Punjab

ਪੱਟੀ ਨੇੜਲੇ ਪਿੰਡ ਤੁੰਗ ਵਿੱਚ ਇੱਕੋ ਪਰਿਵਾਰ ਦੇ ਤਿੰਨ ਜਣਿਆ ਦੀ ਭੇਦਭਰੀ ਹਾਲਤ ਵਿੱਚ ਹੱਤਿਆ

ਪੱਟੀ – ਬੀਤੀ ਰਾਤ ਪੱਟੀ ਨੇੜੇਲੇ ਪਿੰਡ ਤੁੰਗ ਅੰਦਰ ਇੱਕ ਪਰਿਵਾਰ ਨਾਲ ਸਬੰਧਤ ਤਿੰਨ ਜਣਿਆ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ ਲਖਵਿੰਦਰ ਕੌਰ ਪਤਨੀ ਇਕਬਾਲ ਸਿੰਘ ਸੀਤਾ ਕੌਰ ਪਤਨੀ ਹਰਦੀਪ ਸਿੰਘ  ਦੀ ਅਣਪਛਾਤੇ ਲੋਕਾਂ ਵੱਲੋਂ  ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ । ਮੁਲਜ਼ਮਾਂ ਵੱਲੋਂ ਘਟਨਾਂ ਦੇ ਅੰਜਾਮ ਮੌਕੇ ਤਿੰਨਾਂ ਮ੍ਰਿਤਕਾਂ ਦੇ ਹੱਥਾਂ ਪੈਰਾ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਗਿਆ ਅਤੇ ਮੰਹੂਾਂ ਉੱਪਰ ਟੇਪ ਲਗਾ ਦਿੱਤੀ ਗਈ । ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ  ਮੁਲਜ਼ਮਾਂ ਵੱਲੋਂ ਤਿੰਨ ਜਣਿਆਂ ਦੀ ਹੱਤਿਆ ਕਰਨ ਤੋਂ ਬਾਅਦ ਘਰ ਵਿੱਚੋਂ ਹਥਿਆਰ ਤੇ ਹੋਰ ਕੀਮਤੀ ਸਮਾਨ ਦੀ ਲੁੱਟ ਕੀਤੀ ਗਈ।ਮ੍ਰਿਤਕਾਂ ਦੇ ਬੱਚੇ ਵਿਦੇਸ਼ ਆਸਟ੍ਰੇਲੀਆ ਰਹਿਣ ਕਰਕੇ ਉਹ ਘਰ ਵਿੱਚ ਇੱਕਲੇ ਰਹਿੰਦੇ ਸਨ । ਪਰਿਵਾਰ ਦੇ ਕ੍ਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਤੜਕਸਾਰ ਮ੍ਰਿਤਕਾਂ ਘਰ ਪੁੱਜਾ ਤਾਂ ਇਸ ਘਟਨਾ ਬਾਰੇ  ਉਸ ਵੱਲੋਂ ਪੁਲੀਸ  ਨੂੰ ਸੂਚਿਤ ਕੀਤਾ ਗਿਆ। ਤਰਨਤਾਰਨ ਦੇ ਐੱਸਐੱਸਪੀ ਅਸਵਨੀ ਕਪੂਰ ਮੌਕੇ ਤੇ ਪਹੁੰਚੇ ਤੇ ਇਸ ਘਟਨਾ ਬਾਰੇ ਉਨ੍ਹਾਂ ਕਿਹਾ ਕਿ  ਮ੍ਰਿਤਕਾਂ ਦੇ ਘਰ 25 ਸਾਲ ਦਾ ਮਜ਼ਦੂਰ ਅਸ਼ੋਕ ਭਈਆ ਵੀ ਘਰ ਵਿੱਚੋਂ ਗਾਇਬ ਹੈ । ਪੁਲੀਸ ਤੇ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਘਰ ਦਾ ਮਜ਼ਦੂਰ ਅਸ਼ੋਕ ਭਈਆ 11ਵਜੇ ਦੇ ਕ੍ਰੀਬ ਵਾਪਸ ਘਰ ਪਹੁੰਚ ਗਿਆ ਜੋ ਕਿ ਬੋਹੇਸ਼ੀ ਦੀ ਹਾਲਤ ਵਿੱਚ ਸੀ ।ਜਿਸ ਨੂੰ ਮੁਲਜ਼ਮਾਂ ਵੱਲੋਂ ਆਪਣੇ ਨਾਲ ਲਿਜਾਇਆ ਗਿਆ ਤੇ ਉਸ ਨੂੰ ਕਿਸੇ ਨਹਿਰ ਕਿਨਾਰੇ ਸੁੱਟ ਗਏ ਸਨ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਪਹਿਲਾਂ ਇਸ ਘਟਨਾ ਨੂੰ ਪ੍ਰਵਾਸੀ ਮਜ਼ਦੂਰ ਅਸ਼ੋਕ ਭਈਆ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਅੰਜਾਮ ਦਿੱਤਾ ਹੋਣ ਤੇ ਖਦਸ਼ੇ ਤਹਿਤ ਤਫ਼ਸ਼ੀਸ ਕੀਤੀ ਜਾਣ ਦੀ ਗੱਲ ਸਾਹਮਣੇ ਆਈ ਸੀ । ਪਰ ਮ੍ਰਿਤਕਾਂ ਦੇ ਮਜ਼ਦੂਰ ਅਸ਼ੋਕ ਭਈਆ ਦੀ ਘਰ ਵਾਪਸੀ ਤੋਂ ਬਾਅਦ ਪੁਲੀਸ ਵੱਲੋਂ ਫਰਾਸਿਕ ਟੀਮਾਂ ਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਤਫਸ਼ੀਸ ਅਰੰਭ ਕਰ ਦਿੱਤੀ ਗਈ ਹੈ। ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਪੁਲੀਸ ਵੱਲੋਂ ਥਾਣਾ ਹਰੀਕੇ ਅੰਦਰ ਪਰਚਾ ਕਰਕੇ ਇਸ ਘਟਨਾ ਦੇ ਮੁਲਜ਼ਮਾਂ ਨੂੰ ਲੱਭਣ ਲਈ ਪੁਲੀਸ ਦੀਆਂ ਵੱਖ ਵੱਖ ਟੀਮਾਂ ਬਣਾ ਦਿੱਤੀਆ ਗਈਆ ਹਨ।

Related posts

ਪੰਜਾਬ ਸਰਕਾਰ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ – ਡਾ. ਰਵਜੋਤ ਸਿੰਘ

admin

‘ਪੰਜਾਬ ਦਰਿਆਈ ਜਲ ਵਿਵਾਦ ਦੱਖਣੀ ਏਸ਼ੀਆ’ ’ਤੇ ਭਾਸ਼ਣ ਕਰਵਾਇਆ ਗਿਆ

admin

ਜਥੇਦਾਰ ਕਰਨੈਲ ਸਿੰਘ ਪੰਜੌਲੀ ਵਲੋਂ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਨੂੰ ਅਲਵਿਦਾ

admin