Bollywood

ਕਲਕੱਤਾ ਡਾਕਟਰ ਰੇਪ ਕੇਸ ’ਤੇ ਬੋਲਿਆ ਬਾਲੀਵੁੱਡ

ਮੁੰਬਈ – ਕਲਕੱਤਾ ਦੇ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਸਮੂਹਿਕ ਬਲਾਤਕਾਰ ਅਤੇ ਫਿਰ ਕਤਲ ਕਰ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਕੇ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ, ਉੱਥੇ ਹੀ ਦੇਸ਼ ਭਰ ’ਚ ਲੋਕਾਂ ’ਚ ਗੁੱਸਾ ਹੈ। ਕੁਝ ਸਮਾਂ ਪਹਿਲਾਂ ਆਲੀਆ ਭੱਟ, ਆਯੁਸ਼ਮਾਨ ਖੁਰਾਣਾ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਇਸ ਮਾਮਲੇ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ, ਜਿਸ ’ਚ ਹੁਣ ਪ੍ਰੀਟੀ ਜਿੰਟਾ, ਕਰੀਨਾ ਕਪੂਰ ਅਤੇ ਕਈ ਹੋਰ ਸਿਤਾਰੇ ਸ਼ਾਮਿਲ ਹੋ ਗਏ ਹਨ।ਕਰੀਨਾ ਕਪੂਰ ਨੇ ਸੋਸ਼ਲ ਮੀਡੀਆ ’ਤੇ ਇਸ ਮਾਮਲੇ ਦੀ ਤੁਲਨਾ 12 ਸਾਲ ਪਹਿਲਾਂ ਹੋਏ ਨਿਰਭਯਾ ਕੇਸ ਨਾਲ ਕੀਤੀ ਹੈ। ਉਨ੍ਹਾਂ ਨੇ ਇੱਕ ਪੋਸਟ ਵਿੱਚ ਲਿਖਿਆ ਹੈ, 12 ਸਾਲ ਬਾਅਦ ਵੀ ਕਹਾਣੀ ਉਹੀ ਹੈ ਅਤੇ ਵਿਰੋਧ ਉਹੀ ਹੈ। ਪਰ ਅਸੀਂ ਹਾਲੇ ਵੀ ਤਬਦੀਲੀ ਦੀ ਉਡੀਕ ਕਰ ਰਹੇ ਹਾਂ।ਪਿ੍ਰਟੀ ਜਿੰਟਾ ਨੇ ਭਾਵੁਕ ਹੋ ਕੇ ਲਿਖਿਆ, ਅਸੀਂ ਇਸ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਚੋਣਾਂ ’ਚ ਮਰਦਾਂ ਤੇ ਔਰਤਾਂ ਸਮੇਤ 66 ਫੀਸਦੀ ਲੋਕਾਂ ਨੇ ਵੋਟ ਪਾਈ, ਜਿਸ ਕਾਰਨ ਅਗਲੇ ਸਾਲ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜਿ?ਆਦਾ ਹੋਣ ਦਾ ਅੰਦਾਜ਼ਾ ਹੈ। ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਹ ਦੇਖ ਕੇ ਦਿਲ ਦਹਿਲਾਉਣ ਵਾਲਾ ਅਤੇ ਦੁਖਦਾਈ ਹੈ ਕਿ ਗਿ੍ਰਫਤਾਰੀ ਦੇ ਸਮੇਂ ਬਲਾਤਕਾਰੀ ਦਾ ਚਿਹਰਾ ਢੱਕਿਆ ਰਹਿੰਦਾ ਹੈ, ਜਦਕਿ ਪੀੜਤਾ ਦਾ ਚਿਹਰਾ ਅਤੇ ਨਾਮ ਸਾਰੇ ਮੀਡੀਆ ’ਤੇ ਲੀਕ ਹੁੰਦਾ ਹੈ। ਇਨਸਾਫ਼ ਕਦੇ ਨਹੀਂ ਮਿਲਦਾ, ਸਜ਼ਾ ਕਦੇ ਨਹੀਂ ਮਿਲਦੀ।ਪ੍ਰੀਤੀ ਜਿੰਟਾ ਨੇ ਅੱਗੇ ਲਿਖਿਆ, ਕਈ ਔਰਤਾਂ ਆਪਣੀ ਇੱਜ਼ਤ ਅਤੇ ਜਾਨ ਗੁਆ ਦਿੰਦੀਆਂ ਹਨ, ਲੋਕ ਇਸ ਦੀ ਪ੍ਰਵਾਹ ਨਹੀਂ ਕਰਨਗੇ ਜਦੋਂ ਤੱਕ ਤੁਹਾਡੇ ਨਾਲ ਅਜਿਹਾ ਨਹੀਂ ਹੁੰਦਾ। ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਔਰਤਾਂ ਇਕਜੁੱਟ ਹੋਣ ਅਤੇ ਔਰਤਾਂ ਦੀ ਸੁਰੱਖਿਆ ਨੂੰ ਸਿਆਸੀ ਮੁੱਦਾ ਬਣਾਉਣ। ਇਸ ਸਮੇਂ ਜਿਨਸੀ ਹਿੰਸਾ ਦੇ ਮਾਮਲਿਆਂ ਨੂੰ ਗਲਤ ਢੰਗ ਨਾਲ ਚਲਾਉਣ ਵਾਲੇ ਇੰਚਾਰਜਾਂ ਦਾ ਤਬਾਦਲਾ ਨਾ ਕੀਤਾ ਜਾਵੇ, ਸਗੋਂ ਉਨ੍ਹਾਂ ਦੀਆਂ ਨੌਕਰੀਆਂ ਖੋਹ ਲਈਆਂ ਜਾਣ। ਇਕ ਔਰਤ ਹੋਣ ਦੇ ਨਾਤੇ, ਮੈਂ ਨਿਰਭਯਾ ਅਤੇ ਮੌਮਿਤਾ ਅਤੇ ਹਰ ਉਸ ਲੜਕੀ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ ਜਿਸ ਨਾਲ ਗਲਤ ਹੋਇਆ। ਮੈਨੂੰ ਅਫ਼ਸੋਸ ਹੈ ਕਿ ਮੈਂ ਪਿਛਲੇ ਸਮੇਂ ਵਿੱਚ ਤੁਹਾਡੇ ਲਈ ਪੂਰੀ ਤਾਕਤ ਨਾਲ ਨਹੀਂ ਲੜ ਸਕੀ। ਪਰ ਹੁਣ ਬਹੁਤ ਹੋ ਗਿਆ। ਕੋਈ ਵੀ ਉਦੋਂ ਤੱਕ ਸੁਰੱਖਿਅਤ ਨਹੀਂ ਹੈ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੈ।ਰਿਤਿਕ ਰੌਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ, ਸਾਨੂੰ ਅਜਿਹਾ ਸਮਾਜ ਬਣਾਉਣ ਦੀ ਲੋੜ ਹੈ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ। ਪਰ ਇਸ ਵਿੱਚ ਦਹਾਕੇ ਲੱਗ ਜਾਣਗੇ। ਉਮੀਦ ਹੈ ਕਿ ਇਹ ਸਾਡੇ ਬੇਟੇ ਅਤੇ ਧੀਆਂ ਨੂੰ ਸੰਵੇਦਨਸ਼ੀਲ ਅਤੇ ਸਸ਼ਕਤ ਬਣਾਉਣਗੇ। ਆਉਣ ਵਾਲੀ ਪੀੜ੍ਹੀ ਬਿਹਤਰ ਹੋਵੇਗੀ। ਅਸੀਂ ਉੱਥੇ ਮਿਲਾਂਗੇ। ਫਿਲਹਾਲ ਇਨਸਾਫ ਇਹ ਹੋਵੇਗਾ ਕਿ ਅਜਿਹੇ ਅੱਤਿਆਚਾਰਾਂ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਅਜਿਹਾ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅਜਿਹੇ ਅਪਰਾਧੀਆਂ ਨੂੰ ਡਰ ਲੱਗੇ। ਮੈਂ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹਾਂ ਅਤੇ ਉਨ੍ਹਾਂ ਦੀ ਬੇਟੀ ਲਈ ਇਨਸਾਫ ਦੀ ਮੰਗ ਕਰਦਾ ਹਾਂ ਅਤੇ ਉਨ੍ਹਾਂ ਡਾਕਟਰਾਂ ਦੇ ਨਾਲ ਵੀ ਖੜ੍ਹਾ ਹਾਂ, ਜਿਨ੍ਹਾਂ ’ਤੇ ਹਮਲਾ ਹੋਇਆ ਹੈ।ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਇਕ ਹੋਰ ਵਹਿਸ਼ੀਆਨਾ ਬਲਾਤਕਾਰ। ਇੱਕ ਹੋਰ ਦਿਨ ਜਦੋਂ ਸਾਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ।ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਨੂੰ ਯਾਦ ਕਰਾਉਂਦੀ ਹੈ ਕਿ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ (ਨਿਰਭਯਾ ਬਲਾਤਕਾਰ ਕਾਂਡ) ਪਰ ਅੱਜ ਵੀ ਕੁਝ ਨਹੀਂ ਬਦਲਿਆ।ਇਸ ਪੋਸਟ ’ਚ ਆਲੀਆ ਨੇ ਇਸ ਘਟਨਾ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਔਰਤਾਂ ਦੀ ਸੁਰੱਖਿਆ ’ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ।

Related posts

ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਨਾਲ ਕੀਤੀ ਮਸਤੀ

Bunty

ਆਪਣੇ ਹੀ ਦਿਲ ਦੀ ਗੱਲ ਕਰੋ : ਅਨੁਸ਼ਕਾ ਸ਼ਰਮਾ

Bunty

ਬਾਲੀਵੁੱਡ ਐਕਟਰ ਦੀ ਪਤਨੀ ਨੇ ਕੀਤਾ ਸਨਸਨੀਖੇਜ਼ ਖੁਲਾਸਾ, ਕਿਹਾ ਸਹੁਰੇ ਕਰਦੇ ਸੀ ਸ਼ੋਸ਼ਣ

admin