Punjab

ਅੰਮਿ੍ਤਸਰ ਦੀ ਡਿਸਕਸ ਥ੍ਰੋਅਰ ਨਵਜੀਤ ਕੌਰ ਡੋਪਿੰਗ ‘ਚ ਫਸੀ, ਕੀਤਾ ਮੁਅੱਤਲ

ਜਲੰਧਰ – ਅੰਮਿ੍ਤਸਰ ਦੀ ਡਿਸਕਸ ਥ੍ਰੋਅਰ ਨਵਜੀਤ ਕੌਰ ਿਢੱਲੋਂ ਡੋਪਿੰਗ ਵਿਚ ਫਸ ਗਈ ਹੈ। ਉਨ੍ਹਾਂ ਨੂੰ ਵਿਸ਼ਵ ਅਥਲੈਟਿਕਸ ਦੇ ਅਥਲੀਟ ਇੰਟੀਗਿ੍ਟੀ ਯੂਨਿਟ (ਏਆਈਯੂ) ਦੀ ਟੈਸਟਿੰਗ ਵਿਚ ਤਾਕਤ ਵਧਾਉਣ ਵਾਲੇ ਹਾਰਮੋਨ ਟੈਸਟੋਸਟੇਰਾਨ ਲਈ ਫੜਿਆ ਗਿਆ ਹੈ। ਪਤਾ ਲੱਗਾ ਹੈ ਕਿ ਏਆਈਯੂ ਦੀ ਟੀਮ ਨੇ ਕਜ਼ਾਕਿਸਤਾਨ ਦੇ ਅਲਮਾਟੀ ਵਿਚ ਨਵਜੀਤ ਕੌਰ ਦਾ ਸੈਂਪਲ ਲਿਆ ਸੀ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 2018 ਦੀ ਕਾਂਸੇ ਦਾ ਮੈਡਲ ਜੇਤੂ ਨੂੰ ਡੋਪ ਟੈਸਟ ਵਿਚ ਨਾਕਾਮ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਹ ਐੱਨਆਈਐੱਸ ਪਟਿਆਲਾ ਵਿਚ ਰਾਸ਼ਟਰੀ ਕੈਂਪ ‘ਚੋਂ ਵੀ ਬਾਹਰ ਹੋ ਗਈ ਹੈ।
ਨਵਜੀਤ ਨੇ 2014 ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਨਵਜੀਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਉਹ ਅੱਠਵੇਂ ਸਥਾਨ ‘ਤੇ ਰਹੀ ਸੀ। ਨਵਜੀਤ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਏਕੇ ਸ਼ਰਮਾ ਨੇ ਕਿਹਾ ਕਿ ਅਥਲੀਟ ਨਵਜੀਤ ਕੌਰ ਦੇ ਡੋਪ ਟੈਸਟ ਵਿਚ ਪਾਜ਼ੇਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵਜੀਤ ਨੇ ਉਸ ਦਿਨ ਕਿਸ ਪਦਾਰਥ ਦਾ ਸੇਵਨ ਕੀਤਾ ਸੀ ਇਹ ਪਤਾ ਲਾਉਣਾ ਅਜੇ ਬਾਕੀ ਹੈ। ਉਂਝ ਅਥਲੀਟ ਨੂੰ ਇਸ ਬਾਰੇ ਸਮੇਂ-ਸਮੇਂ ‘ਤੇ ਜਾਗਰੂਕ ਕੀਤਾ ਜਾਂਦਾ ਹੈ। ਉਥੇ ਸੀਨੀਅਰ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਨੇ ਕਿਹਾ ਕਿ 27 ਸਾਲ ਦੀ ਨਵਜੀਤ ਪਿਛਲੇ ਕਈ ਸਾਲਾਂ ਤੋਂ ਅਥਲੈਟਿਕਸ ਖੇਡ ਰਹੀ ਹੈ। ਡੋਪ ਟੈਸਟ ਵਿਚ ਨਾਕਾਮ ਹੋਣ ਨਾਲ ਖਿਡਾਰੀ ‘ਤੇ ਸਵਾਲ ਖੜ੍ਹਾ ਹੁੰਦਾ ਹੈ।

Related posts

ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਸ਼ਨੀਵਾਰ 13 ਜੂਨ ਨੂੰ

admin

13 ਜੂਨ ਨੂੰ ਕਾਕਰੋਚ ਜਨਤਾ ਪਾਰਟੀ ਅੰਮ੍ਰਿਤਸਰ ‘ਚ  ਵਿਰੋਧ ਪ੍ਰਦਰਸ਼ਨ ਕਰੇਗੀ

admin

ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵਾਲੇ ਮਾਮਲੇ ਪਿੱਛੇ ਛੁਪੀ ਸਾਜਿਸ਼ ਦਾ ਪਰਦਾਫਾਸ਼ ਹੋਵੇ – ਸਿੰਘ ਸਾਹਿਬ

admin