India

ਪੀਐਮ ਮੋਦੀ ਨੇ ਤੇਜਸ ਲੜਾਕੂ ਜਹਾਜ਼ ’ਚ ਭਰੀ ਉਡਾਣ, ਬੈਂਗਲੁਰੂ ’ਚ ਐੱਚ.ਏ.ਐੱਲ ਫੈਸੀਲਿਟੀ ਦਾ ਕੀਤਾ ਦੌਰਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਤੇਜਸ ਲੜਾਕੂ ਜਹਾਜ਼ ’ਚ ਉਡਾਣ ਭਰੀ।
ਪੀ.ਐੱਮ. ਮੋਦੀ ਨੇ ਬੈਂਗਲੁਰੂ ’ਚ ’ਮੇਕ ਇੰਨ ਇੰਡੀਆ’ ਮਲਟੀਟਾਸਕਿੰਗ ਲੜਾਕੂ ਜਹਾਜ਼ ਨੂੰ ਮਨਜ਼ੂਰੀ ਵੀ ਦਿੱਤੀ ਹੈ। ਉਹ ਸ਼ਨੀਵਾਰ (25 ਨਵੰਬਰ 2023) ਨੂੰ ਬੈਂਗਲੁਰੂ ’ਚ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ (ਐੱਚ.ਏ.ਐੱਲ.) ਦੀ ਫੈਸੀਲਿਟੀ ਦੇ ਦੌਰੇ ’ਤੇ ਗਏ ਸਨ। ਪੀ.ਐੱਮ.ਓ. ਮੁਤਾਬਕ, ਉਹ ਤੇਜਸ ਜੈੱਟ ਦੀ ਮੈਨਿਊਫੈਕਚਰਿੰਗ ਹਬ ਦਾ ਨਿਰੀਖਣ ਕਰਨ ਲਈ ਆਏ ਹੋਏ ਸਨ।
ਇਸਤੋਂ ਪਹਿਲਾਂ ਕਈ ਦੇਸ਼ਾੰ ਨੇ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਖਰੀਦਣ ’ਚ ਰੁਚੀ ਦਿਖਾਈ ਅਤੇ ਅਮਰੀਕੀ ਰੱਖਿਆ ਦਿੱਗਜ ਜੀ.ਈ. ਏਅਰੋਸਪੇਸ ਨੇ ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਦੌਰਾਨ MK-2-“ejas ਲਈ ਸਾਂਝੇ ਰੂਪ ਨਾਲ ਇੰਜਣ ਦਾ ਉਤਪਾਦਨ ਕਰਨ ਲਈ ਐੱਚ.ਏ.ਐੱਲ. ਦੇ ਨਾਲ ਇਕ ਸਮਝੌਤਾ ਕੀਤਾ ਸੀ।
ਉਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਾਲ ਅਪ੍ਰੈਲ ’ਚ ਕਿਹਾ ਸੀ ਕਿ ਵਿੱਤੀ ਸਾਲ 2022-23 ’ਚ ਭਾਰਤ ਦਾ ਰੱਖਿਆ ਨਿਰਯਾਤ 15,920 ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਇਹ ਦੇਸ਼ ਲਈ ਵੱਡੀ ਉਪਲੱਬਧੀ ਹੈ। ਇਸ ਦੌਰਾਨ ਪੀ.ਐੱਮ. ਮੋਦੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਅੱਜ ਤੇਜਸ ’ਚ ਉਡਾਣ ਭਰਦੇ ਹੋਏ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੀ ਮਿਹਨਤ ਅਤੇ ਲਗਨ ਕਾਰਨ ਅਸੀਂ ਆਤਮਨਿਰਭਰ ਦੇ ਖੇਤਰ ’ਚ ਵਿਸ਼ਵ ’ਚ ਕਿਸੇ ਤੋਂ ਘੱਟ ਨਹੀਂ ਹਾਂ।  ਭਾਰਤ ਹਵਾਈ ਫੌਜ, ਡੀਆਰਡੀਓ ਅਤੇ ਐੱਚ.ਏ.ਐੱਲ ਦੇ ਨਾਲ ਹੀ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ

Related posts

ਅਗਲੇ 6 ਮਹੀਨਿਆਂ ਦੌਰਾਨ ਦੇਸ਼ ’ਚ ਆਵੇਗਾ ਵੱਡਾ ਸਿਆਸੀ ਭੂਚਾਲ : ਮੋਦੀ

Bunty

ਜਮਸ਼ੇਦਪੁਰ ‘ਚ ਹਰ ਰੋਜ਼ ਖ਼ੁਦਕੁਸ਼ੀ, ਪਿਛਲੇ 10 ਦਿਨਾਂ ‘ਚ 9 ਲੋਕਾਂ ਨੇ ਦਿੱਤੀ ਜਾਨ

Bunty

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ’ਤੇ ਸਹਿਮਤ !

admin