International

ਅਮਰੀਕੀ ਸੰਸਦ ਭਵਨ ‘ਚ ਦੇਖਣ ਨੂੰ ਮਿਲੇਗਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ, ਭਾਰਤ ਦੇ ਵਿਲੱਖਣ ਸੱਭਿਆਚਾਰ ਦੀ ਝਲਕ

ਵਾਸ਼ਿੰਗਟਨ : ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ 75 ਭਾਰਤੀ ਅਮਰੀਕੀ ਸੰਸਥਾਵਾਂ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦਾ ਐਲਾਨ ਕੀਤਾ ਹੈ। 14 ਸਤੰਬਰ ਤੋਂ ਅਮਰੀਕੀ ਸੰਸਦ ਵਿੱਚ ਪ੍ਰੋਗਰਾਮ ਦਾ ਆਯੋਜਨ ਸ਼ੁਰੂ ਹੋ ਜਾਵੇਗਾ। ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਅਮਰੀਕਾ ਦੇ ਸੰਸਦ ਭਵਨ (ਕੈਪੀਟਲ ਹਿੱਲ) ਵਿੱਚ 14 ਸਤੰਬਰ ਤੋਂ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾਇਆ ਜਾਵੇਗਾ। ਇਹ ਸ਼ਾਨਦਾਰ ਸਮਾਗਮ 75 ਭਾਰਤੀ-ਅਮਰੀਕੀ ਸੰਗਠਨ ਵੱਲੋਂ ਕਰਵਾਇਆ ਜਾ ਰਿਹਾ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
ਯੂਐੱਸ-ਇੰਡੀਆ ਰਿਲੇਸ਼ਨਜ਼ ਕੌਂਸਲ ਅਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸ਼ਵੰਤ ਪਟੇਲ ਨੇ ਕਿਹਾ ਕਿ ਪ੍ਰੋਗਰਾਮ ਰਾਹੀਂ 75 ਭਾਰਤੀ-ਅਮਰੀਕੀ ਸੰਗਠਨ ਸੰਸਦ ਭਵਨ ਵਿੱਚ ਭਾਰਤ ਦੇ ਵਿਲੱਖਣ ਸੱਭਿਆਚਾਰ ਅਤੇ ਵਿਭਿੰਨਤਾ ਦਾ ਪ੍ਰਦਰਸ਼ਨ ਕਰਨਗੇ। ਪਟੇਲ ਨੇ ਕਿਹਾ ਕਿ ਭਾਰਤੀ ਡਾਇਸਪੋਰਾ ਸੰਸਥਾਵਾਂ ਭਾਰਤ ਦੀ ਅਮੀਰ ਪਰੰਪਰਾ, ਨਾਇਕਾਂ, ਲੋਕਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਰੱਖਣਗੀਆਂ।
ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰਾਂ ਨੇ ਕਈ ਖੇਤਰਾਂ ਵਿੱਚ ਸਬੰਧਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕੀਤਾ ਹੈ। ਭਾਰਤੀ ਭਾਈਚਾਰੇ ਨੇ ਪਿਛਲੇ 75 ਸਾਲਾਂ ਵਿੱਚ ਸਿਹਤ, ਤਕਨਾਲੋਜੀ, ਮਨੁੱਖੀ ਅਧਿਕਾਰਾਂ, ਵਾਤਾਵਰਣ ਅਤੇ ਹੋਰ ਖੇਤਰਾਂ ਵਿੱਚ ਅਮਰੀਕਾ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।

Related posts

ਪੁਤਿਨ ਨੂੰ ਝਟਕਾ, ਯੂਕਰੇਨ ਨੇ ਰੂਸ ਤੋਂ ਲੈਮਨ ਦੇ ਲੌਜਿਸਟਿਕ ਹੱਬ ਦਾ ਕੰਟਰੋਲ ਖੋਹ ਲਿਆ

Bunty

ਬੰਗਲਾਦੇਸ਼ ਨੇ ਗਿ੍ਰਫਤਾਰ ਇਸਕਾਨ ਮੈਂਬਰ ਚਿਨਮਯ ਕ੍ਰਿਸ਼ਨ ਦਾਸ ਦਾ ਬੈਂਕ ਖਾਤਾ ਕੀਤਾ ਫ੍ਰੀਜ਼

Bunty

ਬਲਿੰਕਨ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ ਅਮਰੀਕਾ-ਚੀਨ ਵਿਚਾਲੇ ਪੈਦਾ ਹੋਏ ਮਤਭੇਦਾਂ ਨੂੰ ‘ਜ਼ਿੰਮੇਵਾਰੀ’ ਨਾਲ ਸੁਲਝਾਉਣ ’ਤੇ ਦਿੱਤਾ ਜ਼ੋਰ

Bunty