Australia & New Zealand

ਮੌਰਿਸਨ ਆਪਣੇ ਸਾਥੀਆਂ ਤੋਂ ਨਹੀਂ ਬਲਕਿ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣ – ਐਲਬਨੀਜ਼

ਕੈਨਬਰਾ – “ਗਲਤ ਢੰਗ ਦੇ ਨਾਲ ਆਪਣੇ ਸਾਥੀ ਮੰਤਰੀਆਂ ਨੂੰ ਬਿਨਾ ਦੱਸੇ ਆਪਣੇ ਕੋਲ ਪੰਜ ਵਾਧੂ ਮੰਤਰਾਲੇ ਰੱਖਣ ਦੀ ਜਿੰਮੇਵਾਰੀ ਲੈਂਦਿਆਂ ਪਾਰਲੀਮੈਂਟ ਤੋਂ ਅਸਤੀਫ਼ਾ ਦੇਣ ਅਤੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਆਪਣੇ ਸਾਥੀਆਂ ਤੋਂ ਨਹੀਂ ਬਲਕਿ ਆਸਟ੍ਰੇਲੀਆ ਦੇ ਸਾਰੇ ਵਾਸੀਆਂ ਤੋਂ ਮੁਆਫ਼ੀ ਵੀ ਮੰਗਣ।”

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ, “ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਪ੍ਰਧਾਨ ਮੰਤਰੀ ਹੁੰਦਿਆਂ ਆਪਣੇ ਸਾਥੀ ਮੰਤਰੀਆਂ ਨੂੰ ਦੱਸੇ ਬਿਨਾਂ ਗਲਤ ਤਰੀਕੇ ਦੇ ਨਾਲ ਪੰਜ ਅਹੁਦੇ ਰੱਖਣ ਵਾਲੇ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੇ ਲਈ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਕਿਹਾ ਹੈ।”

ਦੂਜੇ ਪਾਸੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਅੱਜ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ, “ਉਹਨਾਂ ਕੋਈ ਗਲਤ ਨਹੀਂ ਕੀਤਾ ਬਲਕਿ ਮਹਾਮਾਰੀ ਦੇ ਦੌਰਾਨ ਆਪਣੇ ਕੋਲ ਜਿਆਦਾ ਸ਼ਕਤੀਆਂ ਚਾਹੁੰਦੇ ਸਨ।”

ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਮੰਗਲਵਾਰ ਨੂੰ ਆਪਣੇ ਸਾਬਾਕ ਪ੍ਰਧਾਨ ਮੰਤਰੀ ਸਕੌਟ ਮੌਰਿਸਨ ‘ਤੇ ਦੋਸ਼ ਲਗਾਏ ਕਿ ਉਹਨਾਂ ਨੇ ਸੱਤਾ ‘ਚ ਰਹਿੰਦਿਆਂ ਜ਼ਿਆਦਾਤਰ ਹੋਰ ਸੰਸਦ ਮੈਂਬਰਾਂ ਜਾਂ ਜਨਤਾ ਨੂੰ ਦੱਸੇ ਬਿਨਾਂ ਪੰਜ ਮੰਤਰੀ ਅਹੁਦੇ ਆਪਣੇ ਕੋਲ ਰੱਖੇ ਸਨ। ਪ੍ਰਧਾਨ ਮੰਤਰੀ ਐਲਬਨੀਜ਼ ਨੇ ਮੌਰਿਸਨ ‘ਤੇ ‘ਲੋਕਤੰਤਰ ਨੂੰ ਕੁਚਲਣ’ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੌਰਿਸਨ ਨੇ ਆਸਟ੍ਰੇਲੀਅਨ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਅਤੇ ਸੰਸਦ ਨੂੰ ਗੁੰਮਰਾਹ ਕੀਤਾ ਕਿ ਕਿਹੜਾ ਵਿਭਾਗ ਕਿਸ ਕੋਲ ਹੈ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਧੋਖਾ ਦਿੰਦੀ ਰਹੀ। ਐਲਬਨੀਜ਼ ਨੇ ਕਿਹਾ ਕਿ ਮਾਰਚ 2020 ਤੋਂ ਮਈ 2021 ਦਰਮਿਆਨ ਮੌਰਿਸਨ ਨੂੰ ਸਿਹਤ, ਵਿੱਤ, ਗ੍ਰਹਿ ਮਾਮਲੇ, ਵਿੱਤ ਅਤੇ ਉਦਯੋਗ ਮੰਤਰੀ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਇਹ ਜਾਪਦਾ ਹੈ ਕਿ ਮੌਰਿਸਨ ਨੂੰ ਇਹਨਾਂ ਅਹੁਦਿਆਂ ‘ਤੇ ਪਹਿਲਾਂ ਤੋਂ ਨਿਯੁਕਤ ਮੰਤਰੀਆਂ ਦੇ ਬਰਾਬਰ ਸ਼ਕਤੀਆਂ ਦਿੱਤੀਆਂ ਗਈਆਂ। ਪ੍ਰਧਾਨ ਮੰਤਰੀ ਨੇ ਕੈਨਬਰਾ ਕਿਹਾ ਕਿ ਇਹ ਬਿਲਕੁਲ ਅਸਾਧਾਰਨ ਹੈ ਕਿ ਮੌਰੀਸਨ ਸਰਕਾਰ ਨੇ ਇਨ੍ਹਾਂ ਨਿਯੁਕਤੀਆਂ ਨੂੰ ਆਸਟ੍ਰੇਲੀਅਨ ਲੋਕਾਂ ਤੋਂ ਲੁਕੋ ਕੇ ਰੱਖਿਆ।

Related posts

ਅਮਰੀਕਨ ਬੀਫ਼ ਤੋਂ ਪਾਬੰਦੀ ਹਟਾਉਣ ਨਾਲ ਆਸਟ੍ਰੇਲੀਅਨ ਬਾਜ਼ਾਰ ‘ਤੇ ਕੀ ਪ੍ਰਭਾਵ ਪਵੇਗਾ ?

admin

Project Rescue names Public Safety Training & Response Group as Platinum Partner

admin

Hornsby Council Invites Input From Residents and Local Businesses on Initiatives to Boost Tourism

admin