਨੂੰ ਸ਼ੁਭਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਟਾਲਾ ਰੋਡ ’ਤੇ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੁਭਮ ਤੇ ਸਾਰਜ ਮਿੰਟੂ ਜੱਗੂ ਦੇ ਗੁਰਗੇ ਸਨ।

ਘਟਨਾ ਵਾਲੇ ਦਿਨ (ਫ਼ਰਾਰੀ) ਵਾਲੇ ਗੈਂਗਸਟਰ ਸਾਰਜ ਮਿੰਟੂ ਪੁਲਿਸ ਨੂੰ ਲੋੜੀਂਦਾ ਸੀ ਤੇ ਗੈਂਗਸਟਰ ਸ਼ੁਭਮ ਨੂੰ ਪੇਸ਼ ਲਈ ਕਪੂਰਥਲਾ ਜੇਲ੍ਹ ਤੋਂ ਸਰਕਾਰੀ ਬੱਸ ਰਾਹੀਂ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ। ਜਲੰਧਰ ਪੁਲਿਸ ਦੇ ਤਿੰਨ ਮੁਲਾਜ਼ਮ ਸ਼ੁਭਮ ਨੂੰ ਹੱਥਕੜੀ ਲਾ ਕੇ ਲਿਆ ਰਹੇ ਸਨ। ਰਸਤੇ ’ਚ ਖਲਚੀਆਂ ਨੇੜੇ ਸਾਰਜ ਮਿੰਟੂ ਨੇ ਆਪਣੇ ਤਿੰਨ ਸਾਥੀਆਂ ਸਮੇਤ ਬੱਸ ਨੂੰ ਰੋਕਿਆ ਤੇ ਪੁਲਿਸ ਮੁਲਾਜ਼ਮਾਂ ’ਤੇ ਗੋਲ਼ੀ ਚਲਾ ਕੇ ਸ਼ੁਭਮ ਨੂੰ ਛੁਡਾ ਲਿਆ। ਹਾਲਾਂਕਿ ਇਸ ਦੌਰਾਨ ਸ਼ੁਭਮ ਨੂੰ ਪਤਾ ਲੱਗ ਗਿਆ ਸੀ ਕਿ ਸਿਮਰਨ ਵੱਲੋਂ ਉਸ ਦੇ ਪਿਤਾ ਕਾਲੂ ਹੌਲਦਾਰ ਦੀ ਹੱਤਿਆ ਵਿਚ ਵਿਪਨ ਸ਼ਰਮਾ ਨੇ ਹਥਿਆਰ ਤੇ ਪੈਸੇ ਮੁਹੱਈਆ ਕਰਵਾਏ ਸਨ।

ਮੁਲਜਮ ਸ਼ੁਭਮ ਨੇ ਸਾਰਜ ਮਿੰਟੂ ਤੇ ਦੋ ਹੋਰ ਸਾਥੀਆਂ ਨਾਲ ਮਿਲ ਕੇ 30 ਅਕਤੂਬਰ ਨੂੰ ਬਟਾਲਾ ਰੋਡ ’ਤੇ ਹਿੰਦੂ ਨੇਤਾ ਵਿਪਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੂਜੇ ਪਾਸੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਭਮ ਨੂੰ 17 ਜੁਲਾਈ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ’ਚ ਵਾਧਾ ਕਰਨ ਦੀ ਮੰਗ ਕੀਤੀ ਜਾਵੇਗੀ।

Related posts

ਪੰਜਾਬ ਦੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਰੀਵੀਜ਼ਨ 24 ਜੁਲਾਈ ਤੱਕ ਜਾਰੀ ਰਹੇਗੀ – ਮਿੱਤਰਾ

admin

ਸਿੱਖ ਮਜਬੂਤ ਹੋਣਗੇ ਤਾਂ ਹੀ ਇਨਸਾਫ ਸਿੱਖਾਂ ਦੇ ਕਦਮਾਂ ਵਿੱਚ ਆਵੇਗਾ.ਗਿਆਨੀ ਹਰਪ੍ਰੀਤ ਸਿੰਘ

Bunty

ਜਾਇਦਾਦ ਦੇ ਕਬਜ਼ੇ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਪੋਰਟਲ ਨੂੰ ਮਿਲਿਆ ਭਰਵਾਂ ਹੁੰਗਾਰਾ

Bunty