Bollywood

ਆਪਣੀ ਪੜ੍ਹਾਈ ਨੂੰ ਲੈ ਕੇ ਰਣਬੀਰ ਕਪੂਰ ਨੇ ਐਸ਼ਵਰਿਆ ਰਾਏ ਨੂੰ ਕਿਹਾ ਇੰਨਾ ਵੱਡਾ ਝੂਠ

ਨਵੀਂ ਦਿੱਲੀ – ਰਣਬੀਰ ਕਪੂਰ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਉਨ੍ਹਾਂ ਦੀ ਫਿਲਮ ‘ਬ੍ਰਹਮਾਸਤਰ’ ਸਿਨੇਮਾਘਰਾਂ ‘ਚ ਚੰਗਾ ਕਾਰੋਬਾਰ ਕਰ ਰਹੀ ਹੈ, ਉਹ ਜਲਦੀ ਹੀ ਪਿਤਾ ਬਣਨ ਜਾ ਰਹੇ ਹਨ। ਇਸ ਖੁਸ਼ੀ ਦੇ ਵਿਚਕਾਰ ਰਣਬੀਰ ਅੱਜ ਯਾਨੀ 28 ਸਤੰਬਰ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ।
ਵਿਆਹ ਤੋਂ ਬਾਅਦ ਆਲੀਆ ਭੱਟ ਨਾਲ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ, ਜੋ ਬਹੁਤ ਖ਼ਾਸ ਹੈ। ਰਣਬੀਰ ਦਾ ਜਨਮ 28 ਸਤੰਬਰ 1982 ਨੂੰ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੇ ਘਰ ਹੋਇਆ ਸੀ। ਮਸ਼ਹੂਰ ਫਿਲਮੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਅਤੇ ਘਰ ਵਿਚ ਫਿਲਮੀ ਮਾਹੌਲ ਹੋਣ ਕਾਰਨ ਉਹ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸੀ। ਰਣਬੀਰ ਕਪੂਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮੁੰਬਈ ਤੋਂ ਹੀ ਕੀਤੀ ਸੀ।
10ਵੀਂ ‘ਚ ਰਣਬੀਰ ਦੇ 54.3% ਨੰਬਰ ਆਏ ਸਨ। ਇਸੇ ਖੁਸ਼ੀ ‘ਚ ਦਾਦੀ ਨੇ ਜੋ ਪਾਰਟੀ ਰੱਖੀ ਸੀ, ਉਸ ‘ਚ ਕਈ ਸਿਤਾਰਿਆਂ ਦੇ ਨਾਲ ਐਸ਼ਵਰਿਆ ਰਾਏ ਬੱਚਨ ਵੀ ਸ਼ਾਮਲ ਹੋਈ ਸੀ। ਰਣਬੀਰ ਨੇ ਪਾਰਟੀ ‘ਚ ਝੂਠ ਬੋਲਦੇ ਕਿਹਾ ਸੀ ਕਿ ਉਨ੍ਹਾਂ ਦੇ 65% ਨੰਬਰ ਆਏ ਹਨ। ਇਸ ਗੱਲ ਦਾ ਖੁਲਾਸਾ ਐਸ਼ਵਰਿਆ ਦੇ ‘ਦ ਕਪਿਲ ਸ਼ਰਮਾ ਸ਼ੋਅ’ ‘ਚ ਕੀਤਾ ਸੀ।

Related posts

ਕਥਿਤ ਧੋਖਾਧੜੀ ਮਾਮਲੇ ‘ਚ NBW ਦੇ ਰਿਲੀਜ਼ ਹੋਣ ਦੀਆਂ ਖ਼ਬਰਾਂ ‘ਤੇ ਸੋਨਾਕਸ਼ੀ ਸਿਨਹਾ ਦੀ ਪ੍ਰਤੀਕਿਰਿਆ

Bunty

ਸ਼ਾਹਰੁਖ਼ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਫਿਰੌਤੀ ਦਾ ਕੇਸ ਦਰਜ

Bunty

ਕਮੇਡੀਅਨ ਕਪਿਲ ਸ਼ਰਮਾ ਦੇ ਕੈਨੇਡੀਅਨ ਰੈਸਟੋਰੈਂਟ ਉਪਰ ਗੋਲੀਆਂ ਦੀ ਬਰਸਾਤ !

admin