Bollywood

ਅਮਿਤਾਭ ਬੱਚਨ ਪੈਸਿਆਂ ਦੇ ਨਾਲ-ਨਾਲ ਹੁਣ ਮੁਕਾਬਲੇਬਾਜ਼ ਨੂੰ ਦੇਣਗੇ ਲਗਜ਼ਰੀ ਕਾਰ, ਇਨ੍ਹਾਂ ਨਵੇਂ ਨਿਯਮਾਂ ਦਾ ਰੱਖਣਾ ਪਵੇਗਾ ਧਿਆਨ

ਨਵੀਂ ਦਿੱਲੀ – ਅਮਿਤਾਭ ਬੱਚਨ ਵੱਲੋਂ ਹੋਸਟ ਕੀਤਾ ਗਿਆ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਹਮੇਸ਼ਾ ਹੀ ਦਰਸ਼ਕਾਂ ’ਚ ਚਰਚਾ ਵਿਚ ਰਿਹਾ ਹੈ। ਇਸ ਕੁਇਜ਼ ਸ਼ੋਅ ਦੇ ਹਰ ਸੀਜ਼ਨ ਨੂੰ ਪਹਿਲਾਂ ਨਾਲੋਂ ਬਿਹਤਰ ਤੇ ਦਿਲਚਸਪ ਬਣਾਉਣ ਲਈ ਨਿਰਮਾਤਾ ਕੁਝ ਨਵਾਂ ਲੈ ਕੇ ਆਉਂਦੇ ਹਨ। ਇਹੀ ਕਾਰਨ ਹੈ ਕਿ ਦਰਸ਼ਕ ਇਸ ਸ਼ੋਅ ਨੂੰ ਲੈ ਕੇ ਬੜੇ ਉਤਸੁਕ ਰਹਿੰਦੇ ਹਨ। ਉੱਥੇ ਹੀ ਹੁਣ ਕੇਬੀਸੀ-14 ’ਚ ਮੇਕਰਜ਼ ਵੱਲੋਂ ਕੀਤੀ ਗਈ ਵੱਡੀ ਤਬੀਦਲੀ ਨੂੰ ਕੇ ਪ੍ਰਤੀਯੋਗੀ ਖੁਸ਼ ਹੋਣ ਵਾਲੇ ਹਨ।

ਪੈਸਿਆਂ ਨਾਲ ਗੱਡੀ ਵੀ ਲਿਜਾਓਗੇ ਘਰ ਲੋਕਾਂ ਨੂੰ ਮਾਲਾਮਾਲ ਬਣਾਉਣ ਵਾਲੇ ਸ਼ੋਅ ‘ਕੌਣ ਬਣੇਗਾ ਕਰੋੜਪਤੀ-14’ ‘ਚ ਇਸ ਵਾਰ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਕੇਬੀਸੀ ਹੋਸਟ ਅਮਿਤਾਭ ਬੱਚਨ ਨੇ ਦੱਸਿਆ ਕਿ ਸੀਜ਼ਨ-14 ਵਿਚ ਇਕ ਕਰੋੜ ਰੁਪਏ ਜਿੱਤਣ ਵਾਲੇ ਪ੍ਰਤੀਯੋਗੀ ਇਨਾਮੀ ਰਾਸ਼ੀ ਦੇ ਨਾਲ ਲਗਜ਼ਰੀ ਕਾਰ ਵੀ ਘਰ ਲੈ ਕੇ ਜਾਣਗੇ। ਇੰਨਾ ਹੀ ਨਹੀਂ, 7.5 ਕਰੋੜ ਰੁਪਏ ਜਿੱਤਣ ਵਾਲੇ ਮੁਕਾਬਲੇਬਾਜ਼ ਨੂੰ ਪੈਸਿਆਂ ਦੇ ਨਾਲ ਇਕ ਕਾਰ ਵੀ ਤੋਹਫ਼ੇ ਵਜੋਂ ਦਿੱਤੀ ਜਾਵੇਗੀ ਪਰ ਇਕ ਗੱਲ ਸਾਫ਼ ਹੈ ਕਿ ਇਕ ਕਰੋੜ ਅਤੇ 7.5 ਕਰੋੜ ਰੁਪਏ ਜਿੱਤਣ ਵਾਲੇ ਮੁਕਾਬਲੇਬਾਜ਼ਾਂ ਦੀਆਂ ਗੱਡੀਆਂ ਦੀ ਕੀਮਤ ’ਚ ਫ਼ਰਕ ਹੋਵੇਗਾ।

