ਪਟਿਆਲਾ – ਸ਼ਹਿਰ ਦੇ ਸ਼ੇਰਾਂਵਾਲਾ ਗੇਟ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ 35 ਲੱਖ ਰੁਪਏ ਚੋਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਹ 35 ਲੱਖ ਰੁਪਏ 1 ਬੈਗ ਵਿਚ ਪਾ ਕੇ ਰੱਖੇ ਸਨ, ਜਿਨਾ ਨੂੰ ਸਹਿਰ ਦੇ ਵੱਖ ਵੱਖ ਏਟੀਐਮਾ ਵਿਚ ਪਾਇਆ ਜਾਣਾ ਸੀ। ਸਭ ਤੋਂ ਵੱਡੀ ਗੱਲ ਕਿ ਇਹ ਇਨੀ ਵੱਡੀ ਚੋਰੀ ਇਕ ਬੱਚੇ ਨੇ ਕੀਤੀ ਜੋ ਕਿ 35 ਲੱਖ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਐਸਬੀਆਈ ਦੀ ਮੇਨ ਬ੍ਰਾਂਚ ਦੀ ਉਸ ਥਾਂ ’ਤੇ ਵਾਪਰੀ ਜੋ ਪਾਬੰਦੀਸ਼ੁਦਾ ਏਰੀਆ ਹੈ। ਭਾਵ ਕਿ ਜਿਥੇ ਇਹ 12 ਸਾਲਾ ਬੱਚਾ ਵੜ ਕਿ ਨਗਦੀ ਨਾਲ ਭਰਿਆ ਬੈਗ ਚੁੱਕ ਕੇ ਲਿਆਇਆ ਹੈ, ਇਥੇ ਬੈਂਕ ਦਾ ਕੈਸ਼ ਪਿਆ ਹੁੰਦਾ ਹੈ ਤੇ ਉਥੇ ਕੋਈ ਵੀ ਅੰਦਰ ਨਹੀਂ ਜਾ ਸਕਦਾ। ਹੈਰਾਨੀ ਉਸ ਵੇਲੇ
ਹੋਈ ਜਦੋਂ ਇਨੀ ਪਾਬੰਦੀ ਵਾਲੀ ਜਗਾ ਤੇ ਵੜ ਕੇ ਇਸ ਥਾਂ ਤੋਂ ਇਕ ਬੱਚਾ ਇਕ ਨੋਟਾਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ। ਬੈਂਕ ਦੇ ਮੁਲਾਜ਼ਮਾਂ ਮੁਤਾਬਕ ਇਹ ਕੈਸ਼ ਏਟੀਐਮਾਂ ਵਿਚ ਪਾਉਣ ਲਈ ਰੱਖਿਆ ਗਿਆ ਸੀ ਤੇ ਇਸ ਵਿਚ 35 ਲੱਖ ਕੈਸ਼ ਸੀ। ਇਸ ਘਟਨਾ ਤੋਂ ਬਾਅਦ ਬੈਂਕ ਵਿਚ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਮੌਕੇ ’ਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਹਨ। ਬੈਂਕ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਬੈਂਕ ਦੇ ਸੀਸੀਟੀਵੀ ਮੁਤਾਬਕ ਇਹ ਬੱਚਾ ਬਹੁਤ ਹੀ ਆਰਾਮ ਨਾਲ ਬੈਂਕ ਦੇ ਗ੍ਰਾਹਕਾਂ ਵਾਲੇ ਮੇਨ ਗੇਟ ਤੋਂ ਅੰਦਰ ਵੜਦਾ ਹੈ। ਉਹ ਸਿੱਧਾ ਬਿਨਾ ਕਿਸੇ ਰੋਕ ਟੋਕ ਤੋਂ ਅੰਦਰ ਆਊਦਾਂ ਹੈ। ਉਹ ਸਿੱਧਾ ਹੀ ਉਸ ਕੈਬਿਨ ਤੱਕ ਪਹੁੰਚ ਜਾਦਾਂ ਹੈ, ਜਿਥੇ ਇਹ ਪੈਸਿਆਂ ਨਾਲ ਭਰਿਆ ਬੈਗ ਪਿਆ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਇਹ ਬੱਚਾ ਬੈਗ ਚੁੱਕਦਾ ਹੈ ਅਤੇ ਬਾਹਰ ਆਉਦਾਂ ਹੈ ਤਾਂ ਇਸ ਨੂੰ ਕਿਸੇ ਵੀ ਬੈਂਕ ਮੁਲਾਜਮਾਂ, ਅਧਿਕਾਰੀ ਜਾਂ ਸੁਰੱਖਿਆ ਕਰਮਚਾਰੀ ਨੇ ਰੋਕਿਆ ਤੱਕ ਨਹੀਂ। ਇਸ ਤੋਂ ਇਹ ਵੀ ਪੁੱਛਗਿਛ ਨਹੀਂ ਕੀਤੀ ਗਈ ਕਿ ਇਸ ਬੈਗ ਦੇ ਵਿਚ ਕੀ ਹੈ ਜਾਂ ਇਹ ਬੈਗ ਕਿਥੋਂ ਲੈ ਕੇ ਅਇਆ ਹੈ। ਇਹ ਬੱਚਾ ਬਿਲਕੁੱਲ ਵੀ ਨਾ ਤਾਂ ਭੱਜ ਕੇ ਅੰਦਰ ਆਊਦਾਂ ਹੈ ਅਤੇ ਨਾ ਹੀ ਭੱਜ ਕੇ ਬਾਹਰ ਨਿਕਲਦਾ ਹੈ। ਇਨੀ ਆਰਾਮ ਨਾਲ ਬੈਗ ਚੋਰੀ ਕਰਕੇ ਲਿਜਾ ਰਹੇ ਬੱਚੇ ਨੂੰ ਰੋਕਣ ਜਾਂ ਟੋਕਣ ਦੀ ਕਿਸੇ ਵੀ ਦੀ ਵੀ ਹਿੰਮਤ ਨਹੀਂ ਪਈ। ਇਸ ਮਾਮਲੇ ਦੀ ਸੀਸੀਟੀਵੀ ਫੁੱਟੇਜ ਵਾਇਰਲ ਹੋ ਰਹੀ ਹੈ।
