International

ਟੋਰਾਂਟੋ ਨਾਈਟ ਕਲੱਬ ‘ਚ ਗੋਲ਼ੀਬਾਰੀ ਦੌਰਾਨ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਦੀ ਮੌਤ

ਬਰੈਂਪਟਨ – ਟੋਰਾਂਟੋ ਦੇ ਇੱਕ ਨਾਈਟ ਕਲੱਬ ‘ਚ ਐਤਵਾਰ ਨੂੰ ਗੰਭੀਰ ਹਾਲਤ ‘ਚ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਪ੍ਰਦੀਪ ਸਿੰਘ ਬਰਾੜ ਦੀ ਮੌਤ ਹੋ ਗਈ ਹੈ। 26 ਸਾਲਾ ਪ੍ਰਦੀਪ ਸਿੰਘ ਬਰੈਂਪਟਨ ‘ਚ ਰਹਿ ਰਿਹਾ ਸੀ। ਉਸ ਵਾਰਦਾਤ ‘ਚ 24 ਸਾਲਾਂ ਦੀ ਇੱਕ ਔਰਤ ਵੀ ਜ਼ਖ਼ਮੀ ਹੋਈ ਸੀ ਪਰ ਉਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮਾਮਲੇ ਦੇ ਸ਼ੱਕੀਆਂ ਮੁਲਜ਼ਮਾਂ ਬਾਰੇ ਹਾਲੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।

ਟੋਰਾਂਟੋ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਥਰਸਟ ਸਟ੍ਰੀਟ ਨੇੜੇ 647 ਕਿੰਗ ਸਟਰੀਟ (ਵੈਸਟ) ‘ਤੇ ਸਥਿਤ ਇੱਕ ਕਲੱਬ ‘ਚ ਗੋਲ਼ੀਬਾਰੀ ਦੀ ਹਿੰਸਕ ਵਾਰਦਾਤ ਐਤਵਾਰ ਵੱਡੇ ਤੜਕੇ 3:33 ਵਜੇ ਵਾਪਰੀ ਸੀ। ਪੁਲਿਸ ਹਾਲੇ ਇਹ ਪਤਾ ਲਾ ਰਹੀ ਹੈ ਕਿ ਇਹ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ ਕਿ ਜਾਂ ਐਂਵੇਂ ਹੀ ਇਹ ਦੋਵੇਂ ਗੋਲ਼ੀਬਾਰੀ ਦੀ ਜ਼ਦ ‘ਚ ਆ ਗਏ।

Related posts

ਮਿਆਂਮਾਰ ਦੀ ਵੱਡੀ ਕਾਰਵਾਈ, 50,000 ਤੋਂ ਵੱਧ ਗੈਰ-ਕਾਨੂੰਨੀ ਵਿਦੇਸ਼ੀ ਡਿਪੋਰਟ

Bunty

ਬਹਿਰਾਈਚ ਦੀ ‘ਪਿੰਕ ਈ-ਰਿਕਸ਼ਾ’ ਚਾਲਕ ਆਰਤੀ ਨੇ ਜਿੱਤਿਆ ਬਿ੍ਰਟੇਨ ਦਾ ਸ਼ਾਹੀ ਪੁਰਸਕਾਰ

Bunty

ਮੈਕਸੀਕਨ ਸਿਟੀ ਦੇ ਮੇਅਰ ਅਲੇਜੈਂਡਰੋ ਅਕਾਰਸ ਦਾ ਕਤਲ

Bunty