ਜ਼ਿਕਰਯੋਗ ਹੈ ਕਿ ਮੇਕਰਜ਼ ਨੇ ਲਾਈਫਲਾਈਨ ’ਚ ਵੀ ਤਬਦੀਲੀ ਕੀਤੀ ਹੈ। ਜਿੱਥੇ ਇੱਕ ਪਾਸੇ ਮੇਕਰਸ ਨੇ ਇਨਾਮੀ ਰਾਸ਼ੀ ਅਤੇ ਇਨਾਮ ਦੇਣ ਦੀ ਗੱਲ ਕੀਤੀ ਹੈ, ਉਥੇ ਇਕ ਲਾਈਫਲਾਈਨ ਨੂੰ ਖ਼ਤਮ ਕਰਨ ਨਾਲ ਖੇਡ ਨੂੰ ਥੋੜਾ ਔਖਾ ਬਣਾ ਦਿੱਤਾ ਹੈ। ਪਹਿਲਾਂ ਜਿੱਥੇ ਗੇਮ ਵਿਚ ਸਿਰਫ 3 ਲਾਈਫਲਾਈਨਾਂ ਮੁਹੱਈਆ ਸਨ, ਜਿਨ੍ਹਾਂ ਨੂੰ ਬਾਅਦ ’ਚ ਵਧਾ ਕੇ 4 ਕਰ ਦਿੱਤਾ ਗਿਆ। ਉਥੇ ਹੀ ਨਿਰਮਾਤਾਵਾਂ ਨੇ ਇਨ੍ਹਾਂ ਦੀ ਗਿਣਤੀ ਘਟਾ ਕੇ 3 ਕਰ ਦਿੱਤੀ ਹੈ। ਮੇਕਰਜ਼ ਨੇ ਜਿੱਥੇ ‘ਆਸਕ ਦਿ ਐਕਸਪਰਟ’ ਲਾਈਫਲਾਈਨ ਦੀ ਸ਼ੁਰੂਆਤ ਕੀਤੀ ਸੀ ਪਰ ਬਾਅਦ ਵਿਚ ਇਸ ਨੂੰ ਹਟਾ ਦਿੱਤਾ ਗਿਆ। ਉਥੇ ਹੀ ‘ਫੋਨ ਏ ਫਰੈਂਡ’ ਲਾਈਫਲਾਈਨ ਦੀ ਬਜਾਏ ਨਿਰਮਾਤਾਵਾਂ ਨੇ ‘ਵੀਡੀਓ ਕਾਲ ਏ ਫਰੈਂਡ’ ਲਾਈਫਲਾਈਨ ਸ਼ੁਰੂ ਕੀਤੀ ਹੈ ਜਿਸ ਵਿੱਚ ਦਰਸ਼ਕ ਸਿੱਧੇ ਤੌਰ ’ਤੇ ਜਾਣੂ ਵਿਅਕਤੀ ਤੋਂ ਮਦਦ ਲੈ ਸਕਣਗੇ। ਹੁਣ ਦੇਖਣਾ ਇਹ ਹੈ ਕਿ ਲਾਈਫਲਾਈਨ ’ਚ ਕੀਤੇ ਗਏ ਇਨ੍ਹਾਂ ਬਦਲਾਅ ਤੋਂ ਪ੍ਰਤੀਯੋਗੀਆਂ ਤੇ ਸ਼ੋਅ ਨੂੰ ਕਿੰਨਾ ਫ਼ਾਇਦਾ ਹੁੰਦਾ ਹੈ।

Related posts

ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਵੋਟਰ ਜਾਗਰੂਕਤਾ ਪ੍ਰੋਗਰਾਮ ਦੌਰਾਨ !

admin

ਬ੍ਰਹਮਾਸਤਰ’ ਲਈ ਪਬਲੀਸਿਟੀ ਸਟੰਟ ਸੀ ਆਲੀਆ ਭੱਟ ਦੀ ਪ੍ਰੈਗਨੈਂਸੀ

Bunty

ਈਸ਼ਾ ਦਿਓਲ ਗਹਿਣਿਆਂ ਦੀ ਪ੍ਰਦਰਸ਼ਨੀ ਦੇ ਉਦਘਾਟਨ ਦੌਰਾਨ !

admin