India

ਉੱਪ ਰਾਜਪਾਲ ਨੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ ’ਚ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰਨ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ – ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ’ਚ 6 ਦੋਸ਼ੀਆਂ ਨੂੰ ਬਰੀ ਕਰਨ ਦੇ ਦਿੱਲੀ ਹਾਈ ਕੋਰਟ ਦੇ 10 ਜੁਲਾਈ ਦੇ ਆਦੇਸ਼ ਖ਼ਿਲਾਫ਼ ਸੁਪਰੀਮ ਕੋਰਟ ’ਚ ਵਿਸ਼ੇਸ਼ ਮਨਜ਼ੂਰੀ ਪਟੀਸ਼ਨ ਦਾਇਰ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਪ ਰਾਜਪਾਲ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਕਸੈਨਾ ਨੇ ਮਾਮਲੇ ’ਚ ਸੰਵੇਦਨਹੀਣ ਦੇਰੀ ਲਈ ਦਿੱਲੀ ਸਰਕਾਰ ਦੇ ਇਸਤਗਾਸਾ ਵਿਭਾਗ ਦੀ ਆਲੋਚਨਾ ਕੀਤੀ। ਉਨ੍ਹਾਂ ਦੱਸਿਆ ਕਿ ਉੱਪ ਰਾਜਪਾਲ ਨੇ ਗ੍ਰਹਿ ਵਿਭਾਗ ਨੂੰ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਦਾ ਨਿਰਦੇਸ਼ ਦਿੱਤਾ ਅਤੇ 7 ਦਿਨਾਂ ਅੰਦਰ ਰਿਪੋਰਟ ਮੰਗੀ। ਇਹ ਮਾਮਲਾ ਉੱਤਰ ਪੱਛਮੀ ਦਿੱਲੀ ਦੇ ਸਰਸਵਤੀ ਵਿਹਾਰ ਥਾਣਾ (ਹੁਣ ਸੁਭਾਸ਼ ਪਲੇਸ) ਖੇਤਰ ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਲੁੱਟਖੋਹ ਅਤੇ ਦੰਗਿਆਂ ਨਾਲ ਸੰਬੰਧਤ ਹੈ, ਜਿਸ ’ਚ 6 ਦੋਸ਼ੀ- ਹਰੀਲਾਲ, ਮੰਗਲ, ਧਰਮਪਾਲ, ਆਜ਼ਾਦ, ਓਮ ਪ੍ਰਕਾਸ਼ ਅਤੇ ਅਬਦੁੱਲ ਹਬੀਬ ਸ਼ਾਮਲ ਸਨ

Related posts

ਹਿਮਾਚਲ ਪ੍ਰਦੇਸ਼ ‘ਚ 24 ਘੰਟਿਆਂ ‘ਚ ਵਧਿਆ ਸਤਲੁਜ, ਚਨਾਬ ਤੇ ਸਹਾਇਕ ਨਦੀਆਂ ਦਾ Water Level, ਅਲਰਟ ਜਾਰੀ

Bunty

ਗਰਮੀ ਤੋਂ ਬਾਅਦ ਹੜ੍ਹ ਦਾ ਕਹਿਰ, ਉੱਤਰ-ਪੂਰਬ ਦੇ ਕਈ ਇਲਾਕਿਆਂ ‘ਚ ਤਬਾਹੀ, ਅਰੁਣਾਚਲ ਦੇ 7 ਜ਼ਿਲ੍ਹਿਆਂ ਦਾ ਟੁੱਟਿਆ ਸੰਪਰਕ

Bunty

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin