ਨਵੀਂ ਦਿੱਲੀ – ਸਲਮਾਨ ਖ਼ਾਨ ਅੱਜਕਲ੍ਹ ਆਪਣੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਲੈ ਕੇ ਚਰਚਾ ‘ਚ ਹਨ। ਨਰਾਤਿਆਂ ਮੌਕੇ ਫਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਗਿਆ ਸੀ। ਹੁਣ ਸਲਮਾਨ ਨੇ ਦੀਵਾਲੀ ਤੋਂ ਪਹਿਲਾਂ ਫੈਨਜ਼ ਨੂੰ ਇਕ ਨਵੀਂ ਖੁਸ਼ਖਬਰੀ ਦਿੱਤੀ ਹੈ। ਲੰਬੇ ਸਮੇਂ ਤੋਂ ਚਰਚਾ ‘ਚ ਬਣੀ ਟਾਈਗਰ-3 ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਖਬਰ ਅਨੁਸਾਰ ਸਲਮਾਨ ਨੇ ਇਸ ਸੁਪਰਹਿੱਟ ਫ੍ਰੈਂਚਾਇਜ਼ੀ ਦੀ ਅਗਲੀ ਕੜੀ ਦੀ ਰਿਲੀਜ਼ ਡੇਟ ਤੋਂ ਪਰਦਾ ਉਠਾ ਦਿੱਤਾ ਹੈ।
ਯਸ਼ ਰਾਜ ਬੈਨਰ ਹੇਠ ਬਣ ਰਹੀ ਟਾਈਗਰ 3 ਨੂੰ ਲੈ ਕੇ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਸਲਮਾਨ ਖ਼ਾਨ ਇਸ ਨੂੰ ਅਗਲੇ ਸਾਲ ਈਦ ‘ਤੇ ਰਿਲੀਜ਼ ਕਰਨਗੇ ਕਿਉਂਕਿ ਹਰ ਸਾਲ ਉਹ ਆਪਣੇ ਚਾਹੁਣ ਵਾਲਿਆਂ ਨੂੰ ਈਦੀ ਦੇਣੀ ਨਹੀਂ ਭੁੱਲਦੇ, ਪਰ ਇਸ ਵਾਰ ਭਾਈ ਜਾਨ ਵੱਖਰੇ ਮੂਡ ‘ਚ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਕਾਫੀ ਇੰਤਜ਼ਾਰ ਕਰਵਾਉਣ ਤੋਂ ਬਾਅਦ ਆਖ਼ਿਰਕਾਰ ਸ਼ਨਿਚਰਵਾਰ ਨੂੰ ਸਲਮਾਨ ਖ਼ਾਨ ਨੇ ਟਾਈਗਰ 3 ਦੀ ਰਿਲੀਜ਼ ਡੇਟ ਤੋਂ ਪਰਦਾ ਉਠਾ ਦਿੱਤਾ। ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹੋਏ, ਸੱਲੂ ਮੀਆਂ ਨੇ ਦੱਸਿਆ ਕਿ ਟਾਈਗਰ-3 ਅਗਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।
ਸਲਮਾਨ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਟਾਈਗਰ-3 ਤੋਂ ਪਹਿਲਾਂ ਸਲਮਾਨ ਖ਼ਾਨ ਦੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਰਿਲੀਜ਼ ਲਈ ਤਿਆਰ ਹੈ, ਜੋ ਇਸ ਸਾਲ ਕ੍ਰਿਸਮਸ ਮੌਕੇ 30 ਦਸੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਡਾਇਰੈਕਟ ਸਾਜਿਦ ਨਾਡਿਆਡਵਾਲਾ ਨੇ ਕੀਤੀ ਹੈ। ਫਿਲਮ ‘ਚ ਸਲਮਾਨ ਖ਼ਾਨ ਨਾਲ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਰਾਘਵ ਜੁਆਲ ਤੇ ਜੱਸੀ ਗਿੱਲ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।
