India

ਗਲਵਾਨ ’ਚ ਮਾਰੇ ਗਏ ਚੀਨੀ ਫ਼ੌਜੀਆਂ ਦੀ ਜਾਣਕਾਰੀ ਫ਼ੌਜ ਤਕ ਸੀਮਤ : ਸੀਆਈਸੀ

ਨਵੀਂ ਦਿੱਲੀ – ਕੇਂਦਰੀ ਸੂਚਨਾ ਕਮਿਸ਼ਨ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਲੱਦਾਖ ਦੀ ਗਲਵਾਨ ਘਾਟੀ ’ਚ ਭਾਰਤੀ ਫ਼ੌਜੀਆਂ ਨਾਲ ਝੜਪ ’ਚ ਕਿੰਨੇ ਚੀਨੀ ਫ਼ੌਜੀ ਮਾਰੇ ਗਏ ਸਨ, ਇਹ ਜਾਣਕਾਰੀ ਮੁਹੱਈਆ ਨਹੀਂ ਹੈ ਤੇ ਇਹ ਅੰਕੜੇ ਸਿਰਫ਼ ਭਾਰਤੀ ਫ਼ੌਜ ਤਕ ਹੀ ਸੀਮਤ ਹਨ।

ਸੀਆਈਸੀ ਨੇ ਹਾਲੀਆ ਆਦੇਸ਼ ’ਚ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ 15 ਤੇ 16 ਜੂਨ, 2020 ਦੀ ਰਾਤ ਨੂੰ ਹੋਈ ਝੜਪ ’ਚ ਚੀਨੀ ਫ਼ੌਜੀ ਦਸਤਿਆਂ ਦੇ ਮਾਰੇ ਜਾਣ ਦੀ ਗਿਣਤੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ੌਜ ਨੇ ਅਜਿਹੀ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਤੀਜੀ ਧਿਰ ਦੀ ਜਾਣਕਾਰੀ ਹੈ। ਇਸ ਨੂੰ ਆਰਟੀਆਈ ਦੀ ਧਾਰਾ ਅੱਠ (1) (ਜੇ) ਤਹਿਤ ਨਿੱਜੀ ਪ੍ਰਕਿਰਤੀ ਦੀਆਂ ਜਾਣਕਾਰੀਆਂ ਦੇਣ ਤੋਂ ਛੋਟ ਦਿੱਤੀ ਗਈ ਹੈ। ਇਹ ਜਾਣਕਾਰੀ ਸਾਂਝੀ ਕਰਨ ਤੋਂ ਮਨ੍ਹਾ ਕਰਨ ਲਈ ਫ਼ੌਜ ਨੇ ਧਾਰਾ (1) (ਏ) ਦਾ ਵੀ ਹਵਾਲਾ ਦਿੱਤਾ। ਇਸ ਤਹਿਤ ਦੇਸ਼ ਦੀਆਂ ਉਹ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਦੇਸ਼ ਦੀ ਅਖੰਡਤਾ ਤੇ ਪ੍ਰਭੂਸੱਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਆਰਟੀਆਈ ਪਟੀਸ਼ਨਰ ਅਖੰਡ ਨੇ ਗਲਵਾਨ ਘਾਟੀ ’ਚ ਭਾਰਤੀ ਫ਼ੌਜੀਆਂ ਦੀ ਸ਼ਹਾਦਤ ਦੀ ਵੀ ਜਾਣਕਾਰੀ ਮੰਗੀ ਸੀ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਬਾਰੇ ਵੀ ਜਾਣਕਾਰੀ ਮੰਗੀ ਗਈ ਸੀ। ਨਾਲ ਹੀ ਪੁੱਛਿਆ ਸੀ ਕਿ ਕੀ ਇਸ ਘਟਨਾ ’ਚ ਭਾਰਤੀ ਫ਼ੌਜੀ ਲਾਪਤਾ ਵੀ ਹੋਏ ਹਨ? ਅਖੰਡ ਦੇ ਨੁਮਾਇੰਦਿਆਂ ਨੇ ਸੀਆਈਸੀ ਸਾਹਮਣੇ ਵਿਆਪਕ ਜਨਹਿੱਤ ’ਚ ਕਿਹਾ ਕਿ ਸੂਚਨਾਵਾਂ ਪਟੀਸ਼ਨਰ ਨੂੰ ਮੁਹੱਈਆ ਕਰਾਈਆਂ ਜਾਣੀਆਂ ਚਾਹੀਦੀਆਂ ਹਨ। ਸੂਚਨਾ ਕਮਿਸ਼ਨਰ ਵਨਜਾ ਐੱਨ ਸਰਨਾ ਨੇ ਕਿਹਾ ਕਿ ਪਟੀਸ਼ਨਰ ਨੂੰ ਉਚਿਤ ਜਵਾਬ ਦਿੱਤਾ ਗਿਆ ਹੈ।

Related posts

ਹੁਣ ਸੰਸਦ ‘ਚ ਸਹੁੰ ਚੁੱਕਣ ਤੋਂ ਬਾਅਦ ਨਹੀਂ ਲੱਗਣਗੇ ਨਾਅਰੇ, ਸਪੀਕਰ ਓਮ ਬਿਰਲਾ ਨੇ ਬਦਲੇ ਨਿਯਮ

Bunty

ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਂਚੀ ਤੋਂ 660 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ

Bunty

ਕਤਰ ’ਚ ਇੰਡੀਅਨ ਨੇਵੀ ਦੇ 8 ਸਾਬਕਾ ਅਫ਼ਸਰਾਂ ਨੂੰ ਜਾਸੂਸੀ ਦੇ ਦੋਸ਼ ’ਚ ਮੌਤ ਦੀ ਸਜ਼ਾ

Bunty