Bollywood

ਸ਼ਾਹਰੁਖ ਖਾਨ ਦੀ ‘ਜਵਾਨ’ ਨੇ ਰਿਲੀਜ਼ ਤੋਂ ਪਹਿਲਾਂ ਹੀ ਕੀਤੀ ਬੰਪਰ ਕਮਾਈ

ਨਵੀਂ ਦਿੱਲੀ – ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਹਾਲਾਂਕਿ ਉਨ੍ਹਾਂ ਨੇ ਰਾਕੇਟਰੀ ਤੇ ਬ੍ਰਹਮਾਸਤਰ ਵਰਗੀਆਂ ਕਈ ਫਿਲਮਾਂ ਵਿੱਚ ਕੈਮਿਓ ਭੂਮਿਕਾਵਾਂ ਨਿਭਾਈਆਂ ਹਨ, ਪਰ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਕੋਈ ਸੋਲੋ ਫਿਲਮ ਰਿਲੀਜ਼ ਨਹੀਂ ਕੀਤੀ ਹੈ। ਅਜਿਹੇ ‘ਚ ਸ਼ਾਹਰੁਖ ਸਾਲ 2023 ‘ਚ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਤਿੰਨ ਵੱਡੀਆਂ ਫਿਲਮਾਂ ਜਵਾਨ, ਪਠਾਨ ਅਤੇ ਡੰਕੀ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ।
ਇਸ ਦੌਰਾਨ ਹੁਣ ਤਾਜ਼ਾ ਖਬਰ ਆ ਰਹੀ ਹੈ ਕਿ ਸ਼ਾਹਰੁਖ ਖਾਨ ਨੇ ਜਵਾਨ ਦੇ ਓਟੀਟੀ ਅਤੇ ਸੈਟੇਲਾਈਟ ਰਾਈਟਸ ਵੇਚ ਦਿੱਤੇ ਹਨ ਤੇ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਬੰਪਰ ਕਮਾਈ ਕਰ ਲਈ ਹੈ। ਸਿਨੇਮਾ ਨੇ ਟਵਿੱਟਰ ‘ਤੇ ਆਪਣੀ ਐਕਸਕਲੂਸਿਵ ਰਿਪੋਰਟ ਸਾਂਝੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਫਿਲਮ ਦੇ ਅਧਿਕਾਰ ਮੋਟੀ ਰਕਮ ਵਿਚ ਵੇਚੇ ਗਏ ਹਨ। ਖਬਰਾਂ ਮੁਤਾਬਕ ਸ਼ਾਹਰੁਖ ਖਾਨ ਨੇ ਫਿਲਮ ਦੇ ਰਾਈਟਸ ਵੇਚੇ ਹਨ, ਉਸ ਰਕਮ ‘ਚ ਦੋ-ਤਿੰਨ ਫਿਲਮਾਂ ਬਣ ਸਕਦੀਆਂ ਹਨ। ਖਬਰਾਂ ਮੁਤਾਬਕ ਦੱਖਣ ਦੇ ਨਿਰਦੇਸ਼ਕ ਐਟਲੀ ਦੁਆਰਾ ਨਿਰਦੇਸ਼ਿਤ ਸ਼ਾਹਰੁਖ ਖਾਨ ਦੀ ਵੱਡੇ ਬਜਟ ਦੀ ਫਿਲਮ ਜਵਾਨ ਦੇ ਜ਼ੀ ਟੀਵੀ ਅਤੇ ਓਟੀਟੀ ਰਾਈਟਸ ਨੂੰ ਨੈੱਟਫਲਿਕਸ ਨੇ 250 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ।

Related posts

ਕਦੇ 90 ਕਿਲੋ ਭਾਰ ਕਾਰਨ ਟ੍ਰੋਲ ਹੁੰਦੀ ਸੀ ਸੋਨਮ

Bunty

ਇਸ਼ਕ ਦੇ ਚਰਚੇ ਮਗਰੋਂ ਹੁਣ ਅਨੂਪ ਜਲੋਟਾ ਕਰਨਗੇ ਜਸਲੀਨ ਦਾ ਕੰਨਿਆਦਾਨ

admin

ਡਰੱਗਜ਼ ਮਾਮਲੇ ‘ਚ ਆਰੀਅਨ ਖ਼ਾਨ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਜ਼ਮਾਨਤ

Bunty