Bollywood

ਕੰਗਨਾ ਰਣੌਤ ਨੇ ਵੀ ਪੀਐੱਮ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ,’‘ਤੁਸੀਂ ਰਾਮ ਅਤੇ ਕ੍ਰਿਸ਼ਨ ਦੀ ਤਰ੍ਹਾਂ ਅਮਰ ਹੋ’

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ 72ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਬਾਲੀਵੁੱਡ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੀਆਂ ਹਨ। ਇਸ ਮੌਕੇ ਅਦਾਕਾਰਾ ਕੰਗਨਾ ਰਣੌਤ ਨੇ ਵੀ ਪੀਐਮ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਭ ਤੋਂ ਤਾਕਤਵਰ ਵਿਅਕਤੀ ਦੱਸ ਕੇ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੀਐਮ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ’ਤੇ ਉਨ੍ਹਾਂ ਨੇ ਲਿਖਿਆ, ‘ਬੱਚੇ ਦੇ ਰੂਪ ‘’ਚ ਚਾਹ ਵੇਚਣ ਤੋਂ ਲੈ ਕੇ ਧਰਤੀ ‘’ਤੇ ਇਕ ਸ਼ਕਤੀਸ਼ਾਲੀ ਇਨਸਾਨ ਬਣਨ ਤੋਂ ਲੈ ਕੇ… ਤੁਹਾਡੀ ਕਿੰਨੀ ਬੇਮਿਸਾਲ ਯਾਤਰਾ ਹੈ, ਤੁਹਾਡੀ ਲੰਬੀ ਉਮਰ ਦੀ ਕਾਮਨਾ ਹੈ…’ ਕੰਗਨਾ ਨੇ ਇਹ ਵੀ ਲਿਖਿਆ ਕਿ ਪੀਐਮ ਮੋਦੀ ਰਾਮ ਅਤੇ ਕ੍ਰਿਸ਼ਨ ਦੀ ਤਰ੍ਹਾਂ ਅਮਰ ਹਨ। ਉਸ ਦੀ ਵਿਰਾਸਤ ਨੂੰ ਕੋਈ ਮਿਟਾ ਨਹੀਂ ਸਕਦਾ।ਕੰਗਨਾ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ 2018 ਦੀ ਹੈ। ਇਹ ਤਸਵੀਰ ਦਿੱਲੀ ਦੇ ਸਮਾਗਮ ਦੀ ਹੈ, ਜਦੋਂ ਉਨ੍ਹਾਂ ਦੇ ਨਾਲ ਮਸ਼ਹੂਰ ਲੇਖਕ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਵੀ ਮੌਜੂਦ ਸਨ।

Related posts

ਕਸ਼ਮੀਰ ਦੇ ਦਿ੍ਰਸ਼ਾਂ ਦੇ ਵਿਚਕਾਰ ਖਤਰਨਾਕ ਹਥਿਆਰਾਂ ਅਤੇ ਐਕਸ਼ਨ-ਥਿ੍ਰਲਰ ਦੀ ਕਹਾਣੀ

Bunty

ਰੋਹਿਤ ਦੀ ਬੱਲੇਬਾਜ਼ੀ ਦਾ ਮੁਰੀਦ ਹੈ ਬਟਲਰ

admin

ਕਲਕੱਤਾ ਡਾਕਟਰ ਰੇਪ ਕੇਸ ’ਤੇ ਬੋਲਿਆ ਬਾਲੀਵੁੱਡ

Bunty