Punjab

ਮਨਪ੍ਰੀਤ ਸਿੰਘ ਬਾਦਲ ਨੂੰ ਵਿਜੀਲੈਂਸ ਨੇ ਕੀਤਾ ਗਿ੍ਰਫ਼ਤਾਰ, ਦਿੱਤੀ ਮੌਕੇ ’ਤੇ ਜ਼ਮਾਨਤ

ਬਠਿੰਡਾ – ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਅੱਜ ਅਟਕਲਾਂ ਦੇ ਬਾਵਜੂਦ ਬਠਿੰਡਾ ਵਿਜੀਲੈਂਸ ਦਫਤਰ ਪੁੱਜੇ ਸਨ । ਇਸ ਤੋਂ ਪਹਿਲਾਂ ਜਦੋਂ ਮਨਪ੍ਰੀਤ ਬਾਦਲ ਨੂੰ ਪਹਿਲਾਂ ਸੰਮਨ ਕੀਤੇ ਗਏ ਸੀ ਤਾਂ ਉਹ ਪਿੱਠ ਦਰਦ ਦਾ ਪੀਜੀਆਈ ’ਚੋਂ ਇਲਾਜ ਚਲਦਾ ਹੋਣ ਦੀ ਗੱਲ ਕਹਿ ਕੇ ਪੇਸ਼ ਨਹੀਂ ਹੋਏ ਸੀ। ਹੁਣ ਵੀ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਉਹ ਸ਼ਾਇਦ ਪੇਸ਼ ਨਾ ਹੋਣ ਕਿਉਂਕਿ ਕੱਲ੍ਹ ਦੇਰ ਰਾਤ ਤੱਕ ਉਹਨਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਵੱਲੋਂ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਅੱਜ ਵੀ ਮਨਪ੍ਰੀਤ ਬਾਦਲ ਪਿੱਠ ’ਤੇ ਦਰਦ ਤੋਂ ਰਾਹਤ ਵਾਲੀ ਬੈਲਟ ਲਗਾ ਕੇ ਪੁੱਜੇ ਸਨ।ਵਿਜੀਲੈਂਸ ਅਧਿਕਾਰੀ ਵੱਲੋਂ ਕਰੀਬ ਤਿੰਨ ਘੰਟੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਵਿਜੀਲੈਂਸ ਵਿਭਾਗ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਇਸ ਲਈ ਉਹਨਾਂ ਦਾ ਕੇਸ ਸੀਬੀਆਈ ਨੂੰ ਤਬਦੀਲ ਕੀਤਾ ਜਾਵੇ ਕਿਉਂਕਿ ਵਿਜੀਲੈਂਸ ਅਧਿਕਾਰੀ ਸਰਕਾਰ ਦੇ ਕਹੇ ਅਨੁਸਾਰ ਕੰਮ ਕਰ ਰਹੇ ਹਨ ਜਿਸ ਕਾਰਨ ਉਨਾਂ ਨੂੰ ਵਿਜਲੈਂਸ ਤੋਂ ਇਨਸਾਫ ਮਿਲਣਾ ਮੁਸ਼ਕਿਲ ਹੈ ਉਹਨਾਂ ਕਿਹਾ ਕਿ ਵਿਜੀਲੈਂਸ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ ਪਰ ਫਿਰ ਵੀ ਜੇਕਰ ਵਿਜੀਲੈਂਸ ਉਹਨਾਂ ਨੂੰ 100 ਵਾਰ ਸੱਦੇਗੀ ਉਹ ਪੁੱਛਗਿੱਛ ਲਈ ਆਉਣਗੇ ਪਰ ਕਿਸੇ ਵਿਅਕਤੀ ਤੇ ਇਨਾ ਤਸ਼ੱਦਦ ਨਹੀਂ ਕੀਤਾ ਜਾਣਾ ਚਾਹੀਦਾ ਕਿ ਤੁਸੀਂ ਖੁਦ ਉਸ ਤਸ਼ੱਦਦ ਨੂੰ ਨਾ ਸਹਿ ਸਕੋ। ਉਹਨਾਂ ਸਿੱਧੇ ਰੂਪ ਵਿੱਚ ਕਿਹਾ ਕਿ ਸਮੇਂ ਦਾ ਗੇੜ ਬਹੁਤ ਭੈੜਾ ਹੁੰਦਾ ਹੈ ਇਹ ਕਿਸੇ ਦਾ ਵੀ ਨਹੀਂ ਹੁੰਦਾ ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਸਰਵਿਸ ਜਾਂ ਰਾਜਨੀਤੀ
ਵਿੱਚ ਹੁੰਦੀ ਹਨ ਉਹਨਾਂ ਦਾ ਹਿਸਾਬ ਕਿਤਾਬ ਹੋਣਾ ਬਹੁਤ ਜਰੂਰੀ ਹੈ ਤੇ ਉਹ ਵਿਜੀਲੈਂਸ ਦੀ ਇਸ ਕਾਰਵਾਈ ਦਾ ਸਵਾਗਤ ਕਰਦੇ ਹਨ ਪਰ ਜਦੋਂ ਤੱਕ ਅਦਾਲਤ ਕਿਸੇ ਵਿਅਕਤੀ ਨੂੰ ਗੁਨਾਹਗਾਰ ਸਾਬਤ ਨਹੀਂ ਘਰ ਦੀ ਉਸ ਨੂੰ ਗੁਨੇਗਾਰ ਕਹਿਣਾ ਸਰਾਸਰ ਗਲਤ ਹੈ
ਦੱਸਣਯੋਗ ਹੈ ਕਿ ਬਠਿੰਡਾ ’ਚ ਬੀਡੀਏ ਦੇ ਪਲਾਟ ਖ਼ਰੀਦ ਮਾਮਲੇ ’ਚ ਕਥਿਤ ਘੁਟਾਲੇ ਸਬੰਧੀ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਸਮੇਤ 6 ਜਣਿਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ । ਇਨ੍ਹਾਂ ’ਚੋਂ ਤਿੰਨ ਜਣੇ ਗਿ੍ਰਫ਼ਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਹਨ। ਦੋ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਲਈ ਅਰਜ਼ੀ ਬਠਿੰਡਾ ਅਦਾਲਤ ਨੇ ਰੱਦ ਕਰ ਦਿੱਤੀ ਹੈ।

Related posts

ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਅਤੇ ਆਰਥਿਕ ਤੌਰ ’ਤੇ ਲਾਹੇਵੰਦ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਦੀ ਅਪੀਲ

Bunty

ਲੌਂਗੋਵਾਲ ਵਿੱਚ ਬਣੇਗਾ ਅਤਿ-ਆਧੁਨਿਕ ਸੀ.ਐਚ.ਸੀ. ਹਸਪਤਾਲ: ਅਮਨ ਅਰੋੜਾ

admin

ਪੰਜਾਬ ਪੁਲਿਸ ਨੇ ਤਰਨਤਾਰਨ ਸੇਵਾ ਕੇਂਦਰ ਤੋਂ ਚੱਲ ਰਹੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਕੀਤਾ ਪਰਦਾਫਾਸ਼; ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਸਮੇਤ ਅੱਠ ਕਾਬੂ

Bunty