Sport

ਫਾਈਨਲ ਮੈਚ ’ਚ ਕਾਰਲਸਨ ਹੱਥੋਂ ਹਾਰੇ ਭਾਰਤ ਦੇ ਅਰਜੁਨ ਏਰੀਗੈਸੀ

ਨਿਊਯਾਰਕ – ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਜੂਲੀਅਸ ਬਾਏਰ ਜਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਫਾਈਨਲ ਮੈਚ ਵਿਚ ਮੈਗਨਸ ਕਾਰਲਸਨ ਹੱਥੋਂ ਹਾਰ ਗਏ। ਪਹਿਲਾ ਮੈਚ ਜਿੱਤਣ ਤੋਂ ਬਾਅਦ ਨਾਰਵੇ ਦੇ ਕਾਰਲਸਨ ਨੇ ਦੂਜੇ ਮੈਚ ਵਿਚ ਪਹਿਲੀਆਂ ਦੋ ਗੇਮਾਂ ਜਿੱਤ ਕੇ ਏਰੀਗੈਸੀ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਚਾਰ ਬਾਜ਼ੀਆਂ ਦਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਕਾਰਲਸਨ ਨੂੰ ਖ਼ਿਤਾਬ ਲਈ ਸਿਰਫ਼ ਡਰਾਅ ਦੀ ਲੋੜ ਸੀ। ਉਨ੍ਹਾਂ ਨੇ ਦੂਜੇ ਮੈਚ ਦੀਆਂ ਦੋਵੇਂ ਗੇਮਾਂ ਜਿੱਤ ਲਈਆਂ। ਫਾਈਨਲ ਵਿਚ ਚਾਰ-ਚਾਰ ਬਾਜ਼ੀਆਂ ਦੇ ਦੋ ਮੈਚ ਖੇਡੇ ਗਏ। ਜੇ ਖਿਡਾਰੀ ਇਕ-ਇਕ ਮੈਚ ਜਿੱਤਦੇ ਤਾਂ ਬਲਿਟਜ ਟਾਈਬ੍ਰੇਕਰ ਹੁੰਦਾ। ਕਾਰਲਸਨ ਨੇ ਪਹਿਲੇ ਗੇੜ ਵਿਚ ਇਕ ਹੀ ਗੇਮ ਗੁਆਈ ਤੇ ਇਸ ਟੂਰਨਾਮੈਂਟ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਉਹ 2900 ਟੂਰ ਰੇਟਿੰਗ ਅੰਕ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ।

Related posts

ਪੁਰਤਗਾਲ ਨੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ, ਉੱਤਰੀ ਮੈਸੇਡੋਨੀਆ ਨੂੰ ਹਰਾ ਕੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ’ਚ ਬਣਾਈ ਜਗ੍ਹਾ

Bunty

ਵਿਸ਼ਾਖਾਪਟਨਮ ‘’ਚ ਯਸ਼ਸਵੀ ਦਾ ਬੱਲਾ ਗਰਜÇਆ ਜੜਿਆ ਜ਼ਬਰਦਸਤ ਸੈਂਕੜਾ, ਪਹਿਲੇ ਦਿਨ ਸਟੰਪ ਤਕ ਬਣਾਈਆਂ 336 ਦੌੜਾਂ

Bunty

IPL ਤੋਂ ਬਾਅਦ ਹੁਣ ਸ਼ੁਰੂ ਹੋਵੇਗਾ ਟੀ20 ਵਰਲਡ ਕੱਪ

Bunty