Bollywood

ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਤੋਂ ਸਲਮਾਨ ਖਾਨ ਦਾ ਕੈਮਿਓ ਹੋਇਆ ਲੀਕ

ਨਵੀਂ ਦਿੱਲੀ – ਬਾਲੀਵੁੱਡ ਦੇ ਕਰਨ-ਅਰਜੁਨ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਜਲਦੀ ਹੀ ਇੱਕ ਦੂਜੇ ਦੀਆਂ ਫਿਲਮਾਂ ‘ਪਠਾਨ’ ਅਤੇ ‘ਟਾਈਗਰ’ ਵਿੱਚ ਕੈਮਿਓ ਕਰਦੇ ਨਜ਼ਰ ਆਉਣਗੇ। ਯਸ਼ਰਾਜ ਬੈਨਰ ਹੇਠ ਬਣੀਆਂ ਇਹ ਦੋਵੇਂ ਫ਼ਿਲਮਾਂ ਕਰਾਸ ਓਵਰ ਹਨ। ਸ਼ਾਹਰੁਖ ਖਾਨ ਸਿਧਾਰਥ ਆਨੰਦ ਦੀ ਫਿਲਮ ‘ਪਠਾਨ’ ‘ਚ ਜੌਨ ਅਬ੍ਰਾਹਮ ਨਾਲ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਬਾਲੀਵੁੱਡ ਦੇ ਕਿੰਗ ਖਾਨ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਸਿਕਸ ਪੈਕ ਐਬਸ ਦੇ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਸ਼ਾਹਰੁਖ ਦੀ ਇਸ ਸ਼ਰਟਲੈੱਸ ਤਸਵੀਰ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਹੁਣ ਹਾਲ ਹੀ ‘ਚ ਇਕ ਫੋਟੋ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ‘ਪਠਾਨ’ ‘ਚ ਸਲਮਾਨ ਖਾਨ ਦਾ ਕੈਮਿਓ ਸੀਨ ਹੈ।
‘ਪਠਾਨ’ ਤੇ ਟਾਈਗਰ’ ‘ਚ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਵੱਡੇ ਪਰਦੇ ‘ਤੇ ਇਕੱਠੇ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਦੌਰਾਨ ਦੋਵਾਂ ਖਾਨਾਂ ਦੀ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਇਕ ਪ੍ਰਸ਼ੰਸਕ ਨੇ ਸ਼ੇਅਰ ਕੀਤਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼ਾਹਰੁਖ ਖਾਨ ਸਲਮਾਨ ਖਾਨ ਦੀ ਫਿਲਮ ਟਾਈਗਰ ਐਂਡ ਪਠਾਨ ਦਾ ਕਰਾਸਓਵਰ ਸੀਨ ਹੈ। ਇਸ ਤਸਵੀਰ ਵਿੱਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨਜ਼ਰ ਨਹੀਂ ਆ ਰਹੇ ਹਨ, ਸਿਰਫ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਪਰ ਇੱਕ ਪ੍ਰਸ਼ੰਸਕ ਦਾ ਦਾਅਵਾ ਹੈ ਕਿ ਇਹ ਸ਼ਾਹਰੁਖ ਅਤੇ ਸਲਮਾਨ ਹਨ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin