Sport

ਰਾਫੇਲ ਨਡਾਲ, ਕੋਕੋ ਗਾਫ ਤੇ ਇਗਾ ਸਵਿਆਤੇਕ ਨੇ ਯੂਕਰੇਨ ‘ਚ ਮਨੁੱਖੀ ਸਹਾਇਤਾ ਲਈ ਪ੍ਰਦਰਸ਼ਨੀ ਮੈਚ ਖੇਡਿਆ

ਨਿਊਯਾਰਕ – ਅਮਰੀਕਾ ਦੀ ਕੋਕੋ ਗਾਫ, ਸਪੇਨ ਦੇ ਰਾਫੇਲ ਨਡਾਲ ਤੇ ਇਗਾ ਸਵਿਆਤੇਕ ਸਮੇਤ ਕਈ ਦਿੱਗਜ ਟੈਨਿਸ ਖਿਡਾਰੀਆਂ ਨੇ ਯੂਐੱਸ ਓਪਨ ਤੋਂ ਪਹਿਲਾਂ ਯੂਕਰੇਨ ਵਿਚ ਲਗਭਗ 10 ਲੱਖ ਡਾਲਰ (ਕਰੀਬ ਅੱਠ ਕਰੋੜ ਰੁਪਏ) ਦੀ ਮਨੁੱਖੀ ਸਹਾਇਤਾ ਲਈ ਪ੍ਰਦਰਸ਼ਨ ਮੈਚ ਵਿਚ ਹਿੱਸਾ ਲਿਆ।

ਗਾਫ ਨੇ ਨਡਾਲ ਤੇ ਸਵਿਆਤੇਕ ਖ਼ਿਲਾਫ਼ ਮਿਕਸਡ ਡਬਲਜ਼ ਮੁਕਾਬਲੇ ਵਿਚ ਸਾਬਕਾ ਟੈਨਿਸ ਸਟਾਰ ਜਾਨ ਮੈਕੇਨਰੋ ਨਾਲ ਜੋੜੀ ਬਣਾਈ ਸੀ। ਯੂਐੱਸ ਓਪਨ ਟੈਨਿਸ ਸੰਘ ਨੇ ਕਿਹਾ ਕਿ ਟੈਨਿਸ ਪਲੇਸ ਫਾਰ ਪੀਸ ਪ੍ਰਦਰਸ਼ਨੀ ਮੈਚ ਦੀਆਂ ਟਿਕਟਾਂ ਦੀ ਵਿਕਰੀ ਤੋਂ ਹੋਣ ਵਾਲੀ ਸੌ ਫ਼ੀਸਦੀ ਆਮਦਨ ਇਕ ਅੰਤਰਰਾਸ਼ਟਰੀ ਗ਼ੈਰ ਸਰਕਾਰੀ ਸੰਗਠਨ ਨੂੰ ਦਿੱਤੀ ਗਈ। ਇਸ ਮੈਚ ਵਿਚ ਯੂਕਰੇਨ ਦੀ ਡਾਇਨਾ ਯਾਸਤ੍ਰੇਮਸਕਾ ਤੇ ਕੈਟਰੀਨਾ ਜਵਾਤਸਕਾ, 2021 ਯੂਐੱਸ ਓਪਨ ਉੱਪ ਜੇਤੂ ਲੈਲਾ ਫਰਨਾਂਡੀਜ਼, ਕਾਰਲੋਸ ਅਲਕਰਾਜ, ਮਾਰੀਆ ਸਕਾਰੀ, ਸਟੇਫਨੋਸ ਸਿਤਸਿਪਾਸ ਤੇ ਜੇਸਿਕਾ ਪੇਗੁਲਾ ਨੇ ਵੀ ਹਿੱਸਾ ਲਿਆ।

ਜਵਾਤਸਕਾ ਨੇ ਕਿਹਾ ਕਿ ਮੇਰੇ ਦੇਸ਼ ਨੂੰ ਇੰਨੇ ਲੋਕ ਸਹਿਯੋਗ ਦੇ ਰਹੇ ਹਨ, ਇਹ ਕਾਫੀ ਮਾਅਨੇ ਰੱਖਦਾ ਹੈ। ਇਸ ਤੋਂ ਪਹਿਲਾਂ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਇਸ ਮੈਚ ਤੋਂ ਬਾਹਰ ਕਰ ਦਿੱਤਾ ਗਿਆ। ਬੇਲਾਰੂਸ ਨੇ ਯੂਕਰੇਨ ‘ਤੇ ਹਮਲੇ ਵਿਚ ਰੂਸ ਦੀ ਮਦਦ ਕੀਤੀ ਹੈ।

Related posts

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ

admin

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !

admin

‘ਟੀ-20 ਵਰਲਡ ਕੱਪ 2026’ ‘ਚ ਮੈਚ ਫਿਕਸਿੰਗ ਸੀ ਜਾਂ ਨਹੀਂ ਜਾਂਚ ਰਿਪੋਰਟ ‘ਚ ਖੁਲਾਸਾ ਹੋਵੇਗਾ

admin